ਹਲਕਾ ਐਮ ਐਲ ਏ ਰਜਿੰਦਰਪਾਲ ਕੌਰ ਛੀਨਾ ਵੱਲੋਂ ਜੇਤੂ ਮੈਂਬਰਾਂ ਨੂੰ ਦਿੱਤੀ ਵਧਾਈ , ਨਗਰ ਨਿਗਮ ਚੋਣਾਂ ਚ ਵੀ ਜਿੱਤ ਹੋਵੇਗੀ ਯਕੀਨੀ, ਲੋਕਾਂ ਦਾ ਰੁਝਾਨ ਆਪ ਵੱਲ: ਵਿਧਾਇਕ ਛੀਨਾ !
ਲੁਧਿਆਣਾ 23 ਨਵੰਬਰ (ਗੌਰਵ ਬੱਸੀ) ਵਿਧਾਨ ਸਭਾ ਹਲਕਾ ਦੱਖਣੀ, ਲੋਹਾਰਾ ਕੋਪ੍ਰੇਟਿਵ ਸੋਸਾਇਟੀ ਦੀ ਕਮੇਟੀ ਦੀ ਹੋਈਆਂ ਚੋਣ ਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਮੱਲਾਂ ਮਾਰੀਆਂ ਨੇ, ਕੁੱਲ 11 ਮੈਂਬਰਾਂ ਚ 10 ਮੈਂਬਰ ਆਮ ਆਦਮੀ ਪਾਰਟੀ ਦੇ ਬਣੇ ਨੇ, ਹਾਲਾਂਕਿ ਪ੍ਰਧਾਨ ਦੀਆਂ ਚੋਣ ਹੋਣੀ ਹਾਲੇ ਬਾਕੀ ਹੈ, 10 ਮੈਂਬਰ ਚੁਣੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਨਵ ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ ਗਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਸ਼ੁਰੂਆਤ ਹੈ। ਵਿਧਾਇਕ ਛੀਨਾ ਨੇ ਇਹ ਵੀ ਕਿਹਾ ਕਿ ਇਹ ਨਗਰ ਨਿਗਮ ਨੂੰ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਸਕਾਰਾਤਮਕ ਸੰਕੇਤ ਹਨ ਜਿਸ ਤੋਂ ਜਾਹਿਰ ਹੈ ਕਿ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਦੇ ਵੱਲ ਹੈ ਅਤੇ ਲੋਕ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਤੋਂ ਖੁਸ਼ ਨੇ ਇਹੀ ਕਾਰਨ ਹੈ ਕਿ ਸੁਸਾਇਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਨਿਯੁਕਤੀਆਂ ਹੋ ਰਹੀਆਂ ਨੇ ਉਹਨਾਂ ਕਿਹਾ ਕਿ ਅਗਾਮੀ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਮੱਲਾ ਮਾਰੇਗੀ।
ਕੋਰਪਰੇਟਿਵ ਸੁਸਾਇਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਵੱਲੋਂ ਮੱਲਾਂ ਮਾਰੀਆਂ ਗਈਆਂ ਹਨ ਜੋ ਕਿ ਇਹ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ ਕਾਇਮ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਕੋਰਪਰੇਟਿਵ ਸੋਸਾਇਟੀ ਦਾ ਪ੍ਰਧਾਨ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੀ ਚੁਣਿਆ ਜਾਵੇਗਾ। ਜੇਤੂ ਮੈਂਬਰਾਂ ਨੇ ਜਿੱਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰਨਗੇ।