ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਸ਼ੇਰਪੁਰ ਮੇਨ ਮਾਰਕੀਟ ਦੀਆਂ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ , ਕਰੀਬ 66 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਵਸਨੀਕਾਂ ਨੂੰ ਮਿਲੇਗੀ ਰਾਹਤ , ਬੀਤੇ 25 ਸਾਲਾਂ ਤੋਂ ਇਲਾਕੇ ਦੀ ਨਹੀਂ ਲਈ ਕਿਸੇ ਸਾਰ – ਵਿਧਾਇਕ ਛੀਨਾ
ਲੁਧਿਆਣਾ, 29 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਸਥਾਨਕ ਸ਼ੇਰਪੁਰ ਮੇਨ ਮਾਰਕੀਟ ਦੀਆਂ ਸੜਕਾਂ ਨੂੰ ਆਰ.ਸੀ.ਸੀ. ਰੋਡ ਦੇ ਨਾਲ ਮਿਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।
ਵਿਧਾਇਕ ਛੀਨਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪ੍ਰੋਜੈਕਟ ਤੇ ਕਰੀਬ 66 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਬੀਤੇ 25 ਸਾਲਾਂ ਤੋਂ ਇਹ ਪ੍ਰੋਜੈਕਟ ਲਟਕਿਆ ਹੋਇਆ ਸੀ ਜਿਸ ਕਾਰਨ ਸੜਕਾਂ ਦਾ ਕੰਮ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਇਲਾਕੇ ਦੇ ਵਸਨੀਕਾਂ ਦੀ ਚਿਰੌਕਣੀ ਮੰਗ ਪੂਰੀ ਕਰਦਿਆਂ ਅੱਜ ਇਹਨਾਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਉਨ੍ਹਾਂ ਕਿਹਾ ਇਸ ਸੜਕ ਦੇ ਨਿਰਮਾਣ ਦੇ ਨਾਲ ਜਿੱਥੇ ਇਲਾਕੇ ਦੀ ਸੜਕ ਕਨੈਕਟੀਵਿਟੀ ਹੋਰ ਵੱਧ ਜਾਵੇਗੀ ਨਾਲ ਹੀ ਲੋਕਾਂ ਨੂੰ ਵੀ ਕਾਫੀ ਸੁਵਿਧਾਵਾਂ ਮਿਲਣਗੀਆਂ ਕਿਉਂਕਿ ਸੜਕ ਦੀ ਹਾਲਤ ਕਾਫੀ ਖਰਾਬ ਸੀ।
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਜਿਨਾਂ ਨੂੰ ਵਿਧਾਇਕ ਛੀਨਾ ਵਲੋਂ ਪ੍ਰੋਜੈਕਟ ਨੂੰ ਤੈਅ ਸਮੇਂ ਦੇ ਵਿੱਚ ਪੂਰਾ ਕਰਨ ਦੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਵੇਲੇ ਲੋਕਾਂ ਨੂੰ ਮੁਸ਼ਕਿਲਾਂ ਨਾ ਆਵੇ ਇਸ ਕਰਕੇ ਅਸੀਂ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਮੁਤਾਬਕ ਹੀ ਕੰਮ ਨੇਪਰੇ ਚੜ੍ਹਾਉਣ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਵਲੋਂ ਦੱਖਣੀ ਹਲਕੇ ਦੇ ਵਿਕਾਸ ਕਾਰਜ਼ਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ। ਉਹ ਇੱਕ ਦੂਜੀ ਪਾਰਟੀਆਂ ਤੇ ਦੂਸ਼ਣਬਾਜ਼ੀ ਦੇ ਚੱਕਰ ਦੇ ਵਿੱਚ ਹੀ ਉਲਝੇ ਰਹੇ ਜਦੋਂਕਿ ਇਸ ਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪਿਆ ਪਰ ਹੁਣ ਸੂਬੇ ਵਿੱਚ ਲੋਕਾਂ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕਾਰਜ ਕਰਵਾ ਰਹੀ ਹੈ।