ਫਗਵਾੜਾ 31 ਮਾਰਚ ( ਪ੍ਰੀਤੀ ਜੱਗੀ) ਮਦੀਨਾ ਮਸਜਿਦ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਰਮਜਾਨ ਦੇ ਪਵਿੱਤਰ ਮਹੀਨੇ ਦੌਰਾਨ ਤੀਹ ਰੋਜੇ ਰੱਖਣ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਓਹਾਰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮਦੀਨਾ ਮਸਜਿਦ ਦੇ ਇਮਾਮ ਕਾਰੀ ਜੀਸ਼ਾਨ ਰਜਾ ਦੀ ਅਗਵਾਈ ਹੇਠ ਸਮੂਹ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ ਅਦਾ ਕੀਤੀ। ਇਮਾਮ ਕਾਰੀ ਜੀਸ਼ਾਨ ਰਜਾ ਨੇ ਦੱਸਿਆ ਕਿ ਪੈਗੰਬਰ ਮੁਹੰਮਦ ਸਾਹਿਬ ਨੇ ਰਮਜਾਨ ਦੇ ਪਵਿੱਤਰ ਮਹੀਨੇ ‘ਚ ਹਰ ਮੁਸਲਮਾਨ ‘ਤੇ ਰੋਜੇ ਫਰਜ਼ ਕੀਤੇ ਹਨ। ਜਿਸ ਦਾ ਉਦੇਸ਼ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸੰਜਮ ਨਾਲ ਕਾਬੂ ਵਿਚ ਰੱਖਣਾ ਅਤੇ ਲੋੜਵੰਦਾ ਦੀ ਹਮਦਰਦੀ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਦਿਨ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇਕ ਦੂਸਰੇ ਨਾਲ ਗਲੇ ਮਿਲਦਿਆਂ ਪਿਆਰ ਮੁਹੱਬਤ ਦਾ ਸੁਨੇਹਾ ਦੇਣਾ ਚਾਹੀਦਾ ਹੈ। ਉਹਨਾਂ ਦੇਸ਼ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਦੁਆ ਵੀ ਕੀਤੀ। ਕਮੇਟੀ ਪ੍ਰਧਾਨ ਮੁਹੰਮਦ ਰਫੀ ਨੇ ਸਮੂਹ ਰੋਜੇਦਾਰਾ ਅਤੇ ਨਮਾਜੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਮੁਸਲਿਮ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਦੁਆਉਣ ਦੀ ਅਪੀਲ ਕੀਤੀ। ਉਹਨਾਂ ਸਮੂਹ ਮੁਸਲਿਮ ਭਾਈਚਾਰੇ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਨੇਕੀ ਦੇ ਰਸਤੇ ‘ਤੇ ਚੱਲਦੇ ਹੋਏ ਦੇਸ਼ ਅਤੇ ਸਮਾਜ ਦੀ ਏਕਤਾ ਤੇ ਤੱਰਕੀ ਵਿਚ ਆਪਣਾ ਯੋਗਦਾਨ ਪਾਉਣ। ਇਸ ਦੌਰਾਨ ਮੁਸਲਿਮ ਭਾਈਚਾਰੇ ਨੇ ਆਪਸ ਵਿਚ ਗਲੇ ਮਿਲ ਕੇ ਇਕ ਦੂਸਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪ੍ਰਬੰਧਕਾਂ ਵਲੋਂ ਹਾਜਰੀਨ ਨੂੰ ਸੇਂਵੀਆਂ ਤੇ ਫਲ ਫਰੂਟ ਵੰਡੇ ਗਏ। ਇਸ ਮੌਕੇ ਬਾਬਾ ਯਸ਼ਪਾਲ ਅਲਾਵਲਪੁਰ, ਰਫੀਕ ਮੁਹੰਮਦ, ਇਮਰਾਨ, ਬੂਟਾ ਮੁਹੰਮਦ, ਰੌਸ਼ਨ ਦੀਨ, ਤਾਰੂ ਦੀਨ, ਮੁਖਤਿਆਰ ਮੁਹੰਮਦ, ਯੂਨੁਸ, ਮੁਹੰਮਦ ਸ਼ਰੀਫ, ਸਲੀਮ ਮੁਹੰਮਦ, ਸ਼ਾਕ ਅਲੀ ਪੰਡੋਰੀ, ਮੌਜ ਅਲੀ, ਜਮਾਤ ਅਲੀ, ਕਰਮਦੀਨ, ਅਮੀਨ ਅਲੀ, ਸਲੀਮ ਮੁਹੰਮਦ ਸੰਗਤਪੁਰ, ਹਸਨਦੀਨ, ਅਰਮਾਨ ਮੁਹੰਮਦ, ਰਾਜਵੀਰ ਮੁਹੰਮਦ, ਮੁਰੀਦ ਅਲੀ, ਚੇਤਨ ਸ਼ਰਮਾ ਡਰੋਲੀ, ਇਸ਼ਾਕ ਅਲੀ, ਅਸ਼ਰਫ ਅਲੀ, ਸਦੀਕ ਮੁਹੰਮਦ, ਤੇਗ ਅਲੀ, ਸਲਾਮ ਦੀਨ, ਸ਼ੌਂਕੀ, ਮੀਨ ਅਲੀ, ਅਤਰਦੀਨ, ਸੈਫ ਅਲੀ ਆਦਿ ਹਾਜਰ ਸਨ।