(ਸੁਸ਼ੀਲ ਬਰਨਾਲਾ) ਗੁਰਦਾਸਪੁਰ
ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ ਮਰਯਾਦਾ ਪਰਸ਼ੋਤਮ ਸ੍ਰੀ ਰਾਮ ਚੰਦਰ ਜੀ ਦਾ ਜਨਮ ਦਿਵਸ ਰਾਮਨੋਮੀ ਬੜੀ ਧੁੰਮ ਧਾਮ ਅਤੇ ਸਰਧਾ ਨਾਲ ਮਨਾਇਆ ਗਿਆ ਸਮਾਰੋਹ ਕੀ ਪ੍ਰਧਾਨਗੀ ਪ੍ਰਧਾਨ ਯਸਪਾਲ ਸਿੰਘ ਠਾਕੁਰ ਨੇ ਕੀਤੀ ਜਦੋਂ ਕਿ ਰਾਮੇਸ਼ ਚੰਦਰ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ।ਹਿਤੇਸ਼ ਸ਼ਾਸਤਰੀ ਨੇ ਹਵਨ ਜਗ ਕਰਵਾਇਆ ।ਸ਼ਰਧਾਲੂਆ ਨੇ ਬੜੀ ਸਰਧਾ ਨਾਲ ਹਵਨ ਜਗ ਵਿੱਚ ਆਹੁਤਿਆ ਪਾਇਆ ਅਤੇ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਚੰਗੀ ਰਾਹ ਤੇ ਚਲਾਉਣ ਦਾ ਸੰਕਲਪ ਲਿਆ ।ਮੁੱਖ ਵਕਤਾ ਤਰਸੇਮ ਲਾਲ ਆਰੀਆ ਨੇ ਦਸਿਆ ਕਿ ਸ੍ਰੀ ਰਾਮ ਚੰਦਰ ਜੀ ਇਕ ਆਦਰਸ਼ ਪੁੱਤਰ ਭਰਾ ਰਾਜਾ ਮਿੱਤਰ ਅਤੇ ਆਦਰਸ਼ ਸ਼ਤਰੂ ਸਨ।ਉਹਨਾਂ ਦਾ ਜੀਵਨ ਕਠਿਨਾਈਆ।ਅਤੇ ਸੰਘਰਸ਼ ਨਾਲ ਬੀਤਿਆ ਪਰ ਦੁਖਾ ਸੁੱਖਾ ਨੂੰ ਸਮਾਨ ਭਾਵਨਾ ਨਾਲ ਲਿਆ ।ਉਹ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਇਤਿਹਾਸ ਪੁਰਸ ਬਨੇ।ਇਸ ਮੌਕੇ ਤੇ ਪ੍ਰੈਸ ਸਕੱਤਰ ਸੁਸ਼ੀਲ ਕੁਮਾਰ,ਕਾਰਤਿਕ,ਰਾਜ ਕੁਮਾਰੀ,ਸੋਨੀਆ ਗੁਲਸ਼ਨ,ਮਨੀਸ਼ਾ,ਲਾਡੋ,ਤੇਜਸ ਸਿੰਘ, ਅਨੀਤਾ,ਸ਼ਾਨਤਾ ਰਾਣੀ,ਸਨੇਹ ਲਤਾ,ਸਾਮ ਲਾਲ ਹਾਜ਼ਰ ਸਨ