ਵਿਧਾਇਕ ਮੂੰਡੀਆਂ ਵਲੋਂ ਹਲਕੇ ‘ਚ ਪਾਰਕ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
ਲੁਧਿਆਣਾ, 03 ਅਗਸਤ (ਮਨਪ੍ਰੀਤ ਸਿੰਘ ਅਰੋੜਾ) – ਸਾਫ ਸੁਥਰਾ ਅਤੇ ਹਰਿਆਵਲ ਭਰਿਆ ਵਾਤਾਵਰਣ ਮੁਹੱਈਆ ਕਰਾਉਣ ਦੇ ਮੰਤਵ ਨਾਲ, ਹਲਕਾ ਸਾਹਨੇਵਾਲ ਤੋਂ ਵਿਧਾਇਕ ਸ. ਹਰਦੀਪ ਸਿੰਘ ਮੂੰਡੀਆਂ ਵੱਲੋਂ ਈ-444 ਫੇਜ-6 ਫੋਕਲ ਪੁਆਇੰਟ ਦੇ ਸਾਹਮਣੇ ਪਾਰਕ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਵਿਧਾਇਕ ਮੂੰਡੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਰਹਿਨੁਮਾਈ ਹੇਠ ਅਤੇ ਮਾਣਯੋਗ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਸ. ਬਲਕਾਰ ਸਿੰਘ ਦੇ ਉੱਦਮ ਸਦਕਾ ਇਸ ਪ੍ਰੋਜੈਕਟ ਨੂੰ ਬੂਰ ਪਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਹਰਿਆਵਲ ਭਰਿਆ ਵਾਤਾਵਰਣ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਅਤੇ ਚੌਣਾਂ ਦੌਰਾਨ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਐਸ.ਈ. (ਬੀ. ਐਂਡ ਆਰ.) ਪ੍ਰਵੀਨ ਸਿੰਗਲਾ, ਐਸ.ਡੀ.ਓ. (ਬੀ. ਐਂਡ ਆਰ.) ਬਲਜਿੰਦਰ ਸਿੰਘ, ਪੀ.ਏ. ਰਣਜੀਤ ਸਿੰਘ ਸੈਣੀ, ਗੁਰਪਾਲ ਸਿੰਘ, ਪੰਕਜ਼ ਸ਼ਰਮਾ, ਅਨਿਲ ਗੁਪਤਾ, ਸੰਜੇ ਗੁਪਤਾ, ਸੰਜੀਵ ਗੁਪਤਾ, ਵਨੀਤ ਗੁਪਤਾ, ਵਰੁਣ ਗਰਗ, ਰਾਜੇਸ਼ ਮਿੱਤਲ, ਜੌਹਰ ਸਿੰਘ ਜੌਨੀ, ਸੁਰਜੀਤ ਸਿੰਘ ਗਰਚਾ, ਬਿੱਟੂ ਮੂੰਡੀਆਂ, ਬੱਬੂ ਮੂੰਡੀਆਂ, ਛਿੰਦਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।