Home raikot ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਮਾਰੋਹ... raikot ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਮਾਰੋਹ ਦਾ ਅਯੋਜਨ ਕਰਵਾਇਆ ਗਿਆ- ਐਸ.ਡੀ.ਐਮ ! By arjan - 02/10/2023 669 0 FacebookTwitterPinterestWhatsApp ad here ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਮਾਰੋਹ ਦਾ ਅਯੋਜਨ ਕਰਵਾਇਆ ਗਿਆ- ਐਸ.ਡੀ.ਐਮ ਰਾਏਕੋਟ 1 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) ਅੱਜ ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਵੇਰ 11.00 ਵਜੇ ਤੋ 1.00 ਵਜੇ ਤੱਕ ਸਮਾਰੋਹ ਦਾ ਅਯੋਜਨ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਅਤੇ ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ ਡਿਪਟੀ ਕਮਿਸ਼ਨਰ ਲੁਧਿਆਣਾ, ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰ. ਗੁਰਬੀਰ ਸਿੰਘ ਕੋਹਲੀ, ਪੀ.ਸੀ.ਐਸ, ਉਪ-ਮੰਡਲ ਮੈਜਿਸਟਰੇਟ ਰਾਏਕੋਟ ਅਤੇ ਯਾਤਰਾ ਅਫਸਰ ਗੁਰਜੋਤ ਸਿੰਘ ਦੀ ਸੁਚੱਜੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਯਾਤਰਾ ਅਫਸਰ ਗੁਰਜੋਤ ਸਿੰਘ ਵੱਲੋਂ ਅਜਾਇਬ ਘਰ ਆਏ ਯਾਤਰੀਆਂ ਨੂੰ ਸੈਰ ਸਪਾਟਾ ਵਾਲੀਆਂ ਥਾਵਾਂ ਤੇ ਸਾਫ ਸਫਾਈ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮੇਂ ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਦਾ ਸਟਾਫ ਅਤੇ ਸਬ ਡਵੀਜਨ ਰਾਏਕੋਟ ਦੇ ਕਈ ਵਿਭਾਗਾ ਦੇ ਅਧਿਕਾਰੀ/ ਕਰਮਚਾਰੀ ਹਾਜਰ ਸਨ। ad here