Home Uncategorized ਲੁਧਿਆਣਾ : ਰੋਡ ਸ਼ੋਅ ‘ਚ ਇੱਕ-ਦੂਜੇ ਨੂੰ ਗਲੇ ਮਿਲੇ ਰਾਜਾ ਤੇ ਆਸ਼ੂ,...

ਲੁਧਿਆਣਾ : ਰੋਡ ਸ਼ੋਅ ‘ਚ ਇੱਕ-ਦੂਜੇ ਨੂੰ ਗਲੇ ਮਿਲੇ ਰਾਜਾ ਤੇ ਆਸ਼ੂ, ਵੜਿੰਗ ਨੇ ਬੋਲਿਆ ਬਿੱਟੂ ‘ਤੇ ਹਮਲਾ

60
0
ad here
ads
ads

ਲੁਧਿਆਣਾ ਵਿੱਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦਾ ਰੋਡ ਸ਼ੋਅ ਜਿਵੇਂ ਹੀ ਸਮਰਾਲਾ ਚੌਂਕ ਵਿੱਚ ਪਹੁੰਚਿਆ ਤਾਂ ਵਰਕਰਾਂ ਨੇ ਢੋਲ ਵਜਾ ਕੇ ਅਤੇ ਭੰਗੜਾ ਵਜਾ ਕੇ ਰਵਨੀਤ ਬਿੱਟੂ ‘ਤੇ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ। ਵੱਡੇ-ਵੱਡੇ ਸਪੀਕਰ ਲਾ ਕੇ ਵਰਕਰ ਬੋਲੇ ਕਿ ਬਿੱਟੂ ਭਾਜਪਾ ਵਿਚ ਜਾਣ ਤੋਂ ਪਹਿਲਾਂ ਇਹ ਬੋਲਿਆ ਸੀ- ਬਿੱਟੂ ਕਹਿ ਗਿਆ ਸੰਜੇ ਨੂੰ ਵੋਟ ਪਾਉਣੀ ਪੰਜੇ ਨੂੰ। ਇਹ ਕਹਿੰਦੇ ਹੋਏ ਵਰਕਰਾਂ ਨੇ ਬਿੱਟੂ ‘ਤੇ ਹਮਲਾ ਬੋਲਿਆ।

ਉਥੇ ਹੀ ਰਾਜਾ ਵੜਿੰਗ ਵਰਕਰਾਂ ਦਾ ਇਹ ਤੰਜ ਸੁਣ ਕੇ ਖੁਸ਼ ਹੋ ਗਏ ਅਤੇ ਪਿਰ ਖੁਦ ਮਾਈਕ ਹੱਥ ਵਿਚ ਫੜ ਲਿਆਤੇ ਕਿਹਾ ਕਿ ਬਿੱਟੂ, ਰਾਜਾ ਹੁਣ ਲੁਧਿਆਣੇ ਆ ਗਿਆ ਹੈ ਤੇ ਤੈਨੂੰ ਹਰਾ ਕੇ ਹੀ ਉਹ ਦਮ ਲਵੇਗਾ। ਲੁਧਿਆਣਾ ਦੀ ਜਨਤਾ ਬਿੱਟੂ ਨੂੰ ਨਾਪਸੰਦ ਕਰਨ ਲੱਗੀ ਹੈ ਤੇ ਬਿੱਟੂ ਦੀ ਥਾਂ ਹੁਣ ਰਾਜਾ ਵੜਿੰਗ ਲਵੇਗਾ।

ad here
ads

ਜਦੋਂ ਰੋਡ ਸ਼ੋਅ ਸਮਰਾਲਾ ਚੌਕ ਤੋਂ ਸ਼ੁਰੂ ਹੋਇਆ ਤਾਂ ਸੰਜੇ ਤਲਵਾੜ ਆਪਣੇ ਦੋਸਤਾਂ ਸਮੇਤ ਪਹਿਲਾਂ ਤੋਂ ਹੀ ਰਾਜਾ ਦਾ ਇੰਤਜ਼ਾਰ ਕਰ ਰਹੇ ਸਨ। ਪਰ ਸਾਬਕਾ ਮੰਤਰੀ ਆਸ਼ੂ, ਸਾਬਕਾ ਵਿਧਾਇਕ ਸੁਰਿੰਦਰ ਡਾਬਰ ਤੇ ਹੋਰ ਆਗੂ ਰਾਜਾ ਦੇ ਸਵਾਗਤ ਲਈ ਨਹੀਂ ਆਏ। ਬਾਅਦ ਵਿੱਚ ਆਸ਼ੂ ਭਾਰਤ ਨਗਰ ਚੌਕ ਵਿੱਚ ਰਾਜਾ ਨੂੰ ਮਿਲੇ, ਦੋਵਾਂ ਨੇ ਇੱਕ-ਦੂਜੇ ਨੂੰ ਜੱਫੀ ਪਾਈ ਅਤੇ ਦੋਵਾਂ ਨੇ ਇਕੱਠੇ ਰੋਡ ਸ਼ੋਅ ਕੱਢਿਆ।

ਦੱਸ ਦਈਏ ਕਿ ਸਾਬਕਾ ਮੰਤਰੀ ਆਸ਼ੂ ਟਿਕਟ ਦੇ ਦਾਅਵੇਦਾਰ ਸਨ ਪਰ ਅੰਦਰੂਨੀ ਕਲੇਸ਼ ਕਾਰਨ ਪਾਰਟੀ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਸੀ।

ad here
ads
Previous articleइस्तीफे की विश्वसनीयता साबित करने में प्रबंधन विफल रहा, पंजाब एंड हरियाणा हाईकोर्ट ने अनपढ़ महिला कर्मी की बर्खास्तगी अवैध घोषित की
Next articleਗੁੰਮਰਾਹਕੁੰਨ ਆਧਾਰ ‘ਤੇ ਚੋਣ ਡਿਊਟੀ ਤੋਂ ਛੋਟ ਮੰਗਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ – ਸਿਹਤ ਸਮੱਸਿਆ ਦੇ ਆਧਾਰ ‘ਤੇ ਚੋਣ ਡਿਊਟੀਆਂ ਤੋਂ ਛੋਟ ਦੀਆਂ ਅਰਜ਼ੀਆਂ ਨਾਲ ਨਜਿੱਠਣ ਲਈ ਮੈਡੀਕਲ ਬੋਰਡ ਗਠਿਤ

LEAVE A REPLY

Please enter your comment!
Please enter your name here