ਲੁਧਿਆਣਾ (ਗੌਰਵ ਬੱਸੀ) ਹਲਕਾ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਗੁਰਮੀਤ ਨਗਰ, ਗਲੀ ਨੰਬਰ 4, ਵਾਰਡ ਨੰਬਰ 31 ਦੇ ਵਿੱਚ ਨਵਾਂ ਟਿਊਬਵੈੱਲ ਲਗਵਾਇਆ ਗਿਆ। 25 ਹਾਰਸ- ਪਾਵਰ ਦਾ ਇਹ ਟਿਊਬਵੈੱਲ 11.5 ਲੱਖ ਰੁਪਏ ਦੀ ਲਾਗਤ ਨਾਲ ਲੱਗਿਆ ਹੈ। ਇਸ ਨਾਲ ਵਾਰਡ ਨੰਬਰ 31 ਦੇ ਵਿੱਚ ਪਾਣੀ ਦੀ ਦਿੱਕਤ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਇਹ ਇੱਕ ਜ਼ਰੂਰੀ ਕਦਮ ਇਸ ਲਈ ਵੀ ਹੈ ਕਿਉਂਕਿ ਪਿੱਛਲੇ ਕਈਂ ਸਾਲਾਂ ਤੋਂ ਇੱਥੇ ਪਾਣੀ ਦੀ ਬਹੁਤ ਦਿੱਕਤ ਰਹਿੰਦੀ ਸੀ।