ਬ੍ਰਿਜਿੰਦਰਾ ਕਾਲਜ ਵਿਖੇ ਗਿਆਨੀ ਜੈਲ ਸਿੰਘ ਵੱਲੋਂ ਸ਼ੁਰੂ ਕਰਵਾਇਆ ਗਿਆ ਖੇਤੀਬਾੜੀ ਕੋਰਸ ਮੁੜ-ਸੁਰਜੀਤ
ਸਿੱਖਿਆ ਦੇ ਖੇਤਰ ਵਿੱਚ ਫਰੀਦਕੋਟ ਨੂੰ ਮੋਹਰੀ ਬਣਾਉਣ ਵਿੱਚ ਇਹ ਕੋਰਸ ਸਹਾਈ ਸਿੱਧ ਹੋਵੇਗਾ-ਕੁਲਤਾਰ ਸੰਧਵਾਂ
ਇਲਾਕੇ ਦੀਆਂ ਉੱਘੀਆਂ ਅਤੇ ਨਾਮਵਰ ਸ਼ਖਸ਼ੀਅਤਾਂ ਵੱਲੋਂ ਕੀਤੀ ਜਾ ਰਹੀ ਹੈ ਸ਼ਲਾਘਾ
ਫਰੀਦਕੋਟ 17 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੱਲੋਂ ਬ੍ਰਿਜਿੰਦਰਾ ਕਾਲਜ ਵਿਖੇ ਸ਼ੁਰੂ ਕਰਵਾਏ ਗਏ ਖੇਤੀਬਾੜੀ ਕੋਰਸ(ਬੀ.ਐਸ.ਸੀ. ਐਗਰੀਕਲਚਰ) ਦੇ ਮੁੜ ਸੁਰਜੀਤ ਹੋਣ ਤੇ ਜਿੱਥੇ ਹਰ ਆਮ ਅਤੇ ਖਾਸ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਐਮ.ਐਲ.ਏ ਗੁਰਦਿੱਤ ਸੇਖੋਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਅੱਜ ਇਸ ਸਬੰਧੀ ਬੋਲਦਿਆਂ ਸਪੀਕਰ ਸੰਧਵਾਂ ਨੇ ਦੱਸਿਆ ਕਿ ਇਸ ਕੋਰਸ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ ਸੀ, ਪਰੰਤੂ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਵਿੱਚ ਉਹ ਨਾਕਾਮਯਾਬ ਰਹੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸਦਕਾ ਇਸ ਕੋਰਸ ਨੂੰ ਕਾਲਜ ਵਿੱਚ ਮੁੜ ਤੋਂ 60 ਬੱਚਿਆਂ ਦੇ ਬੈਂਚ ਰਾਹੀਂ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਆਖਿਆਂ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਬੜੇ ਦੂਰਰਸ਼ੀ ਨਤੀਜੇ ਹਾਸਲ ਹੋਣਗੇ, ਜਿਸ ਤਹਿਤ ਜਿੱਥੇ ਇਸ ਇਲਾਕੇ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਨੋਜਵਾਨਾਂ ਨੂੰ ਖੇਤੀਬਾੜੀ ਵਿਗਿਆਨਕ ਢੰਗ ਨਾਲ ਕਰਨ ਦੀ ਸੋਝੀ ਆਵੇਗੀ, ਉੱਥੇ ਨਾਲ ਹੀ ਕਿਸਾਨਾਂ ਨੂੰ ਵੀ ਅਸਿੱਧੇ ਤੌਰ ਤੇ ਲਾਭ ਹੋਵੇਗਾ।
ਇਸ ਮੌਕੇ ਨਿਸ਼ਕਾਮ ਸੰਸਥਾ ਹਰਵਿੰਦਰ ਸਿੰਘ, ਭਾਈ ਘਨੱਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਮੱਘਰ ਸਿੰਘ, ਡਾ. ਗੁਰਿੰਦਰਮੋਹਨ ਸਿੰਘ ਬਾਬਾ ਫਰੀਦ ਸੰਸਥਾਵਾਂ, ਡਾ. ਗੁਰਸੇਵਕ ਸਿੰਘ ਦਸ਼ਮੇਸ਼ ਸੰਸਥਾਵਾਂ, ਪ੍ਰਿ. ਬ੍ਰਿਜਿੰਦਰਾ ਕਾਲਜ ਅਤੇ ਸਮੂਹ ਸਟਾਫ, ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ, ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਕਮੇਟੀ, ਗੁਰਮੀਤ ਸਿੰਘ ਆਰੇ ਵਾਲੇ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਗੁਰਪ੍ਰੀਤ ਸਿੰਘ ਚੰਦਬਾਜਾ, ਸੀਰ ਸੰਸਥਾਵਾਂ ਦੇ ਪ੍ਰਧਾਨ ਗੁਰਮੀਤ ਸਿੰਘ ਸੰਧੂ, ਹੈਲਪ-ਏ-ਸਿੱਖ ਸੰਸਥਾਂ ਵਲੋਂ ਜਸਪ੍ਰੀਤ ਸਿੰਘ, ਸਿੱਖ ਚੜ੍ਹਦੀਕਲਾਂ ਕੇਂਦਰ ਵੱਲੋਂ ਗੁਰਚੈਨ ਸਿੰਘ, ਆਲਮੀ ਪੰਜਾਬੀ ਅਦਬ ਫਾਊਡੇਸ਼ਨ ਦੇ ਅਮਨਦੀਪ ਸਿੰਘ ਭਾਣਾ, ਰਾਜਪਾਲ ਸਿੰਘ ਹਰਦਿਆਲੇਆਣਾ, ਕਲਮਾਂ ਦੇ ਰੰਗ ਸਾਹਿਤ ਸਭਾ ਚੇਅਰਮੈਨ ਬੀਰਇੰਦਰ ਸਰ੍ਹਾਂ, ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ, ਗੁਰਜੀਤ ਸਿੰਘ ਢਿੱਲੋਂ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ।