ਮਲੇਰਕੋਟਲਾ
ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਰਜਿ: 118 ਨੇ ਪੰਜਾਬ ਸਰਕਾਰ ਵੱਲੋਂ ਫੈਡਰੇਸ਼ਨ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨੇ ਜਾਣ ‘ਤੇ ਅਕਾਲ ਪੁਰਖ ਦੇ ਸ਼ਕਰਾਨੇ ਅਤੇ ਇਲਾਕੇ ਦੀ ਸੁਖ ਸ਼ਾਂਤੀ ਲਈ ਬਾਬਾ ਜਗਤ ਸਿੰਘ ਤਪੋਵਨ ਸਥਾਨ ਪਿੰਡ ਕਾਂਝਲਾ ਵਿਖੇ ‘ ਧੁਰ ਕੀ ਬਾਣੀ ‘ ਦੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਅਤੇ ਉਪਰੰਤ ਫੈਡਰੇਸ਼ਨ ਰਜਿ: ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੇ ਦੇਖ ਰੇਖ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਾਬਕਾ ਸਰਪੰਚ ਹਰਦੀਪ ਸਿੰਘ ਦੌਲਤਪੁਰ ਅਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸੁਭਮ ਸ਼ਰਮਾਂ ਸੁਭੀ ਨੇ ਉਚੇਚੇ ਤੌਰ ਤੇ ਹਾਜਰੀ ਲੁਆਈ।
ਫੈਡਰੇਸ਼ਨ ਰਜਿ: ਦੇ ਆਗੂ ਭਰਪੂਰ ਸਿੰਘ ਬੇਨੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਡਾ: ਰਮੇਸ਼
ਸ਼ਰਮਾਂ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ 400 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮਰੀਜਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਲੋੜਮੰਦ 58 ਮਰੀਜਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਕੇ ਲੈਂਜ ਮੁਫ਼ਤ ਪਾਏ ਜਾਣਗੇ। ਹੋਰਨਾਂ’ ਚ ਸੰਤੋਖ ਸਿੰਘ ਬਠਿੰਡਾ, ਜਗਤਾਰ ਸਿੰਘ ਭੁੱਲਰ ਫਿਰੋਜਪੁਰ, ਵਿਸਾਖਾ ਸਿੰਘ ਫਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਅਮਿਤਸਰ, ਸੁਰਜੀਤ ਸਿੰਘ ਮੰਗੀ, ਪ੍ਰਮਜੀਤ ਸਿੰਘ ਸੁਨਾਮ,ਸੂਬਾ ਪ੍ਰੈੱਸ ਸਕੱਤਰ ਮਹੁੰਮਦ ਸਲੀਮ,ਸੂਬਾ ਸਹਾਇਕ ਕੈਸ਼ੀਅਰ ਪ੍ਰਵੀਨ ਕੁਮਾਰ ਮਲੇਰਕੋਟਲਾ, ਕੇਵਲ ਕ੍ਰਿਸ਼ਨ , ਸੁਦਾਗਰ ਆਲੀ, ਰਵਿੰਦਰ ਕੋਰ,ਸਰੋਜ ਬਾਲਾ,ਸੁਪਿੰਦਰ ਸਿੰਘ ਕੇਲੋਂ , ਬੱਗਾ ਕੇਲੋਂ,ਬਿੱਕਰ ਰਾੜਵਾ, ਰੋਜ਼ੀ ਨਾਰੀ ਕੇ ਅਤੇ ਪਿੰਡ ਦੇ ਪੰਚ ,ਸਰਪੰਚ ਸਮੂਹ ਸਾਧ ਸੰਗਤ ਹਾਜ਼ਰ ਸਨ।