ਸਕੱਤਰ ਆਰ.ਟੀ.ਏ ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵੱਲੋਂ 09-10-2023 12-10-2023 ਅਤੇ 14-10-2023 ਨੂੰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ‘ ਦੇ ਅੰਦਰ ਅਚਾਨਕ ਕੀਤੀ ਗਈ ਚੈਕਿੰਗ ਦੌਰਾਨ ਈ-ਚਲਾਨ ਮਸ਼ੀਨ ਦੀ ਵਰਤੋਂ ਨਾਲ 35 ਵੱਖ-ਵੱਖ ਗੱਡੀਆਂ ਦੇ ਕੀਤੇ ਚਲਾਨ ਅਤੇ ਇੰਮਪਾਉਂਡ।
ਸਕੱਤਰ ਆਰ.ਟੀ.ਏ,ਲੁਧਿਆਣਾ ਵੱਲੋਂ ਮਿਤੀ 09-10-2023 ਨੂੰ ਵੇਰਕਾ ਚੌਂਕ ਤੋਂ ਗਿੱਲ ਰੋਡ ਦੀਆਂ ਸੜਕਾਂ ਤੇ ਅਚਾਨਕ ਚੈਕਿੰਗ ਦੌਰਾਨ 18 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨਾਂ ਵਿੱਚੋਂ 03 ਕੈਂਟਰ 02 ਟਰੱਕ, 02 ਪਿੱਕਅੱਪ ਵੈਨ 01 ਟਿੱਪਰ- ਓਵਰਲੋਡ ਪਸੈਂਜਰ, ਪ੍ਰੈਸ਼ਰ ਹਾਰਨ, ਓਪਨ ਡਾਈਵਰਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ ਬਿਨਾਂ ਐਚ.ਐਸ.ਆਰ.ਪੀ ਅਤੇ ਹੋਰ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਰਨ ਕਾਰਨ ਧਾਰਾ 207 ਅੰਦਰ ਬੰਦ ਕੀਤੇ ਅਤੇ 09 ਗੱਡੀਆਂ ਦੇ ਚਲਾਨ ਕੀਤੇ ਜਿਨਾਂ ਵਿੱਚੋਂ 04 ਕੈਂਟਰ, 03 ਟਰੱਕ ਟਰਾਲਾ ਅਤੇ ()2 ਟਰੱਕ – ਬਿਨਾਂ ਦਸਤਾਵੇਜ਼ਾਂ, ਓਵਰਹਾਈਟ, ਅਤੇ ਬਿਨਾਂ ਐਚ.ਐਸ.ਆਰ.ਪੀ. ਪਲੇਟਾਂ ਨਾ ਲੱਗੇ ਹੋਣ ਕਰਕੇ ਚਲਾਨ ਕੀਤੇ ਗਏ।
ਸਕੱਤਰ ਆਰ.ਟੀ.ਏ ਵੱਲੋਂ ਮਿਤੀ 12-10-2023 ਅਤੇ 14-10-2023 ਸਮਰਾਲਾ ਚੌਂਕ ਤੋਂ ਕੁਹਾੜਾ ਤੋਂ ਜੰਡੀਆਲੀ ਦੀਆਂ ਸੜਕਾਂ ਤੇ ਕੀਤੀ ਗਈ ਚੈਕਿੰਗ ਦੌਰਾਨ ਈ-ਚਲਾਨ ਮਸ਼ੀਨ ਦੀ ਵਰਤੋਂ ਕੀਤੀ ਗਈ । ਜਿਸ ਨਾਲ ਉਹਨਾਂ ਵੱਲੋਂ 10 ਗੱਡੀਆਂ ਦੇ ਚਲਾਨ ਅਤੇ 14 ਗੱਡੀਆਂ ਧਾਰਾ 207 ਅੰਦਰ ਬੰਦ ਕੀਤੀਆਂ ਗਈਆਂ ਜਿਨਾਂ ਵਿੱਚੋਂ ਕੇਂਟਰ ਟਰਾਲਾ ਅਤੇ ਹੋਰ ਕਈ ਗੱਡੀਆਂ ਸਰਕਾਰੀ ਨੀਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ ਅਤੇ ਹੋਰ 04 ਚਲਾਨ ਬਿਨਾਂ ਈ-ਚਲਾਨ ਮਸ਼ੀਨ ਦੇ ਕੀਤੇ ਜਿਨਾਂ ਵਿਚੋਂ ਬਲਕਾਰ, ਛੋਟਾ ਹਾਥੀ ਅਤੇ ਟਰੈਕਟਰ ਟਰਾਲੀ ਕਮਰਸ਼ੀਅਲ ਵਰਤੋਂ, ਓਵਰਹਾਈਟ, ਅਤੇ ਬਿਨਾਂ ਦਸਤਾਵੇਜਾਂ ਦੇ ਪਾਏ ਗਏ।
ਆਰ.ਟੀ.ਏ. ਸਕੱਤਰ ਲੁਧਿਆਣਾ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਆਏ ਦਿਨ ਓਵਰਲੋਡਿੰਗ ਅਤੇ ਓਵਰਹਾਈਟ ਹੋਈਆਂ ਗੱਡੀਆਂ
ਸ਼ਹਿਰ ਦੇ ਵਿਚੋਂ ਲੰਗ ਰਹੀਆਂ ਹਨ ਜਿਸ ਕਾਰਨ ਸੜਕ ਹਾਦਸਿਆਂ ਦੀ ਤਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ।ਜੋ ਕਿ ਚਿੰਤਾ ਦਾ ਵਿਸ਼ੇ ਹੈ। ਇਸਲਈ ਸਕੱਤਰ ਆਰ.ਟੀ.ਏ ਵੱਲੋਂ ਫੋਰ ਇਹ ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ, ਅਤੇ ਅਸਲ ਦਸਤਾਵੇਜ਼ ਸਮੇਂ ਸਿਰ ਅਪਡੇਟ ਕਰਵਾਉਣ । ਬਿਨਾਂ ਦਸਤਾਵੇਜ਼ਾਂ ਅਤੇ ਬਿਨਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਏਗਾ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆਜਾ ਸਕੇ।