ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਅਨੁਸਾਰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੂੰ ਸਰਕਾਰ ਨਾਲ ਮਿਤੀ 11-09-2023 ਦੀ ਮੀਟਿੰਗ ਮਿਲਣ ਕਰਕੇ ਮਿਤੀ 11,12,13 ਸਿਤੰਬਰ ਦੀ ਹੜਤਾਲ ਨਾ ਕਰਨ ਸੰਬੰਧੀ।
ਜਲੰਧਰ (ਗੌਰਵ ਬੱਸੀ) ਡੀ.ਸੀ. ਦਫ਼ਤਰਾਂ ਦੀਆਂ ਕਾਫ਼ੀ ਸਮੇਂ ਤੋਂ ਪੈਂਡਿੰਗ ਮੰਗਾਂ, ਜਿਸ ਵਿੱਚ ਸੁਪਰਡੈਂਟ ਗ੍ਰੇਡ-1, ਸੁਪਰਡੈਂਟ ਗ੍ਰੇਡ-2, ਸੀਨੀਅਰ ਸਹਾਇਕਾਂ, ਸਟੈਨੋਗ੍ਰਾਫ਼ਰਾਂ ਦੀਆਂ ਪਰਮੋਸ਼ਨਾਂ ਅਤੇ ਮੰਗ ਚਾਰਟ ਵਿੱਚ ਦਰਜ ਹੋਰ ਮੰਗਾਂ ਲਈ ਯੂਨੀਅਨ ਵੱਲੋਂ ਮਿਤੀ 11,12,13 ਸਿਤੰਬਰ ਦੀ ਹੜਤਾਲ ਕਰਨ ਦਾ ਫ਼ੈਸਲਾ ਲਿਆ ਸੀ।
ਜਿਸ ਦੇ ਚੱਲਦੇ ਸੁਪਰਡੈਂਟ ਗ੍ਰੇਡ-2 ਦੀਆਂ ਖਾਲੀ ਪਈਆਂ 51 ਪੋਸਟਾਂ ਵਿੱਚੋਂ ਹੁਣ ਤੱਕ ਤਕਰੀਬਨ 9 ਸੁਪਰਡੈਂਟ ਗ੍ਰੇਡ-2 ਪ੍ਰਮੋਟ ਹੋ ਚੁੱਕੇ ਹਨ ਅਤੇ ਬਾਕੀ ਖਾਲੀ 42 ਪੋਸਟਾਂ ਤੇ ਪਰਮੋਸ਼ਨਾਂ ਕਰਨ ਲਈ ਸਰਕਾਰ ਵੱਲੋਂ ਮਿਤੀ 08-09-2023 ਨੂੰ ਸਾਰੇ ਮੰਡਲ ਕਮਿਸ਼ਨਰਜ ਅਤੇ ਸਮੂਹ ਡਿਪਟੀ ਕਮਿਸਨਰਜ਼ ਨੂੰ ਪੱਤਰ ਜਾਰੀ ਕਰਦੇ ਹੋਏ ਇਹ ਪਰਮੋਸ਼ਨਾਂ ਤੁਰੰਤ ਕਰਨ ਦੇ ਹੁਕਮ ਕੀਤੇ ਗਏ ਹਨ।
ਸੁਪਰਡੈਂਟ ਗ੍ਰੇਡ-2 ਦੀਆਂ 9 ਪਰਮੋਸ਼ਨਾਂ ਤਾਂ ਜਰੂਰ ਹੋ ਚੁੱਕੀਆਂ ਹਨ ਪਰ ਮੰਗ ਪੱਤਰ ਵਿੱਚ ਦਰਜ ਬਾਕੀ ਮੰਗਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ।
ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਅਤੇ TV ਰਾਹੀਂ ਸਾਰੇ ਕਰਮਚਾਰੀਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕੇ ਕਰਮਚਾਰੀ ਹੜਤਾਲ ਨਾ ਕਰਕੇ ਉਹਨਾਂ ਨਾਲ ਬਹਿ ਕੇ ਗੱਲ ਕਰਨ।
ਅਸੀਂ ਕਿਸੇ ਵੀ ਤਰਾਂ ਸਰਕਾਰੀ ਦਫ਼ਤਰਾਂ ਦਾ ਕੰਮ ਛੱਡਣ ਨੂੰ ਕਦੀ ਵੀ ਤਰਜੀਹ ਨਹੀ ਦਿੰਦੇ ਪਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਾਡੇ ਕੋਲ ਇੱਕੋ-ਇੱਕ ਰਸਤਾ ਮੀਟਿੰਗਾਂ ਕਰਕੇ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣਾ ਹੁੰਦਾ ਹੈ, ਜੋ ਕੇ ਕੋਈ ਮੀਟਿੰਗ ਨਾ ਮਿਲਣ ਕਰਕੇ ਹੜਤਾਲ ਦਾ ਫ਼ੈਸਲਾ ਲੈਣਾ ਪਿਆ ਸੀ।
ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਇਸ ਉਸਾਰੂ ਸੋਚ ਨਾਲ, ਕੇ ਹੜਤਾਲ ਕਰਨ ਦੀ ਬਜਾਏ ਸੂਬਾ ਵਾਸੀਆਂ ਦੇ ਦਫ਼ਤਰੀ ਕੰਮ ਤਨਦੇਹੀ ਨਾਲ ਕਰਕੇ ਸੂਬੇ ਨੂੰ ਖੁਸ਼ਹਾਲ ਬਣਾਇਆ ਜਾਵੇ ਅਤੇ ਮੁਲਾਜ਼ਮ ਮੰਗਾਂ ਸੰਬੰਧੀ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ, ਨਾਲ ਪੂਰੀ ਤਰਾਂ ਸਹਿਮਤੀ ਪ੍ਰਗਟ ਕਰਦੇ ਹੋਏ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਮੁਤਾਬਿਕ ਸਰਕਾਰ ਨਾਲ ਮਿਤੀ 11-09-2023 ਦੀ ਮੀਟਿੰਗ ਮਿਲਣ ਕਰਕੇ ਇਹ ਫ਼ੈਸਲਾ ਲਿਆ ਹੈ ਕੇ ਮਿਤੀ 11,12,13 ਸਿਤੰਬਰ ਨੂੰ ਡੀ.ਸੀ. ਦਫ਼ਤਰਾਂ ਵਿੱਚ ਹੜਤਾਲ ਨਹੀਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਵਿਸ਼ਵਾਸ਼ ਦਿਵਾਉਂਦੇ ਆ ਕੇ ਅਸੀਂ ਤੁਹਾਡੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦਫ਼ਤਰੀ ਕੰਮ ਪੂਰੀ ਤਨਦੇਹੀ ਕਰਦੇ ਰਹਾਂਗੇ।
ਤੇਜਿੰਦਰ ਸਿੰਘ ਨੰਗਲ
ਸੂਬਾ ਪ੍ਰਧਾਨ
ਨਰਿੰਦਰ ਸਿੰਘ ਚੀਮਾ
ਸੂਬਾ ਜਨਰਲ ਸਕੱਤਰ
ਕਰਵਿੰਦਰ ਸਿੰਘ ਚੀਮਾ
ਸੂਬਾ ਵਿੱਤ ਸਕੱਤਰ
ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ।