ਵਿਧਾਇਕਾ ਮਾਣੂੰਕੇ ਨੇ ਰੱਖਿਆ ਮਲਕ ਤੋਂ ਬੋਦਲਵਾਲਾ ਡਰੇਨ ਦੇ ਪੁਲ ਦਾ ਨੀਂਹ ਪੱਥਰ
ਖੁਸ਼ੀ ‘ਚ ਖੀਵੇ ਲੋਕਾਂ ਨੇ ਬੀਬੀ ਮਾਣੂੰਕੇ ਦੇ ਯਤਨਾਂ ਦੀ ਕੀਤੀ ਭਰਪੂਰ ਸ਼ਲਾਘਾ
ਜਗਰਾਉਂ (ਮਨਪ੍ਰੀਤ ਸਿੰਘ ਅਰੋੜਾ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਪਿੰਡ ਮਲਕ ਤੋਂ ਬੋਦਲਵਾਲਾ ਨੂੰ ਜਾਂਦੀ ਸੜਕ ਉਪਰ ਪੈਂਦੇ ਡਰੇਨ ਦੇ ਪੁਲ ਨੂੰ ਪੰਜਾਬ ਸਰਕਾਰ ਕੋਲੋਂ ਪਾਸ ਕਰਵਾਉਣ ਉਪਰੰਤ ਅੱਜ ਇਸ ਨਵੇਂ ਪੁਲ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਅਤੇ ਇਸ ਪੁਲ ਦੇ ਨਿਰਮਾਣ ਕਾਰਜ਼ ਸ਼ੁਰੂ ਵੀ ਕਰਵਾ ਦਿੱਤੇ ਗਏ। ਖੁਸ਼ੀ ‘ਚ ਖੀਵੇ ਹੋਏ ਪਿੰਡ ਮਲਕ ਅਤੇ ਬੋਦਲਵਾਲਾ ਵਾਸੀਆਂ ਦੇ ਵਿਧਾਇਕਾ ਮਾਣੂੰਕੇ ਦੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਇਹ ਪੁਲ 1.83 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਸ ਪੁਲ ਦੇ 20 ਮੀਟਰ ਦੇ 2 ਸਪੈਨ ਪੈਣਗੇ ਅਤੇ ਇਸ ਪੁਲ ਦੀ ਚੌੜਾਈ ਸਾਢੇ ਸੱਤ ਮੀਟਰ ਹੋਵੇਗੀ। ਇਸ ਪੁਲ ਦੇ ਬਣਨ ਉਪਰੰਤ ਪਿੰਡ ਮਲਕ, ਬੋਦਲਵਾਲਾ ਤੋਂ ਇਲਾਵਾ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਪੁਲ ਦੀ ਵੱਡੀ ਸਹੂਲਤ ਮਿਲੇਗੀ ਅਤੇ ਇਹ ਪੁਲ 6 ਮਹੀਨੇ ਵਿੱਚ ਬਣਕੇ ਤਿਆਰ ਹੋਵੇਗਾ। ਉਹਨਾਂ ਆਖਿਆ ਕਿ ਜਗਰਾਉਂ ਹਲਕੇ ਦੀ ਨੁਹਾਰ ਬਦਲਣ ਲਈ ਉਹ ਹਰ ਯਤਨ ਕਰਨਗੇ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਪਹਿਲ ਪੱਧਰ ‘ਤੇ ਹੱਲ ਕੀਤਾ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਹਲਕੇ ਅੰਦਰ ਹੋਰ ਵੀ ਬਹੁਤ ਥਾਵਾਂ ਹਨ, ਜਿੱਥੇ ਪੁਲ ਬਨਾਉਣ ਦੀ ਜ਼ਰੂਰਤ ਹੈ ਅਤੇ ਖਸਤਾ ਹਾਲਤ ਸੜਕਾਂ ਹਨ, ਜਿੰਨਾਂ ਦੇ ਐਸਟੀਮੇਟ ਬਣਾਕੇ ਪੰਜਾਬ ਸਰਕਾਰ ਨੂੰ ਭੇਜੇ ਗਏ ਹਨ ਅਤੇ ਉਹਨਾਂ ਨੂੰ ਮੰਨਜੂਰ ਕਰਵਾਉਣ ਉਪਰੰਤ ਹਲਕੇ ਦੀਆਂ ਟੁੱਟੀਆਂ ਸੜਕਾਂ ਤੇ ਪੁਲਾਂ ਦਾ ਨਿਰਮਾਣ ਵੀ ਜ਼ਲਦੀ ਹੀ ਕਰਵਾਇਆ ਜਾਵੇਗਾ। ਅਤੇ ਲੋਕਾਂ ਨੂੰ ਟੁੱਟੀਆਂ ਸੜਕਾਂ ਤੋਂ ਨਿਯਾਤ ਦਿਵਾਈ ਜਾਵੇਗੀ। ਪਿੰਡ ਮਲਕ ਤੋਂ ਬੋਦਲਵਾਲਾ ਨੂੰ ਜਾਂਦੀ ਸੜਕ ਉਪਰ ਪੈਂਦੇ ਡਰੇਨ ਦੇ ਪੁਲ ਦੇ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਉਣ ਲਈ ਮੰਡੀ ਬੋਰਡ ਦੇ ਮੁੱਖ ਇੰਜਨੀਅਰ ਇੰਜ:ਜਤਿੰਦਰ ਸਿੰਘ ਭੰਗੂ, ਐਸ.ਈ.ਇੰਜ:ਅਮਨਦੀਪ ਸਿੰਘ, ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਕੈਪਟਨ ਸੁਖਦੇਵ ਸਿੰਘ ਪੰਚ, ਪ੍ਰਧਾਨ ਜਗਤਾਰ ਸਿੰਘ ਬਾਗਾਂ ਵਾਲੇ, ਕੁਲਵੰਤ ਸਿੰਘ ਛੋਕਰ ਪੰਚ, ਸਤਨਾਮ ਸਿੰਘ ਛੋਕਰ, ਹਰਤਾਰ ਸਿੰਘ ਹਰੀਆ, ਸਾਬਕਾ ਸਰਪੰਚ ਦਰਸ਼ਨ ਸਿੰਘ ਤੱਤਲਾ, ਜਰਨੈਲ ਸਿੰਘ ਤਤਲਾ, ਗੁਰਮੁੱਖ ਸਿੰਘ ਤਤਲਾ, ਕੁਲਵੰਤ ਸਿੰਘ ਫੌਜੀ, ਮਾ:ਜਗਦੀਪ ਸਿੰਘ, ਮਾ:ਜਗਪਾਲ ਸਿੰਘ ਤੱਤਲਾ, ਸਾਬਕਾ ਪੰਚ ਕੁਲਦੀਪ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਤਤਲਾ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ ਢਿੱਲੋਂ, ਸੂਬੇਦਾਰ ਸੁਖਦੇਵ ਸਿੰਘ ਢਿੱਲੋਂ ਪਰਮਜੀਤ ਸਿੰਘ, ਸੋਨੀ ਸਿੰਘ, ਜੋਗਿੰਦਰ ਸਿੰਘ, ਹਰਪਾਲ ਸਿੰਘ, ਗੁਰਮੇਲ ਸਿੰਘ ਢਿੱਲੋਂ, ਦਰਬਾਰਾ ਸਿੰਘ, ਬੂਟਾ ਸਿੰਘ ਢਿੱਲੋਂ, ਮਾਸਟਰ ਸੁਖਦੀਪ ਸਿੰਘ ਢਿੱਲੋਂ ਆਦਿ ਨੇ ਵੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਮੰਡੀ ਬੋਰਡ ਦੇ ਐਸ.ਡੀ.ਓ.ਇੰਜ:ਜਤਿਨ ਸਿੰਗਲਾ, ਇੰਜ:ਪਰਮਿੰਦਰ ਸਿੰਘ ਜੇਈ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਕਮਲਜੀਤ ਸਿੰਘ ਕਮਾਲਪੁਰਾ, ਕਰਮਜੀਤ ਸਿੰਘ ਡੱਲਾ, ਜਗਰੂਪ ਸਿੰਘ ਜੱਗਾ, ਡਾ.ਮਨਦੀਪ ਸਿੰਘ ਸਰਾਂ, ਗੋਪਾਲ ਸਿੰਘ ਕਮਾਲਪੁਰਾ ਆਦਿ ਵੀ ਹਾਜ਼ਰ ਸਨ।