ਲੁਧਿਆਣਾ ਦੇ 32 ਸੈਕਟਰ ਦੇ ਸਕੂਲ ਬੀਸੀਐਮ ਵਿੱਚ ਪਹਿਲੀ ਕਲਾਸ ਦੀ ਵਿਦਿਆਰਥਨ ਮਾਇਰਾ ਦੀ ਮੌਤ ਦਾ ਇਨਸਾਫ ਲੈਣ ਲਈ ਕਈ ਸਮਾਜਿਕ ਜਥੇਬੰਦੀਆਂ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ਦੇ ਕੋਲ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ । ਮਾਇਰਾ ਇਕ ਬਹੁਤ ਪਿਆਰੀ ਬੱਚੀ ਸੀ ਜੋ ਬੀਤੀ ਦਿਨੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ ਇਸ ਦਾ ਦੁੱਖ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਦੇ ਵਾਸੀਆਂ ਨੂੰ ਹੈ।