ਫਗਵਾੜਾ 17 ਮਾਰਚ ( ਪ੍ਰੀਤੀ ਜੱਗੀ
) 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਦੋਹਰੇ ਅੰਤਰਰਾਸ਼ਟਰੀ ਗੱਭਰੂਆ ਦੇ 39ਵੇਂ ਅਤੇ ਮੁਟਿਆਰਾਂ ਦੇ 27ਵੇਂ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ ਡੇਰਾ ਮੰਨਣਹਾਨਾ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ। ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਦੀ ਦੇਖਰੇਖ ਹੇਠ ਕਰਵਾਏ ਇਸ ਦੰਗਲ ਦੌਰਾਨ +90 ਕਿਲੋਗ੍ਰਾਮ ਭਾਰ ਵਰਗ ਵਿਚ ਪੁਸ਼ਪਿੰਦਰ ਸਿੰਘ ਨੇਵੀ ਨੇ ਭਾਰਤ ਕੇਸਰੀ ਅਤੇ +85 ਭਾਰ ਵਰਗ ਵਿਚ ਰੌਣਕ ਦਿੱਲੀ ਨੇ ਭਾਰਤ ਕੁਮਾਰ ਦਾ ਟਾਈਟਲ ਆਪਣੇ ਨਾਮ ਕੀਤਾ। ਜਿਹਨਾਂ ਨੂੰ ਕ੍ਰਮਵਾਰ 1 ਲੱਖ 51 ਹਜਾਰ ਅਤੇ 21 ਹਜਾਰ ਰੁਪਏ ਨਗਦ ਤੇ ਟਰਾਫੀਆਂ ਨਾਲ ਨਵਾਜਿਆ ਗਿਆ। ਇਸੇ ਤਰ੍ਹਾਂ ਲੜਕੀਆਂ ਦੇ ਭਾਰਤ ਕੇਸਰੀ ਦਾ ਟਾਈਟਲ ਜਿੱਤਣ ਵਾਲੀ ਪਹਿਲਵਾਨ ਕਿਰਨ ਹੁੱਡਾ ਰੋਹਤਕ ਨੂੰ 51 ਹਜਾਰ ਰੁਪਏ ਨਗਦ ਅਤੇ ਟਰਾਫੀ ਜਦਕਿ ਭਾਰਤ ਕੁਮਾਰੀ ਦਾ ਟਾਈਟਲ ਜਿੱਤਣ ‘ਤੇ ਆਰਤੀ ਰੋਹਤਕ ਨੂੰ 15 ਹਜਾਰ ਰੁਪਏ ਨਗਦ ਅਤੇ ਟਰਾਫੀ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਸ਼ੇਰ-ਏ-ਹਿੰਦ ਸੰਦੀਪ ਭਗਤਾ ਭਾਈ ਕਾ ਨੂੰ ਟਰਾਫੀ ਦੇ ਨਾਲ 40 ਹਜਾਰ ਰੁਪਏ ਨਗਦ, ਆਫਤਾਬ-ਏ-ਹਿੰਦ ਰਿਸ਼ਨ ਮਾਨਸਾ ਨੂੰ 21 ਹਜਾਰ ਰੁਪਏ ਨਗਦ ਤੇ ਟਰਾਫੀ, ਸਿਤਾਰ-ਏ-ਹਿੰਦ ਸਾਹਿਲ ਅੰਮ੍ਰਿਤਸਰ ਨੂੰ 18 ਹਜਾਰ ਰੁਪਏ ਨਗਦ ਅਤੇ ਟਰਾਫੀ ਭੇਂਟ ਕੀਤੇ ਗਏ। ਪੰਜਾਬ ਕੁਮਾਰ ਅੰਡਰ-17 ਅਰਸ਼ਦੀਪ ਪਟਿਆਲਾ ਨੂੰ 10 ਹਜਾਰ ਰੁਪਏ ਨਗਦ ਜਦਕਿ ਲੜਕੀਆਂ ਦੇ ਪੰਜਾਬ ਕੁਮਾਰੀ ਅੰਡਰ-17 ਮੁਕਾਬਲੇ ਦੀ ਜੇਤੂ ਕਨਕ ਜਲੰਧਰ ਨੂੰ ਵੀ 10 ਹਜਾਰ ਰੁਪਏ ਨਗਦ ਇਨਾਮ ਨਾਲ ਨਵਾਜਿਆ ਗਿਆ। ਇਸ ਦੌਰਾਨ ਪਿ੍ਰੰਸੀਪਲ ਬਲਵੰਤ ਸਿੰਘ ਅਤੇ ਪ੍ਰੋਫੈਸਰ ਰਜਿੰਦਰ ਸਿੰਘ ਨੂੰ ਐਚ.ਐਮ. ਬਿਲਗਾ ਖੇਡ ਸਾਹਿੱਤਕਾਰ ਅਵਾਰਡ 2025 ਪ੍ਰਦਾਨ ਕੀਤਾ ਗਿਆ। ਜਿਸਦੇ ਸਪੋਂਸਰ ਗੁਰਪਾਲ ਸਿੰਘ ਤੱਖਰ ਯੂ.ਐਸ.ਏ. ਸਨ। ਇਸੇ ਤਰ੍ਹਾਂ ਰਾਸ਼ਟਰੀ ਪੱਧਰ ‘ਤੇ ਸਿਲਵਰ ਮੈਡਲ ਜਿੱਤਣ ਵਾਲੇ ਪਹਿਲਵਾਨ ਅਭਿਮਨਿਊ ਨੂੰ ਦੇਵ ਆਨੰਦ ਯਾਦਗਾਰੀ ਰੈਸਲਰ ਅਵਾਰਡ ਜਦਕਿ ਰਾਸ਼ਟਰੀ ਪੱਧਰ ‘ਤੇ ਸਿਲਵਰ ਮੈਡਲ ਹਾਸਲ ਕਰਨ ਵਾਲੀ ਪਹਿਲਵਾਨ ਜਸ਼ਨਬੀਰ ਕੌਰ ਨੂੰ ਖੁਰਸ਼ੀਦ ਮੁਖਤਾਰ ਯਾਦਗਾਰੀ ਬੈਸਟ ਵੁਮੈਨ ਰੈਸਲਰ ਅਵਾਰਡ ਨਾਲ ਨਵਾਜਿਆ ਗਿਆ। ਇਹਨਾਂ ਦੋਵੇਂ ਅਵਾਰਡਾਂ ਦੇ ਸਪੋਂਸਰ ਸਤਨਾਮ ਸਿੰਘ ਯੂ.ਐਸ.ਏ. ਸਨ। ਕੁਸ਼ਤੀ ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਇਸ ਵਾਰ ਚੰਡੀਗੜ੍ਹ, ਹਰਿਆਣਾ, ਯੂ.ਪੀ., ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ ਤੋਂ ਇਲਾਵਾ ਇਰਾਨ, ਕਨੇਡਾ ਦੇ 200 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਦੰਗਲ ਵਿਚ ਹਿੱਸਾ ਲਿਆ। ਸੇਵਾਦਾਰ ਸੰਦੀਪ ਸੈਂਡੀ ਨੇ ਸਮੂਹ ਮਹਿਮਾਨਾ, ਪਤਵੰਤਿਆਂ, ਪਹਿਲਵਾਨਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜੋਰਾਵਰ ਸਿੰਘ ਚੌਹਾਨ ਡਿਪਟੀ ਡਾਇਰੈਕਟਰ ਸਪੋਰਟਸ, ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਕੋਚ ਰਵਿੰਦਰ ਨਾਥ, ਰਾਜ ਕੁਮਾਰ, ਡੀ.ਪੀ.ਈ. ਜੀਵਨ, ਬੀ.ਐਸ.ਬਾਗਲਾ, ਕੋਚ ਜਤਿਨ ਸ਼ੁਕਲਾ, ਸਾਜਨ, ਸੁਖਵਿੰਦਰ, ਅਕਾਸ਼, ਸੁਖਵਿੰਦਰ, ਮਨਪ੍ਰੀਤ, ਸੁਭਾਸ਼ ਮਲਿਕ ਪਟਿਆਲਾ, ਸਾਹਿਲ, ਰੀਤ ਪ੍ਰੀਤ ਪਾਲ ਸਿੰਘ ਪੀ.ਆਰ.ਓ. ਪੰਜਾਬ ਰੈਸਲਿੰਗ ਐਸੋਸੀਏਸ਼ਨ ਆਦਿ ਹਾਜਰ ਸਨ।
ਤਸਵੀਰ ਸਮੇਤ।