Home Ludhiana ਭਾਸ਼ਾ ਵਿਭਾਗ ਵੱਲੋਂ ਲੁਧਿਆਣਾ ਦੇ ਗੁੱਜਰਖਾਨ ਕੈਂਪਸ ਕਾਲਜ ਵਿਖੇ ਕਰਵਾਇਆ ਗਿਆ ਵਿਸ਼ੇਸ਼...

ਭਾਸ਼ਾ ਵਿਭਾਗ ਵੱਲੋਂ ਲੁਧਿਆਣਾ ਦੇ ਗੁੱਜਰਖਾਨ ਕੈਂਪਸ ਕਾਲਜ ਵਿਖੇ ਕਰਵਾਇਆ ਗਿਆ ਵਿਸ਼ੇਸ਼ ਭਾਸ਼ਨ ਅਤੇ ਰੂ ਬ ਰੂ ਸਮਾਗਮ

21
0
ad here
ads
ads

ਲੁਧਿਆਣਾ, 28 ਜਨਵਰੀ  – ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਅਤੇ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ.ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਯੋਗ ਅਗਵਾਈ ਵਿੱਚ ਭਾਸ਼ਾ ਵਿਭਾਗ ਵੱਲੋਂ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਸਮਾਗਮ ਉਲੀਕੇ ਜਾ ਰਹੇ ਹਨ। ਇਸੇ ਕੜੀ ਵਿੱਚ ਲੁਧਿਆਣਾ ਦੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੋਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਲੁਧਿਆਣਾ ਵਿਖੇ ਪੰਜਾਬੀ ਦੇ ਚਰਚਿਤ ਵਾਰਤਕਕਾਰ ਤੇ ਫੋਟੋਗ੍ਰਾਫਰ ਨਿਰਲੇਪ ਸਿੰਘ ਦਾ ਰੂ ਬ ਰੂ ਅਤੇ ਵਿਸ਼ੇਸ਼ ਭਾਸ਼ਨ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਵਿੱਚ ਗੁਰਪ੍ਰੀਤ ਸਿੰਘ ਤੂਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੇ ਸੰਯੋਜਕ ਡਾ. ਬਲਬੀਰ ਕੌਰ ਪੰਧੇਰ ਨੇ ਮਹਿਮਾਨਾਂ ਨਾਲ਼ ਮੁਢਲੀ ਜਾਣ-ਪਹਿਚਾਣ ਕਰਵਾਈ। ਕਾਲਜ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਨਿਰਲੇਪ ਸਿੰਘ ਨੇ ਵਿਦਿਆਰਥੀਆਂ ਦੇ ਰੂ ਬ ਰੂ ਹੁੰਦਿਆਂ ਕਿਹਾ ਕਿ ਘੁੰਮਣ ਤੋਂ ਭਾਵ ਦੂਰ-ਦੁਰਾਡੇ ਦੀਆਂ ਯਾਤਰਾਵਾਂ ਹੀ ਨਹੀਂ ਹੁੰਦੀਆਂ ਸਗੋਂ ਜਦੋਂ ਅਸੀਂ ਸਾਡੇ ਆਲੇ ਦੁਆਲੇ ਦੇ ਰਾਹ-ਰਸਤਿਆਂ ਨੂੰ ਗਹੁ ਨਾਲ਼ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਇਹੀ ਯਾਤਰਾ ਦਾ ਰੂਪ ਲੈ ਲੈਂਦੇ ਹਨ। ਆਪਣੇ ਆਲੇ-ਦੁਆਲੇ ਦੀ ਜਾਣ ਪਛਾਣ ਕੱਢਣਾ ਹੀ ਤੁਰਨ ਦੀ ਸ਼ੁਰੂਆਤ ਹੈ। ਜਦੋਂ ਰਸਤੇ ਨੂੰ ਆਪਣਾ ਹਮਸਫ਼ਰ ਬਣਾ ਲੈਂਦੇ ਹਾਂ ਤਾਂ ਅਸੀਂ ਆਪਣੇ ਅੰਦਰ ਵੱਲ ਨੂੰ ਵੀ ਤੁਰਨਾ ਸ਼ੁਰੂ ਕਰਦੇ ਹਾਂ। ਉਹਨਾਂ ਆਪਣੇ ਟ੍ਰੈਕਿੰਗ ਅਤੇ ਫੋਟੋਗ੍ਰਾਫੀ ਦੇ ਅਨੇਕ ਅਨੁਭਵ ਰੌਚਕ ਢੰਗ ਨਾਲ ਸਾਂਝੇ ਕੀਤੇ।
ਮੁੱਖ ਮਹਿਮਾਨ ਗੁਰਪ੍ਰੀਤ ਤੂਰ ਨੇ ਕਿਹਾ ਕਿ ਅਜਿਹੇ ਸਮਾਗਮ ਦਾ ਹਿੱਸਾ ਬਣਨਾ ਉਹਨਾਂ ਲਈ ਯਾਦਗਾਰੀ ਅਨੁਭਵ ਹੈ। ਉਹਨਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਦੀ ਝਾਕ ਛੱਡ ਕੇ ਅਤੇ ਕਿਰਤ ਦੇ ਫਲਸਫੇ ਨਾਲ਼ ਜੁੜ ਕੇ ਆਪਣੇ ਪੰਜਾਬ ਦੀ ਧਰਤੀ ਨੂੰ ਹੀ ਆਪਣੀ ਕਰਮ ਭੂਮੀ ਬਣਾਉਣ ਦੀ ਅਪੀਲ ਕੀਤੀ। ਅੰਤ ਵਿੱਚ ਡਾ. ਸੰਦੀਪ ਸ਼ਰਮਾ ਵੱਲੋਂ ਮਹਿਮਾਨਾਂ ਅਤੇ ਕਾਲਜ ਪ੍ਸ਼ਾਸ਼ਨ ਦਾ ਸ਼ੁਕਰੀਆ ਅਦਾ ਕੀਤਾ ਗਿਆ। ਭਾਸ਼ਾ ਵਿਭਾਗ ਵੱਲੋਂ ਮਹਿਮਾਨਾਂ ਦਾ ਦੁਸ਼ਾਲੇ ਅਤੇ ਕਿਤਾਬਾਂ ਦੇ ਸੈੱਟ ਨਾਲ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਦੁਆਰਾ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਕਾਫ਼ੀ ਰੁਚੀ ਦਿਖਾਈ।

ad here
ads
Previous article‘सोशल मीडिया ट्रोलिंग’ जो गलत जानकारी फैलाता है, अश्लील शब्दों का इस्तेमाल करता है, वह सोशल एक्टिविस्ट नहीं, सरकार के आलोचक से अलग: आंध्र प्रदेश हाईकोर्ट
Next articleਲੁਧਿਆਣਵੀਆਂ ਦੇ ਸਹਿਯੋਗ ਨਾਲ ਲੁਧਿਆਣਾ ਨੂੰ ਬਣਿਆ ਜਾਵੇਗਾ ਸਮਾਰਟ ਸ਼ਹਿਰ : ਮੇਅਰ ਇੰਦਰਜੀਤ ਕੌਰ -ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਆਕਾਸ਼ਵਾਣੀ ਦੇ ਦਫ਼ਤਰ ਆਉਣ ‘ਤੇ ਕੀਤਾ ਜ਼ੋਰਦਾਰ ਸਵਾਗਤ

LEAVE A REPLY

Please enter your comment!
Please enter your name here