(ਸੁਸ਼ੀਲ ਬਰਨਾਲਾ) ਗੁਰਦਾਸਪੁਰ
ਸਿੱਖਿਆ ਵਿਭਾਗ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਸਾਧੂਚੱਕ ਵਿਖੇ ਹੈਡ ਮਾਸਟਰ ਸ੍ਰੀ ਦਵਿੰਦਰ ਕੁਮਾਰ ਦੇ ਪ੍ਰਬੰਧਾਂ ਹੇਠ ਬਲਾਕ ਗੁਰਦਾਸਪੁਰ-2 ਦੇ ਗਣਿਤ ,ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੇ ਇੱਕ ਰੋਜ਼ਾ ਸੈਮੀਨਾਰ ਲਗਾਏ ਗਏ। ਇਹਨਾਂ ਸੈਮੀਨਾਰਾਂ ਵਿੱਚ ਮਿਸ਼ਨ ਸਮਰੱਥ 3.0 ਦੀ ਸ਼ੁਰੂਆਤ ਕਰਨ ਲਈ ਟ੍ਰੇਨਿੰਗ ਦਿੱਤੀ ਗਈ। ਇਸ ਸਬੰਧੀ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ.ਅਮਰਜੀਤ ਸਿੰਘ ਪੂਰੇਵਾਲ ਜੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਿਸ਼ਨ ਸਮਰੱਥ 1.0,2.0 ਬਹੁਤ ਹੀ ਸਫਲ ਰਿਹਾ ਹੈ ਅਤੇ ਹੁਣ ਵਿਭਾਗ ਵੱਲੋਂ ਇਸ ਨੂੰ ਅੱਗੇ ਵਧਾਉਂਦਿਆਂ ਮਿਸ਼ਨ ਸਮਰੱਥ 3.0 ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਅਧਿਆਪਕਾਂ ਨੂੰ ਕਿਰਿਆਵਾਂ ਰਾਹੀਂ ਆਪਣੇ ਵਿਸ਼ੇ ਨੂੰ ਰੋਚਕ ਢੰਗ ਨਾਲ ਪੜਾਉਣ ਲਈ ਅਪੀਲ ਕੀਤੀ।
ਇਸ ਮੌਕੇ ਰਿਸੋਰਸ ਪਰਸਨ ਸ਼੍ਰੀ ਅਰੁਣ ਸਿੰਘ, ਸ੍ਰੀ ਉਪਦੇਸ਼ ਕੁਮਾਰ ਅਤੇ ਸ. ਪ੍ਰਭਜੋਤ ਸਿੰਘ ਜੀ ਮੌਜੂਦ ਹਨ।