Home Uncategorized ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਹਿਲਾ ਜੇਲ ਦਾ ਨਿਰੀਖਣ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਹਿਲਾ ਜੇਲ ਦਾ ਨਿਰੀਖਣ

32
0
ad here
ads
ads

ਲੁਧਿਆਣਾ :-(jasbir singh) ਸ਼ੁਕਰਵਾਰ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨੁਮਾਇੰਦੇ ਸ਼੍ਰੀ ਮਹੇਸ਼ ਸਿੰਗਲਾ ਵੱਲੋਂ ਸੈਂਟਰਲ ਮਹਿਲਾ ਜੇਲ ਲੁਧਿਆਣਾ ਦਾ ਨਿਰੀਖਣ ਕੀਤਾ ਗਿਆ ਇਸ ਮੌਕੇ ਜੇਲ ਸੁਪਰੀਡੈਂਟ ਵਿਜੇ ਮਲਹੋਤਰਾ ਵੱਲੋਂ ਕਮਿਸ਼ਨ ਦੇ ਨੁਮਾਇੰਦੇ ਮਹੇਸ਼ ਸਿੰਗਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਸਵਾਗਤ ਕੀਤਾ ਗਿਆ ਨਿਰੀਖਣ ਸਬੰਧੀ ਜਾਣਕਾਰੀ ਦਿੰਦਿਆਂ ਮਹੇਸ਼ ਸਿੰਗਲਾ ਨੇ ਦੱਸਿਆ ਕਿ ਉਨਾਂ ਦੀ ਅੱਜ ਦੀ ਫੇਰੀ ਜੇਲ ਵਿੱਚ ਬੰਦ ਕੈਦੀ ਅਤੇ ਹਵਾਲਾਤੀ ਮਹਿਲਾਵਾਂ ਦੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਸਬੰਧੀ ਹੈ ਇਸ ਮੌਕੇ ਸਿੰਗਲਾ ਵੱਲੋਂ ਜੇਲ ਦੀ ਰਸੋਈ, ਕੈਦੀਆਂ ਦੀਆਂ ਬੈਰਕਾਂ, ਫੈਕਟਰੀ, ਕੈਦੀਆਂ ਵੱਲੋਂ ਵਰਤੇ ਜਾਣ ਵਾਲੇ ਬਾਥਰੂਮ, ਕੈਦੀਆਂ ਦੇ ਬੱਚਿਆਂ ਦੀ ਮੁਢਲੀ ਪੜ੍ਹਾਈ ਲਈ ਬਣੇ ਕਰੇਚ ( ਸਕੂਲ ),ਲਾਈਬ੍ਰੇਰੀ, ਹਸਪਤਾਲ, ਦਾ ਨਿਰੀਖਣ ਕੀਤਾ ਗਿਆ ਅਤੇ ਇਸ ਦੌਰਾਨ ਮਹੇਸ਼ ਸਿੰਗਲਾ ਵੱਲੋਂ ਜੇਲ ਚ ਬੰਦ ਕੈਦੀ ਅਤੇ ਹਵਾਲਾਤੀ ਮਹਿਲਾਵਾਂ ਨਾਲ ਗੱਲਬਾਤ ਕਰ ਜੇਲ ਪ੍ਰਸ਼ਾਸਨ ਵੱਲੋਂ ਮਨੁੱਖੀ ਅਧਿਕਾਰ ਅਧੀਨ ਆਉਂਦੀਆਂ ਸੇਵਾਵਾਂ ਪ੍ਰਾਪਤ ਹੋਣ ਦੀ ਪੁੱਛਗਿਛ ਵੀ ਕੀਤੀ ਗਈ। ਜੇਲ ਚ ਬੰਦ ਬੰਦਿਆਂ ਨੂੰ ਸੰਬੋਧਨ ਕਰਦੇ ਮਹੇਸ਼ ਸਿੰਗਲਾ ਨੇ ਜੇਲ ਪ੍ਰਸ਼ਾਸਨ ਅਧਿਕਾਰੀਆਂ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਜੇਲ ਵਿੱਚ ਰਹਿ ਰਹੇ ਕੈਦੀ ਅਤੇ ਹਵਾਲਾਤੀ ਮਹਿਲਾਵਾਂ ਦਾ ਉਤਸਾਹ ਦੱਸਦਾ ਹੈ ਕਿ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਇਸ ਦੇ ਨਾਲ ਊਨਾ ਕਿਹਾ ਕਿ ਜੇਲ ਪ੍ਰਸ਼ਾਸਨ ਵੱਲੋਂ ਵਿਚਾਰ ਅਧੀਨ ਬੰਦੀ ਮਹਿਲਾਵਾਂ ਲਈ 6 ਤੋਂ 7 ਵੱਖ-ਵੱਖ ਸਿਖਲਾਈ ਕੋਰਸ ਚਲਾਏ ਜਾ ਰਹੇ ਤਾਂ ਜੋ ਬੰਦੀ ਮਹਿਲਾਵਾਂ ਜੇਲ ਤੋਂ ਰਿਹਾ ਹੋਣ ਤੋਂ ਬਾਅਦ ਮਿਹਨਤ ਕਰ ਆਪਣੀ ਜ਼ਿੰਦਗੀ ਵਧੀਆ ਵਤੀਤ ਕਰ ਸਕਣ ਇਸ ਦੇ ਨਾਲ ਊਨਾ ਜੇਲ ਪ੍ਰਸ਼ਾਸਨ ਨੂੰ ਸਿਖਲਾਈ ਕੋਰਸਾਂ ਵਿੱਚ ਕੁਝ ਅਜਿਹੇ ਕੋਰਸ ਹੋਰ ਸ਼ਾਮਿਲ ਕਰਨ ਨੂੰ ਕਿਹਾ ਗਿਆ ਜਿਸ ਦੀ ਸਿਖਲਾਈ ਸਮਾਂ ਮਿਆਦ ਘੱਟ ਹੋਵੇ ਤਾਂ ਜੋ ਉਸ ਦਾ ਲਾਭ ਜੇਲ ਚ ਹਰ ਬੰਦੀ ਮਹਿਲਾ ਬੰਦੀ ਨੂੰ ਮਿਲ ਸਕੇ ਇਸ ਮੌਕੇ ਮਹਿਲਾ ਕੈਦੀਆਂ ਨੂੰ ਸਿਲਾਈ ਸਿਖਲਾਈ ਦੇਣ ਵਾਲੀ ਜੀਤ ਫਾਊਂਡੇਸ਼ਨ ਸੰਸਥਾ ਦੇ ਆਗੂ ਸੁਖਵਿੰਦਰ ਕੌਰ, ਵਿੱਤ ਸਕੱਤਰ ਜੀਪੀ ਸਿੰਘ, ਐਫਆਈਸੀਸੀਆਈ ਸੰਸਥਾ ਦੇ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ad here
ads
Previous articleਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ‘ਤੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ ਐਸ.ਡੀ.ਐਮ ਅਤੇ ਨਗਰ ਨਿਗਮ ਜ਼ੋਨਲ ਕਮਿਸ਼ਨਰ ਫੀਲਡ ਵਿੱਚ ਰਹਿਣ ਅਤੇ ਸਤਲੁਜ ਅਤੇ ਬੁੱਢਾ ਦਰਿਆ ਦੇ ਨਾਲ ਮਹੱਤਵਪੂਰਨ ਪੁਆਇੰਟਾਂ ਦੀ ਜਾਂਚ ਕਰਨ 24 ਪੋਕਲੇਨ ਮਸ਼ੀਨਾਂ 24×7 ਕੰਮ ਕਰ ਰਹੀਆਂ ਹਨ ਤਾਂ ਜੋ ਬੁੱਢਾ ਦਰਿਆ ਦੇ ਨਾਲ ਕਮਜ਼ੋਰ ਪੁਆਇੰਟਾਂ ‘ਤੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਇਆ ਜਾ ਸਕੇ
Next articleਡਿਪਟੀ ਕਮਿਸ਼ਨਰ ਵੱਲੋਂ ਸਤਲੁਜ ਦੇ ਨਾਲ-ਨਾਲ ਸੰਭਾਵੀ ਹੜ੍ਹ ਪ੍ਰਭਾਵ ਇਲਾਕਿਆਂ ਦਾ ਦੌਰਾ, ਡਰੇਨਾਂ ਦੇ ਸਫ਼ਾਈ ਕਾਰਜਾਂ ਦੀ ਵੀ ਕੀਤੀ ਸਮੀਖਿਆ

LEAVE A REPLY

Please enter your comment!
Please enter your name here