ਬੀਕਿਯੂ ਏਕਤਾ ਉਗਰਾਹਾਂ ਵਲੋਂ ਪੰਜ ਰੋਜ਼ਾ ਧਰਨੇ ਦੇ ਆਖਰੀ ਦਿਨ ਜ਼ਿਲਾ ਹੈਡਕੁਆਰਟਰ ਲੁਧਿਆਣਾ ਅਗੇ ਧਰਨਾ ਦਿੰਦੇ ਹੋਏ !
ਲੁਧਿਆਣਾ (ਗੌਰਵ ਬੱਸੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪੰਜ ਰੋਜ਼ਾ ਮੋਰਚੇ ਦੇ ਅਖਰੀਲੇ ਦਿਨ ਕਿਸਾਨਾਂ ਦੀਆਂ ਮੰਗਾਂ ਲਈ ਅਤੇ ਸਰਕਾਰ ਵੱਲੋਂ ਕੋਈ ਗੱਲ ਨਾ ਸੁਣਨ ਕਾਰਨ ਸੂਬਾ ਕਮੇਟੀ ਵਲੋਂ ਅਗਲਾ ਐਕਸ਼ਨ 24 ਫਰਵਰੀ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਦਾ ਕੀਤਾ ਗਿਆ ਹੈ। ਧਰਨੇ ਵਿੱਚ ਮੰਗ ਕਰਦੇ ਆਗੂਆ ਨੇ ਕਿਹਾ ਕਿ ਤੁਰੱਤ ਨਵੀਂ ਕਿਸਾਨ ਮੁਜਦੂਰ ਪੱਖੀ ਖੇਤੀ ਨੀਤੀ ਬਣਾਉਣ,ਸਾਰੀਆਂ ਫਸਲਾ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਲਾਗੂ ਕਰਵਾਉਣ,ਕਿਸਾਨਾਂ ਮਜਦੂਰਾਂ ਦੇ ਮੁਕੰਮਲ ਕਰਜੇ ਖ਼ਤਮ ਕਰਵਾਉਣ ,ਜਮੀਨਾ ਦੀ ਕਾਣੀ ਵੰਡ ਖ਼ਤਮ ਕਰਨ,ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਵਾਉਣ ,ਸੰਘਰਸ਼ਾਂ ਦੋਰਾਨ ਕਿਸਾਨਾਂ ਤੇ ਪਾਏ ਕੇਸ ਖ਼ਤਮ ਕਰਵਾਉਣ,ਫਸਲੀ ਬੀਮਾ ਯੋਜਨਾ ਲਾਗੂ ਕਰਵਾਉਣ,ਨਸ਼ਿਆ ਨੂੰ ਖਤਮ ਕਰਵਾਉਣ ਲਈ,60ਸਾਲ ਤੋਂ ਉਪਰ ਕਿਸਾਨਾਂ ਮਜਦੂਰਾਂ ਨੂੰ ਪੈਨਸ਼ਨਾ ਸਕੀਮ ਲਾਗੂ ਕਰਵਾਉਣ,ਨਹਿਰੀ ਪਾਣੀ ਟੇਲਾਂ ਤੱਕ ਪਹੁੰਚਦਾ ਕਰਵਾਉਣ,ਜਮੀਨਐਕਵਾਇਰ ਕਰਨ ਤਹਿਤ ਪੂਰਾ ਪੂਰਾ ਮੁਆਵਜ਼ਾ ਲੈਣ ਲਈ ਸਾਰੀਆਂ ਮੰਗਾਂ ਤੇ ਪੰਜ ਰੋਜ਼ੇ ਮੋਰਚੇ ਚ ਸਰਕਾਰ ਵੱਲੋ ਕੋਈ ਗੱਲਬਾਤ ਦਾ ਦੌਰ ਨਹੀਂ ਚਲਾਇਆ।ਸਰਕਾਰ ਦਾ ਧਿਆਨ ਸਾਰੀਆਂ ਮੰਗਾਂ ਤੇ ਲੈ ਕੇ ਆਉਣ ਲਈ ਵੱਡਾ ਐਕਸਨ ਤੈਅ ਕੀਤਾ ਗਿਆ ਹੈ ਆਗੂਆ ਨੇ ਕਿਹਾ ਕਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਚੰਡੀਗੜ੍ਹ ਵੱਲ ਵਹੀਰਾਂ ਘੱਤ ਦਿਓ। ਧਰਨੇ ਚ ਲੋਕ ਮੰਚ ਚੜਿੱਕ ਵੱਲੋਂ ਨਾਟਕ ਵੀ ਪੇਸ਼ ਕੀਤਾ ਗਿਆ,ਧਰਨੇ ਨੂੰ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ,ਜਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ,ਰਾਜਿੰਦਰ ਸਿੰਘ ਸਿਆੜ,ਮਨੋਹਰ ਸਿੰਘ ਕਲਾੜ,ਜਗਮੀਤ ਸਿੰਘ ਕਲਾਹੜ ਬਲਵੰਤ ਸਿੰਘ ਘੁਡਾਣੀ,ਤੇ ਯੁਵਰਾਜ ਸਿੰਘ ਘੁਡਾਣੀ, ਬੀਬੀ ਅਮਰਜੀਤ ਕੌਰ ਮਾਜਰੀ ਤੇ ਬਲਾਕ ਪ੍ਰਧਾਨਹਾਕਮ ਸਕੱਤਰ ਸਕੱਤਰਾਂ ਨੇ ਵੀ ਸੰਬੋਧਨ ਕੀਤਾ