ਗੁਰੁਹਰਸਾਹਾਏ (ਬਲਵਿੰਦਰ ਵਿਲਾਸਰਾ ਨਿਧਾਨਾ)- ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਲਾਕ ਗੁਰੁਹਰਸਹਾਏ ਦੇ ਵੱਖ ਵੱਖ ਪਿੰਡਾਂ ਤੋਂ ਸਰਪੰਚਾਂ ਨੂੰ ਬੁਲਾ ਕੇ ਬਲਾਕ ਗੁਰੁਹਰਸਹਾਏ ਦੇ ਬੀ ਡੀ ਪੀ ਓ ਦਫਤਰ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ 100 ਪਿੰਡਾਂ ਦੇ ਕਰੀਬ ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਬੋਲਦਿਆਂ ਗੁਰੁਹਰਸਹਾਏ ਦੇ ਐੱਮ ਐੱਲ ਏ ਤੇ ਸਾਬਕਾ ਮੰਤਰੀ ਸਰਦਾਰ ਫੋਜਾ ਸਿੰਘ ਸਰਾਰੀ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਨਸ਼ੇ ਦੇ ਖਿਲਾਫ ਜੰਗ ਲੜਨ ਦੀ ਲੋੜ ਹੈ ਅਸੀਂ ਸਾਰੇ ਰੱਲ ਮਿਲ ਕੇ ਹੀ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾ ਸਕਦੇ ਹਾਂ। ਜੇਕਰ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਕੋਈ ਵੀ ਸਰਪੰਚ ਉਸਨੂੰ ਛੁਡਾਉਣ ਵਾਸਤੇ ਨਈ ਜਾਵੇਗਾ(ਸਿਫਾਰਸ਼ ਨਈ ਕਰੇਗਾ) ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਨੂੰ ਤਹਿਸ ਨਹਿਸ ਕਰ ਰਹੀ ਹੈ ਕਿਉਂਕਿ ਇਹ ਘਰ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਬਣਾਏ ਗਏ ਹਨ।
ਇਸ ਮੀਟਿੰਗ ਵਿੱਚ ਥਾਣਾ ਗੁਰੁਹਰਸਹਾਏ ਦੇ ਐੱਸ ਐੱਚ ਓ ਜਗਦੀਪ ਸਿੰਘ ਨੇ ਕਿਹਾ ਕੇ ਪਬਲਿਕ ਦੀ ਪੁਲਿਸ ਨੂੰ ਸਾਥ ਦੀ ਲੋੜ ਹੈ ਪਬਲਿਕ ਦੇ ਸਾਥ ਨਾਲ ਹੀ ਨਸ਼ਾ ਖਤਮ ਕੀਤਾ ਜਾ ਸਕਦਾ ਹੈ। ਨਸ਼ਾ ਤਸਕਰਾਂ ਦੀ ਮੈਨੂੰ ਜਾਣਕਾਰੀ ਦਿਓ ਮੈਂ ਓਸੇ ਹੀ ਸਮੇਂ ਕਾਰਵਾਈ ਕਰਾਂਗਾ ਨਸ਼ਾ ਤਸਕਰਾਂ ਨੂੰ ਮੈਂ ਕਿਸੇ ਵੀ ਕੀਮਤ ਤੇ ਬਖਸ਼ਾਗਾ ਨਹੀਂ।ਮੀਟਿੰਗ ਵਿੱਚ ਬਲਾਕ ਗੁਰੁਹਰਸਹਏ ਦੇ ਬੀ ਡੀ ਪੀ ਓ ਪਰਤਾਪ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਤੀ ਸੁਸ਼ੀਲ ਕੌਰ ਬੱਟੀ ਵੀ ਹਾਜਰ ਸਨ