(ਸੁਸ਼ੀਲ ਬਰਨਾਲਾ) ਗੁਰਦਾਸਪੁਰ
ਅੱਜ ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਅਫਸਰ ਦੀਨਾਨਗਰ-1 ਸ਼੍ਰੀ ਜਸਵਿੰਦਰ ਸਿੰਘ ਜੀ ਨੂੰ ਸ਼੍ਰੀ ਰਕੇਸ਼ ਮਲਹੋਤਰਾ ਇੰਚਾਰਜ ਸਰਕਾਰੀ ਐਲੀਮੈਂਟਰੀ ਸਕੂਲ ਤੁਗਿਆਲ,ਬਲਾਕ ਦੀਨਾਨਗਰ-1 ਜੀ ਨੇ ਸ਼੍ਰੀ ਜਸਵਿੰਦਰ ਸਿੰਘ ਜੀ ਨੂੰ ਕਸਵੱਟੀ ਆਲੋਚਨਾਤਮਕ ਲੇਖ ਅਤੇ ਖੋਜ ਨਿਬੰਧ ਸੰਗ੍ਰਹਿ ਸੰਪਾਦਕ ਸ਼੍ਰੀ ਜਸਵੀਰ ਸਿੰਘ ਸ਼ਾਇਰ ਦੀ ਦੇਖ ਰੇਖ ਹੇਠ ਪ੍ਰਕਾਸ਼ਿਤ ਕਿਤਾਬ ਭੇਟ ਕੀਤੀ ਗਈ ਜਿਸ ਵਿਚ ਰਕੇਸ਼ ਮਲਹੋਤਰਾ ਦਾ ਛਪਾਇਆ ਲੇਖ ਬੁਢਾਪੇ ਵਿਚ ਮਜਬੂਰੀ,ਪੁਰਾਣੀ ਪੈਨਸ਼ਨ ਹੈ ਜਰੂਰੀ ਜੋ ਕਿ ਸਮੇ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ ਦੀ ਮੁੱਖ ਮੰਗ ਨੂੰ ਰੱਖਦੇ ਹੋਏ ਇਸ ਕਿਤਾਬ ਵਿੱਚ ਰਕੇਸ਼ ਮਲਹੋਤਰਾ ਦੀ ਰਚਨਾ ਨੂੰ ਸਹਿਜ ਪਬਲੀਕੇਸ਼ਨ ਸਮਾਣਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ।ਇਸ ਮੌਕੇ ਤੇ ਰਕੇਸ਼ ਮਲਹੋਤਰਾ ਨੇ ਦੱਸਿਆ ਕਿ ਸਮੇ ਦੇ ਅਨੁਸਾਰ ਇਸ ਲੇਖ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਗਈ ਕਿਉਕਿ ਇਸ ਸਮੇ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਤੋਂ ਬਾਅਦ ਪੁਰਾਣੀ ਪੈਨਸ਼ਨ ਦੇ ਹੱਕਦਾਰ ਨਹੀਂ ਦੇ ਵਿਸ਼ੇ ਤੇ ਇਸ ਰਚਨਾ ਨੂੰ ਪ੍ਰਕਾਸ਼ਿਤ ਕੀਤੀ ਗਈ।ਸ਼੍ਰੀ ਜਸਵਿੰਦਰ ਸਿੰਘ ਜੀ ਨੇ ਇਹ ਭਰੋਸਾ ਦਿਵਾਇਆ ਕਿ ਉਹ ਇਸ ਕਿਤਾਬ ਨੂੰ ਜਰੂਰ ਪੜ੍ਹਨਗੇ।ਇਸ ਮੌਕੇ ਤੇ ਸੈਂਟਰਇੰਚਾਰਜ ਡੀਡਾ ਸ਼੍ਰੀਮਤੀ ਰਤਨੀ ਦੇਵੀ, ਇੰਚਾਰਜ ਸੀਮਾ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ ਕੁੰਡੇ ਘੇਸਲ,ਇੰਚਾਰਜ ਸਮੂਚੱਕ ਰਾਜੇਸ਼ ਮਹਾਜਨ ਸੈਂਟਰ ਇੰਚਾਰਜ ਸੰਜੀਵ ਕੁਮਾਰ ਇੰਚਾਰਜ ਸੰਜੀਵ ਕੁਮਾਰ ਰਾਜਿੰਦਰ ਕੁਮਾਰ ਕੁਲੀਆਂ ਸਕੂਲ ਇੰਚਾਰਜ ਸਰਕਾਰੀ ਸਕੂਲ ਧਮਰਾਈ ਕੁਲਦੀਪ ਕੁਮਾਰ ਤੋ ਇਲਾਵਾ ਬਲਾਕ ਦੀਨਾਨਗਰ-1 ਦੇ ਹੋਰ ਟੀਚਰ,ਸੈਂਟਰ ਹੈਡ ਟੀਚਰ ਹਾਜਰ ਸਨ।