ਚੰਡੀਗੜ੍ਹ, 29 ਅਪ੍ਰੈਲ, 2024:
ਆਮ ਆਦਮੀ ਪਾਰਟੀ (‘ਆਪ’) ਦੇ ਸੰਸਦ ਮੈਂਬਰ ਸ੍ਰੀ ਰਾਘਵ ਚੱਢਾ ਦੀ ਕਥਿਤ ਤੌਰ ’ਤੇ ਭਗੌੜੇ ਵਿਜੇ ਮਾਲਿਆ ਨਾਲ ਤੁਲਨਾ ਕਰਨ ਦੇ ਦੋਸ਼ ਹੇਠ ਪੰਜਾਬ ਪੁਲਿਸ ਨੇ ਇੱਕ ਯੂ-ਟਿਊਬ ਚੈਨਲ ਖ਼ਿਲਾਫ਼ ਪਹਿਲੀ ਸੂਚਨਾ ਰਿਪੋਰਟ (ਐੱਫ.ਆਈ.ਆਰ.) ਦਰਜ ਕੀਤੀ ਹੈ।
ਲੁਧਿਆਣਾ ਲੋਕ ਸਭਾ ਸੀਟ ਤੋਂ ‘ਆਪ’ਉਮੀਦਵਾਰ ਅਸ਼ੋਕ ਪੱਪੀ ਪਰਾਸ਼ਰ ਦੇ ਬੇਟੇ ਵਿਕਾਸ ਪਰਾਸ਼ਰ ਦੀ ਸ਼ਿਕਾਇਤ ’ਤੇ ਯੂ-ਟਿਊਬ ਚੈਨਲ ‘ਕੈਪੀਟਲ ਟੀ.ਵੀ.’ ਦੇ ਖਿਲ਼ਾਫ਼ ਐਫ਼.ਅਲਾਈ.ਆਰ. ਸ਼ਿਕਾਇਤਕਰਤਾ ਨੇ ਚੈਨਲ ’ਤੇ ਅਪਮਾਨਜਨਕ ਅਤੇ ਗੁਮਰਾਹਕੁੰਨ ਕੰਟੈਟ ਦੀ ਵਰਤੋਂ ਦਾ ਦੋਸ਼ ਲਗਾਇਆ ਹੈ।
ਵਿਕਾਸ ਪਰਾਸ਼ਰ ਨੇ ਆਪਣੀ ਸ਼ਿਕਾਇਤ ਵਿੱਚ ਲਿਖ਼ਿਆ ਹੈ ਕਿ ਕੈਪੀਟਲ ਟੀ.ਵੀ. ਚੈਨਲ ਅਤੇ ਹੋਰਾਂ’ਤੇ ਝੂਠੇ ਵੀਡੀਉਜ਼ ਦੇ ਬਿਆਨ, ਸਮੱਗਰੀ ਜਨਤਕ ਸ਼ਾਂਤੀ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਦੇਸ਼ ਵਿੱਚ ਧਰਮ, ਜਾਤ, ਨਸਲ ਅਤੇ ਭਾਈਚਾਰੇ ਦੇ ਆਧਾਰ ’ਤੇ ਵੱਖ-ਵੱਵਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣ ਦੀ ਸੰਭਾਵਨਾ ਹੈ।
ਐਫ.ਆਈ.ਆਰ. ਅਨੁਸਾਰ ਚੈਨਲ ਨੇ ਦਾਅਵਾ ਕੀਤਾ ਕਿ, ‘ਵਿਜੇ ਮਾਲਿਆ ਜਨਤਾ ਦੇ ਪੈਸਾ ਲੈ ਕੇ ਯੂ.ਕੇ. ਭੱਜ ਗਿਆ ਸੀ, ਅਤੇ ਇਸੇ ਤਰ੍ਹਾਂ ਇੱਕ ਰਾਜ ਸਭਾ ਮੈਂਬਰ, ਅੱਖਾਂ ਦੇ ਇਲਾਜ ਕਰਾਉਣਦਾ ਦਾਅਵਾ ਕਰਦੇ ਹੋਏ ਇੰਗਲੈਂਡ ਰਵਾਨਾ ਹੋ ਗਿਆ।’