Home Dharmik ਮੁੱਖ ਮੰਤਰੀ ਤੀਰਥ ਯਾਤਰਾ ਸਕੀਮ

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ

18
0
ad here
ads
ads

*- ਮੁੱਖ ਮੰਤਰੀ ਤੀਰਥ ਯਾਤਰਾ ਸਕੀਮ -*
*ਵਿਧਾਇਕ ਬੱਗਾ ਵਲੋਂ ਤੀਰਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ*
*- ਸਾਲਾਸਰ ਸ੍ਰੀ ਬਾਲਾ ਜੀ ਧਾਮ ਤੇ ਸ੍ਰੀ ਖਾਟੂ ਸ਼ਯਾਮ ਜੀ ਦੇ ਕਰਨਗੇ ਦਰਸ਼ਨ*
*- ਸੰਗਤਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਲ ਵਿਧਾਇਕ ਬੱਗਾ ਦਾ ਕੀਤਾ ਸ਼ੁਕਰਾਨਾ*
*- ਕਿਹਾ! ਸਰਕਾਰ ਵਲੋਂ ਸ਼ਰਧਾਲੂਆਂ ਲਈ ਗੁਰੂਧਾਮਾਂ ਦੇ ਮੁਫ਼ਤ ‘ਚ ਦਰਸ਼ਨ ਦਿਦਾਰੇ ਬੇਹੱਦ ਸ਼ਲਾਘਾਯੋਗ ਕਦਮ*

ਲੁਧਿਆਣਾ (20 ਦਸੰਬਰ ) – ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਪਹਿਲਾ ਜੱਥਾ ਸਾਲਾਸਰ ਸ੍ਰੀ ਬਾਲਾ ਜੀ ਧਾਮ ਅਤੇ ਸ੍ਰੀ ਖਾਟੂ ਸ਼ਯਾਮ ਦੇ ਦਰਸ਼ਨਾਂ ਲਈ ਰਵਾਨਾ ਹੋਇਆ।
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਰਵਾਨਾ ਕਰਦਿਆਂ ਦੱਸਿਆ ਕਿ ਇਹ ਪਹਿਲਾ ਜੱਥਾ ਅੱਜ ਰਾਤ ਸਾਲਾਸਰ ਵਿਖੇ ਸ੍ਰੀ ਬਾਲਾ ਜੀ ਧਾਮ ਵਿਖੇ ਨਤਮਸਤਕ ਹੋਵੇਗਾ ਅਤੇ ਭਲਕੇ ਸ੍ਰੀ ਖਾਟੂ ਸ਼ਯਾਮ ਜੀ ਦੇ ਦਰਸ਼ਨ ਕਰਨ ਉਪਰੰਤ ਵਾਪਸੀ ਕਰੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਭਰ ਦੇ ਵਿੱਚ ਪੰਜਾਬੀਆਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਬੱਸਾਂ, ਟਰੇਨਾਂ ਰਾਹੀਂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਅੱਜ ਬੱਸ ਰਵਾਨਾ ਕਰਨ ਮੌਕੇ ਸ਼ਰਧਾਲੂਆਂ ਵੱਲੋਂ ਜਿੱਥੇ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਵਿਧਾਇਕ ਬੱਗਾ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ, ਸੰਗਤਾ ਦਾ ਬਿਨ੍ਹਾ ਕੋਈ ਪੈਸੇ ਖਰਚੇ ਗੁਰੂ ਘਰਾਂ, ਗੁਰੂਧਾਮਾਂ ਦੇ ਦਰਸ਼ਨਾ ਕਰਾਉਣਾ ਬੇਹੱਦ ਸ਼ਲਾਘਾ ਯੋਗ ਕਦਮ ਹੈ।

ad here
ads
Previous articleਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਸਟੇਟ ਐਗਮਾਰਕ ਲੈਬ ਦਾ ਦੌਰਾ!
Next articleਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 6 ਦੇ ਸਰਕਾਰੀ ਸਕੂਲ ਤੇ ਕੰਮਾਂ ਦਾ ਕੀਤਾ ਉਦਘਾਟਨ

LEAVE A REPLY

Please enter your comment!
Please enter your name here