Home Amritsar ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਸਬ ਡਵੀਜਨ ਨਰਾਇਣਗੜ੍ਹ ਛੇਹਰਟਾ...

ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਸਬ ਡਵੀਜਨ ਨਰਾਇਣਗੜ੍ਹ ਛੇਹਰਟਾ ਦਫਤਰ ’ਚ ਅਚਾਨਕ ਛਾਪਾ

98
0
ad here
ads
ads

ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਸਬ ਡਵੀਜਨ ਨਰਾਇਣਗੜ੍ਹ ਛੇਹਰਟਾ ਦਫਤਰ ’ਚ ਅਚਾਨਕ ਛਾਪਾ

ਅੰਮ੍ਰਿਤਸਰ, 8 ਅਗਸਤ (ਮਨਪ੍ਰੀਤ ਸਿੰਘ ਅਰੋੜਾ)ਬਿਜਲੀ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਵੱਲੋਂ ਸਬ ਡਵੀਜਨ ਨਰਾਇਣਗੜ੍ਹ ਛੇਹਰਟਾ ਦਫਤਰ ਵਿੱਚ ਅਚਨਚੇਤ ਛਾਪਾ ਮਾਰਕੇ ਸਟਾਫ਼ ਦੀ ਕੀਤੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਿਭਾਗ ਸਬੰਧੀ ਫੀਡਬੈਕ ਲਈ।

ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤ ਦਿੱਤੀ ਕਿ ਦਫ਼ਤਰੀ ਸਮੇਂ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਸਵੇਰੇ ਸਮੇਂ ਸਿਰ ਦਫਤਰ ਪਹੁੰਚ ਕੇ ਲੋਕਾਂ ਦੇ ਕੰਮ ਤਰਜੀਹ ਅਧਾਰ ਉੱਤੇ ਕੀਤੇ ਜਾਣੇ ਯਕੀਨੀ ਬਣਾਏ ਜਾਣ।

ad here
ads

ਉਨ੍ਹਾਂ ਮੁਲਾਜਮਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਖਪਤਕਾਰ ਨੂੰ ਬਿਨਾ ਵਜਾ ਪਰੇਸ਼ਾਨ ਨਾ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭ੍ਰਿਸਟਾਚਾਰ ਦੇ ਮੁੱਦੇ ਉਤੇ ਬਹੁਤ ਸਖਤ ਹੈ ਅਤੇ ਇਸ ਸਬੰਧੀ ਰਤੀ ਭਰ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ’ਚ ਪੰਜਾਬ ਦੇ ਹੋਰਨਾਂ ਦਫ਼ਤਰਾਂ ਦੀ ਵੀ ਅਚਾਨਕ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਆਪਣੇ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ad here
ads
Previous articleNational flags available across post offices in Ludhiana under Har Ghar Tiranga campaign- Dr. Amanpreet Singh
Next articleਸੁਤੰਤਰਤਾ ਦਿਹਾੜੇ ਮੌਕੇ ਮਾਨਸਾ ਵਿਖੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਲਹਿਰਾਉਣਗੇ ਕੌਮੀ ਝੰਡਾ

LEAVE A REPLY

Please enter your comment!
Please enter your name here