ਆਮ ਆਦਮੀ ਪਾਰਟੀ ਨੂੰ ਮੱਧ ਪ੍ਰਦੇਸ਼ ਦੇ ਲੋਕ ਦੇ ਰਹੇ ਭਰਵਾਂ ਹੁੰਗਾਰਾ। ,ਪੰਜਾਬ ਅਤੇ ਦਿੱਲੀ ਦੇ ਕੰਮਾਂ ਨੂੰ ਵੇਖਦਿਆਂ ਪਾਰਟੀ ਨੂੰ ਫਤਵਾ ਦੇਣਗੇ ਮੱਧ ਪ੍ਰਦੇਸ਼ ਦੇ ਲੋਕ: ਐਮ ਐਲ ਏ ਛੀਨਾ !
ਲੁਧਿਆਣਾ 31 ਅਕਤੂਬਰ (ਗੌਰਵ ਬੱਸੀ) 5 ਸੂਬਿਆਂ ਦੀ ਚੋਣਾਂ ਦੌਰਾਨ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੀ ਵੋਟਿੰਗ ਹੋਣੀ ਹੈ, ਜਿਸ ਨੂੰ ਲੈਕੇ ਅੱਜ ਨਾਮਜ਼ਦਗੀਆਂ ਭਰੀਆਂ ਗਈਆਂ। ਮੱਧ ਪ੍ਰਦੇਸ਼ ਦੇ ਹਲਕਾ ਚਚੋੜਾ ਤੋਂ ਆਪ ਉਮੀਦਵਾਰ ਮਮਤਾ ਮੀਨਾ ਦੀ ਨਮਜ਼ਗਦੀ ਪਾਤਰ ਭਰਨ ਵੇਲੇ ਅੱਜ ਵਿਸ਼ੇਸ਼ ਤੋਰ ਤੇ ਲੁਧਿਆਣਾ ਦੱਖਣੀ ਤੋਂ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੀ ਮੌਜੂਦ ਰਹੇ, ਜਿਨ੍ਹਾਂ ਨੇ ਮਮਤਾ ਮੀਨਾ ਜੀ ਦਾ ਸਮਰਥਨ ਕਰਦੇ ਹੋਏ ਵੱਡੇ ਇਕੱਠ ਦੀ ਗਵਾਹੀ ਭਰੀ। ਇਸ ਦੌਰਾਨ ਐਮ ਐਲ ਏ ਛੀਨਾ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਦੇ ਚਰਚੇ ਪੂਰੇ ਦੇਸ਼ ਚ ਨੇ ਇਸੇ ਕਰਕੇ ਮੱਧ ਪ੍ਰਦੇਸ਼ ਦੇ ਸਥਾਨਕ ਲੋਕ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੱਧ ਪ੍ਰਦੇਸ਼ ਚ ਕਈ ਸੀਟਾਂ ਤੋਂ ਮਹਿਲਾ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ ਜਿਸ ਤੋਂ ਉਨ੍ਹਾਂ ਦੀ ਸਿਆਸਤ ਪ੍ਰਤੀ ਮਹਿਲਾਵਾਂ ਦੀ ਸ਼ਮੂਲੀਅਤ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।
ਐਮਐਲਏ ਛੀਨਾ ਨੇ ਇਸ ਮੌਕੇ ਕਿਹਾ ਕਿ ਨਾਮਜ਼ਦਗੀ ਭਰਨ ਵੇਲੇ ਵੱਡੇ ਇਕੱਠ ਨੂੰ ਵੇਖ ਉਹਨਾਂ ਨੂੰ ਕਾਫੀ ਖੁਸ਼ੀ ਹੋਈ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ ਕਿ ਲੋਕਾਂ ਦਾ ਮੁੜ ਤੋਂ ਸਿਆਸੀ ਪਾਰਟੀਆਂ ਦੇ ਉੱਤੇ ਵਿਸ਼ਵਾਸ ਜਾਗਣ ਲੱਗਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੋ ਸੂਬਿਆਂ ਦੇ ਵਿੱਚ ਜੋ ਕਿਹਾ ਉਹ ਕਰਕੇ ਵਿਖਾਇਆ ਜਿਸ ਦੀ ਵੱਡੀ ਉਦਾਹਰਨ ਦਿੱਲੀ ਅਤੇ ਪੰਜਾਬ ਹੈ। ਉਹਨਾਂ ਨੇ ਕਿਹਾ ਕਿ ਸਭ ਤੋਂ ਘੱਟ ਸਮੇਂ ਦੇ ਵਿੱਚ ਨੈਸ਼ਨਲ ਪਾਰਟੀ ਬਣਨ ਵਾਲੀ ਆਮ ਆਦਮੀ ਪਾਰਟੀ ਵੱਲ ਲਗਾਤਾਰ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਪੰਜ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਬੇਹਤਰੀਨ ਪ੍ਰਦਰਸ਼ਨ ਕਰੇਗੀ ਅਤੇ ਲੋਕ ਖੁਦ ਆਮ ਆਦਮੀ ਪਾਰਟੀ ਦੇ ਆਮ ਘਰਾਂ ਦੇ ਉਮੀਦਵਾਰਾਂ ਨੂੰ ਸਮਰਥਨ ਦੇਣਗੇ।