ਹਲਕਾ ਉੱਤਰੀ ਦੇ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਰਹਿਨੁਮਾਈ ਹੇਠ ਲਗਾਤਾਰ ਵਿਕਾਸ ਦੇ ਕੰਮ ਜਾਰੀ ਹਨ। ਅੱਜ ਹਲਕਾ ਉੱਤਰੀ ਦੇ ਨਿਵਾਸੀਆਂ ਨੂੰ ਇੱਕ ਹੋਰ ਵੱਡੀ ਸੌਗਾਤ ਮਿਲੀ ਜੋ ਕਿ ਕਦੇ ਉਹਨਾਂ ਨੇ ਸਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ। ਜ਼ਿਕਰਯੋਗ ਆ ਕੀ ਬੁੱਢੇ ਦਰਿਆ ਦੇ ਇੱਕ ਪਾਸੇ ਤਾਂ ਸੜਕ ਸੀਗੀ ਪਰ ਦੂਜੇ ਪਾਸੇ ਆਣ ਜਾਣ ਦਾ ਕੋਈ ਰਸਤਾ ਨਹੀਂ ਸੀ। ਅਤੇ ਨਾ ਹੀ ਲੋਕਾਂ ਨੇ ਕਦੇ ਸੋਚਿਆ ਸੀ ਕਿ ਉਹਨਾਂ ਨੂੰ ਇਸ ਪਾਸੇ ਵੀ ਕਦੇ ਸੜਕ ਮਿਲ ਸਕਦੀ ਹੈ। ਪਰ ਇਸ ਨੂੰ ਤੁਸੀਂ ਵਿਧਾਇਕ ਬੱਗਾ ਦੀ ਵਿਕਾਸ ਵਾਲੀ ਸੋਚ ਹੀ ਕਹੋਗੇ ਕਿ ਉਨਾਂ ਨੇ ਬੁੱਢੇ ਦਰਿਆ ਦੇ ਦੂਜੇ ਪਾਸੇ ਵੀ ਸੜਕ ਬਣਾਉਣ ਦਾ ਟੀਚਾ ਰੱਖਿਆ। ਅਤੇ ਅੱਜ ਇਹ ਸੜਕ ਬਣ ਕੇ ਲੋਕਾਂ ਦੇ ਵਾਸਤੇ ਤਿਆਰ ਆ।
ਇਸ ਮੌਕੇ ਬੋਲਦੇ ਹੋਏ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਲੋਕਾਂ ਨੇ ਕਦੇ ਸਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਬੁੱਢੇ ਦਰਿਆ ਦੇ ਇਸ ਪਾਸੇ ਵੀ ਸੜਕ ਬਣ ਸਕਦੀ ਹੈ। ਅਤੇ ਨਾ ਹੀ ਪਹਿਲੇ ਦੇ ਜਨ ਪ੍ਰਤੀਨਿਧੀਆਂ ਨੇ ਇਸ ਵੱਲ ਕੋਈ ਧਿਆਨ ਦਿੱਤਾ। ਲੇਕਿਨ ਸਾਡੀ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਲਗਾਤਾਰ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਵਿੱਚ ਅੱਜ ਇਹ ਸੜਕ ਲੋਕਾਂ ਨੂੰ ਸਮਰਪਿਤ ਕੀਤੀ। ਇਸ ਮੌਕੇ ਵਿਧਾਇਕ ਬੱਗਾ ਨੇ ਕਿਹਾ ਕਿ ਲੋਕਾਂ ਦਾ ਸਾਥ ਅਤੇ ਆਸ਼ੀਰਵਾਦ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ਅਤੇ ਹੈਲਕਾ ਉੱਤਰੀ ਦੇ ਵਿੱਚ ਵਿਕਾਸ ਦੇ ਕਾਰਜ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹਿਣਗੇ।
ਦੱਸ ਦਈਏ ਕੀ ਹਲਕਾ ਉਤਰੇ ਦੇ ਕੌਂਸਲਰ ਸਾਹਿਬਾਨ , ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦੀ ਮੌਜੂਦਗੀ ਦੇ ਵਿੱਚ ਅਤੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਆਮ ਜਨਤਾ ਦੀ ਮੌਜੂਦਗੀ ਦੇ ਵਿੱਚ ਵਿਧਾਇਕ ਚੌਧਰੀ ਬੱਗਾ ਦੇ ਵੱਲੋਂ ਇਸ ਨਵੀਂ ਸੜਕ ਦਾ ਸ਼ੁਭਾਰੰਭ ਕੀਤਾ ਗਿਆ। ਇਸ ਮੌਕੇ ਜਿੱਥੇ ਲੋਕਾਂ ਨੇ ਵਿਧਾਇਕ ਬੱਗਾ ਨੂੰ ਧੰਨਵਾਦ ਕੀਤਾ ਉੱਥੇ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਉਹਨਾਂ ਨੂੰ ਕਿੰਨੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਅਸੀਂ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਸੀ। ਪਰ ਇਸ ਸੜਕ ਦੇ ਬਣਨ ਨਾਲ ਜਿੱਥੇ ਉਹਨਾਂ ਨੂੰ ਸਹੂਲਤ ਅਤੇ ਰਾਹਤ ਮਿਲੂਗੀ ਉੱਥੇ ਹੀ ਉਹਨਾਂ ਦੀ ਪ੍ਰੋਪਰਟੀ ਵੀ ਹੁਣ ਕੀਮਤੀ ਹੋ ਗਈ ਹੈ। ਕਿਉਂਕਿ ਆਣ ਜਾਣ ਵਾਸਤੇ ਉਹਨਾਂ ਨੂੰ ਖੁੱਲਾ ਰਾਹ ਮਿਲ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਐਡਵੋਕੇਟ ਗੌਰਵ ਬੱਗਾ,ਕੌਂਸਲਰ ਪੁਸ਼ਪਿੰਦਰ ਭਨੋਟ ਬਿੱਟੂ, ਕੌਂਸਲਰ ਨਰਿੰਦਰ ਭਾਰਦਵਾਜ, ਕੌਂਸਲਰ ਤਜਿੰਦਰ ਸਿੰਘ ਰਾਜਾ ਬੱਗਾ, ਆਮ ਆਦਮੀ ਪਾਰਟੀ ਦੇ ਆਗੂ ਗੁਰਵੀਰ ਗੋਲੂ ਬਾਜਵਾ, ਕਾਮਰਾਜ ਬਬੋਬੀ ਸ਼ਰਮਾ, ਅਨਿਲ ਸ਼ਰਮਾ , ਸ਼ਸ਼ੀ ਭੂਸ਼ਣ ਸ਼ਰਮਾ, ਸੰਨੀ ਵਾਸਨ, ਹਨੀ ਧਨੋਆ, ਨਰੇਸ਼ ਕੁਮਾਰ, ਗੁਲਸ਼ਨ ਮੁੰਜਾਲ, ਸੰਜੀਵ ਕੁਮਾਰ ਸੇਨ, ਗੁਰਪ੍ਰੀਤ ਸਿੰਘ SDO, ਵਿਕਾਸ ਵਰਮਾ, ਸੰਜੀਵ ਸ਼ਰਮਾXEN, ਵਿਕਾਸ ਕਨੋਜੀਆ, ਪਿੰਟੂ ਸ਼ਰਮਾ,ਕਾਲੀ ਘਈ ਅਤੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਸ਼ਾਮਿਲ ਰਹੇ।