Home Ludhiana ਹਲਕਾ ਆਤਮ ਨਗਰ ‘ਚ ਵਿਕਾਸ ਕਾਰਜ਼ ਸਿੱਖਰਾਂ ‘ਤੇ !

ਹਲਕਾ ਆਤਮ ਨਗਰ ‘ਚ ਵਿਕਾਸ ਕਾਰਜ਼ ਸਿੱਖਰਾਂ ‘ਤੇ !

83
0
ad here
ads
ads

ਵਿਧਾਇਕ ਸਿੱਧੂ ਵਲੋਂ ਪਾਸੀ ਨਗਰ ਤੋਂ ਕਰਨੈਲ ਸਿੰਘ ਨਗਰ ਤੱਕ ਦੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ , ਕਿਹਾ! ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ !

ਲੁਧਿਆਣਾ, 21 ਨਵੰਬਰ (ਮਨਪ੍ਰੀਤ ਸਿੰਘ ਅਰੋੜਾ ) – ਵਿਧਾਨ ਸਭਾ ਹਲਕਾ ਆਤਮ ਨਗਰ ‘ਚ ਵਿਕਾਸ ਪ੍ਰੋਜੈਕਟ ਸਿੱਖਰਾਂ ‘ਤੇ ਚੱਲ ਰਹੇ ਹਨ। ਇਸੇ ਲੜੀ ਤਹਿਤ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸਥਾਨਕ ਪਾਸੀ ਨਗਰ ਤੋਂ ਕਰਨੈਲ ਸਿੰਘ ਨਗਰ ਤੱਕ, ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ।

ਵਿਧਾਇਕ ਸਿੱਧੂ ਨੇ ਦੱਸਿਆ ਕਿ ਪਾਸੀ ਨਗਰ ਤੋਂ ਕਰਨੈਲ ਸਿੰਘ ਨਗਰ (ਸਾਹਮਣੇ ਐਲੇ ਗਰੀਨ) ਤੱਕ ਦੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ‘ਤੇ ਲਗਭਗ 26 ਲੱਖ ਰੁਪਏ ਦੀ ਲਾਗਤ ਆਵੇਗੀ।

ad here
ads

ਉਨ੍ਹਾਂ ਕਿਹਾ ਕਿ ਸੂੁਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਹੁਣ ਹਰ ਗਲੀ ਮੁਹੱਲੇ ਦੀਆਂ ਸੜ੍ਹਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹਲਕੇ ਦੇ ਵਸਨੀਕਾਂ ਵੱਲੋਂ ਫਤਵਾ ਜਾਰੀ ਕਰਕੇ ਉਨ੍ਹਾ ਨੂੰ ਸੇਵਾ ਕਰਨ ਦਾ ਮੌਕਾ ਬਖ਼ਸਿਆ ਹੈ ਜਿਸ ਨੂੰ ਉਹ ਅਜਾਂਈ ਨਹੀਂ ਜਾਣ ਦੇਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਸਦਾ ਜਲਦ ਲਾਭ ਮਿਲ ਸਕੇ।

ad here
ads
Previous articleਬਾਗਬਾਨੀ ਵਿਭਾਗ ਵਲੋਂ ਸਬਜੀ ਬੀਜ ਉਤਪਾਦਕ ਕਿਸਾਨਾਂ ਦਾ ਜ਼ਿਲ੍ਹਾ ਪੱਧਰੀ ਕੈਂਪ ਆਯੋਜਿਤ !
Next articleChairing the meeting with all GOs, SHOs and I/c PPs, Commissioner of Police Ludhiana !

LEAVE A REPLY

Please enter your comment!
Please enter your name here