ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜ ਕਿਸਾਨ ਜਥੇਬੰਦੀਆਂ ਬੀਕਿਯੂ ਏਕਤਾ ਧਨੇਰ,ਕਿਰਤੀ ਕਿਸਾਨ ਯੂਨੀਅਨ,ਭਾਰਤੀ ਕਿਸਾਨ ਯੂਨੀਅਨ ਮਾਲਵਾ,ਕਿਸਾਨ ਮਜਦੂਰ ਕਮੇਟੀ ਦੁਆਬਾ ਦੇ ਸੱਦੇ ਤਹਿਤ 4ਘੰਟੇ ਰੇਲਵੇ ਸਟੇਸ਼ਨ ਅਹਿਮਦਗੜ੍ਹ ਵਿਖੇ12ਵਜੇ ਤੋਂ4ਵਜੇ ਤੱਕ4ਘੰਟੇ ਰੇਲ ਜਾਮ ਕਰਕੇ ਰੋਸ਼ ਪ੍ਰਦਰਸਨ ਕੀਤਾ ਧਰਨੇ ਨੂੰ ਸੰਬੋਧਨ ਕਰਦਿਆਂਜ੍ਹਿਲਾ ਪ੍ਰਧਾਨ ਚਰਨ ਸਿੰਘ ਨੂਰਪਰਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਿਜਾਏ ਕਿਸਾਨਾਂ ਦੀਆਂ ਮੰਗਾਂ ਨੂੰ ਜਬਰਜੁਲਮ ਕਰਕੇ ਦਬਾਉਣਾ ਜਾ ਰਹੀ ਹੈl
ਅਤੇ ਆਪਣੇ ਫਾਸ਼ੀਵਾਦ ਰਾਹ ਤੇ ਚੱਲ ਰਹੀ ਹੈ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਐਮ ਐਸ ਪੀ ਨੂੰ ਲਾਗੂ ਨਾ ਕਰਨਾ ਤੇ ਕਿਸਾਨਾਂ ਮਜਦੂਰਾਂ ਦੇ ਕਰਜੇ ਖ਼ਤਮ ਨਾ ਕਰਨੇ ਤੇ ਸਵਾਮੀਨਾਥਨ ਰਿਪੋਰਟ ਲਾਗੂ ਨਾ ਕਰਨਾ ਇਹ ਵਿਸ਼ਵ ਵਪਾਰ ਸ਼ੰਸਥਾ ਤੇ ਆਈ ਐਮ ਐਫ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਕਾਰਪੋਰੇਟਾ ਨੂੰ ਸੰਭਾਲਣ ਜਾ ਰਹੀ ਜਿਸ ਤਹਿਤ ਇਸਨੇ ਪਹਿਲਾਂ ਤਿੰਨ ਕਾਨੂੰਨ ਲਿਆਦੇ ਸਨ ਜੋ ਕਿਸਾਨਾਂ ਨੇ ਲੰਬੇ ਸ਼ੰਘਰਸ਼ ਰਾਹੀਂ ਰੱਦ ਕਰਵਾਏ,ਆਗੂਆ ਹੋਰ ਕਿਹਾ ਕਿ ਕਿਸਾਨਾਂ ਨੂੰ ਸ਼ਹੀਦ ਕਰਨ ਵਾਲਿਆ ਤੇ ਪਰਚੇ ਬਾਈ ਨੇਮ ਦਰਜ ਕੀਤੇ ਜਾਣ ਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋ14ਮਾਰਚ ਨੂੰ ਦਿੱਲੀ ਰਾਮਲੀਲਾ ਗਰਾਊਂਡ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ,ਇਹਨਾਂ ਆਗੂਆ ਤੋਂ ਇਲਾਵਾ ਰਾਜਿੰਦਰ ਸਿੰਘ ਸਿਆੜ,ਮਨੋਹਰ ਸਿੰਘ ਕਲਾੜ,ਹਾਕਮ ਸਿੰਘ ਜਰਗੜੀ,ਹਰਜੀਤ ਸਿੰਘ ਘਲੋਟੀ,ਦਰਸਨ ਸਿੰਘ ਫੱਲੇਵਾਲ,ਜਸਦੀਪ ਸਿੰਘ ਜਸੋਵਾਲ,ਮਹਿੰਦਰ ਸਿੰਘ ਨਾਰੰਗਵਾਲ ਕਸਤੂਰੀ ਲਾਲ,ਮਨਜੀਤ ਸਿੰਘ,ਕਮਿਕਰ ਸਿੰਘ,ਦਵਿੰਦਰ ਸਿੰਘ ਘਲੋਟੀ,ਜਸਵੀਰ ਸਿੰਘ ਖੱਟੜਾ,ਬਲਵਿੰਦਰ ਸਿੰਘ ਔਲਖ ਤੇ ਹਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ
REPORT BY GAURAV BASSI