ਲੁਧਿਆਣਾ ਦੱਖਣੀ ਚ 41.59 ਲੱਖ ਦੀ ਲਾਗਤ ਨਾਲ ਆਰ ਐਮ ਸੀ ਰੋਡ ਦਾ ਉਦਘਾਟਨ।
ਹਲਕਾ ਦੱਖਣੀ ਤੋਂ ਐਮ ਐਲ ਏ ਰਜਿੰਦਰਪਾਲ ਕੌਰ ਛੀਨਾ ਦੇ ਪਤੀ ਸਰਦਾਰ ਹਰਪ੍ਰੀਤ ਸਿੰਘ ਅਤੇ ਸਮੁੱਚੀ ਟੀਮ ਦੀ ਮੌਜੂਦਗੀ ਚ ਉਦਘਾਟਨ।
ਦਸਮੇਸ਼ ਮਾਰਕਿਟ, ਸ਼ੇਰਪੁਰ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਤੋਂ ਲੈਕੇ ਕੋਹੀਨੂਰ ਟੇਲਰ ਤੱਕ ਨਵੀਂ ਸੜਕ ਦਾ ਕੰਮ ਨੇਪਰੇ।
ਪਿਛਲੇ ਕਈ ਸਾਲਾਂ ਤੋਂ ਕਿਸੇ ਵੀ ਪਾਰਟੀ ਨੇ ਸੜਕ ਦੇ ਨਿਰਮਾਣ ਤੇ ਨਹੀਂ ਦਿੱਤਾ ਕੋਈ ਧਿਆਨ: ਐਮ ਐਲ ਏ ਛੀਨਾ।
ਲੁਧਿਆਣਾ 5 ਸਤੰਬਰ (ਗੌਰਵ ਬੱਸੀ)ਵਿਧਾਨ ਸਭਾ ਹਲਕਾ ਦੱਖਣੀ ਅੱਜ 41.59 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਆਰ ਐਮ ਸੀ ਰੋਡ ਜੋਕਿ ਵਾਰਡ ਨੰਬਰ 27 ਦਸ਼ਮੇਸ਼ ਮਾਰਕਿਟ ਸ਼ੇਰਪੁਰ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਤੋਂ ਲੈਕੇ ਕੋਹੀਨੂਰ ਟੇਲਰ ਤੱਕ ਬਣਾਈ ਗਈ ਹੈ। ਇਸ ਸੜਕ ਦੀ ਹਾਲਤ ਬੀਤੇ ਕਾਫ਼ੀ ਸਮੇਂ ਤੋਂ ਖਸਤਾ ਸੀ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਅੱਜ ਸਰਦਾਰ ਹਰਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ, ਅਮਨਜੋਤ ਕੌਰ, ਖੁਸ਼ ਗਿੱਲ, ਫਿਰੋਜ਼ ਖਾਨ, ਅੰਸਾਰੀ, ਦਵਿੰਦਰ ਬੈਕ, ਡਾਕਟਰ ਸੰਜੇ ਅਤੇ ਅਜੇ ਮਿੱਤਲ ਦੀ ਮੌਜੂਦਗੀ ਚ ਇਸ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ ਹੈ। ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਇਹ ਪ੍ਰੋਜੇਕਟ ਪਾਸ ਕਰਵਾਇਆ ਗਿਆ ਸੀ ਅਤੇ ਅੱਜ ਉਨ੍ਹਾ ਦੇ ਪਤੀ ਸਰਦਾਰ ਹਰਪ੍ਰੀਤ ਸਿੰਘ ਵੱਲੋਂ ਇਸ ਨੂੰ ਲੋਕ ਸਮਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਜੁ ਵੱਡੀ ਸਮੱਸਿਆ ਤੋਂ ਨਿਜਾਤ ਮਿਲੇਗੀ। ਸੜਕ ਦੀ ਹਾਲਤ ਬਹੁਤ ਜਾਦਾ ਖਰਾਬ ਸੀ ਜਿਸ ਕਰਕੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਹੁਣ ਸੁਚਾਰੂ ਢੰਗ ਦੇ ਨਾਲ ਟਰੈਫਿਕ ਚੱਲ ਸਕੇਗਾ।
ਲੁਧਿਆਣਾ ਦੱਖਣੀ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਦੇ ਲਈ ਵਚਨਬੱਧਤਾ ਦੋਹਰਾਉਂਦੇ ਹੋਏ ਐਮ ਐਲ ਏ ਛੀਨਾ ਅਤੇ ਉਨ੍ਹਾ ਦੀ ਟੀਮ ਨੇ ਕਿਹਾ ਕਿ ਨਵੀਂ ਸੜਕ ਦਾ ਨਿਰਮਾਣ ਜੰਗੀ ਪੱਧਰ ਤੇ ਚਲਾਇਆ ਗਿਆ। ਉਨ੍ਹਾ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਲਕੇ ਚ ਕੋਈ ਸੜਕ ਬਿਨ੍ਹਾ ਮੁਰੰਮਤ ਅਤੇ ਕੱਚੀ ਨਾ ਰਹੇ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਹਲਕੇ ਦੇ ਵਿਕਾਸ ਵੱਲ ਕਿਸੇ ਨੇ ਵੀ ਗੌਰ ਨਹੀਂ ਫਰਮਾਈ ਪਰ ਸਾਡੀ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸੇ ਦੇ ਤਹਿਤ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਸੜਕ ਕੁਨੇਕਟੀਵਿਟੀ ਨੂੰ ਚੰਗਾ ਬਣਾਉਣ ਦੇ ਲਈ ਲਗਾਤਾਰ ਸਾਡੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਅਤੇ ਉਸੇ ਦੇ ਤਹਿਤ ਅੱਜ ਇਹ ਆਰ ਐਮ ਸੀ ਰੋਡ ਦੀ ਸ਼ੁਰੂਆਤ ਕੀਤੀ ਗਈ ਹੈ।