Home Ludhiana ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵਲੋਂ ਅਚਨਚੇਤ ਚੈਕਿੰਗ !

ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵਲੋਂ ਅਚਨਚੇਤ ਚੈਕਿੰਗ !

286
0
ad here
ads
ads

ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵਲੋਂ ਅਚਨਚੇਤ ਚੈਕਿੰਗ , ਮੁਸਕਰਾਤਾ ਬਚਪਨ ਪ੍ਰੋਜੈਕਟ ਅਧੀਨ 03 ਬੱਚਿਆਂ ਦਾ ਕੀਤਾ ਰੈਸਕਿਊ

ਲੁਧਿਆਣਾ, 26 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਮੁਸਕਰਾਤਾ ਬਚਪਨ ਪ੍ਰੋਜੈਕਟ ਅਧੀਨ ਜ਼ਿਲ੍ਹਾ ਟਾਸਕ ਫੋਰਸ ਵਲੋਂ ਬਾਲ ਮਜਦੂਰੀ ਦੀ ਰੋਕਥਾਮ ਲਈ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਰੇਡ ਕੀਤੀ ਗਈ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਇਹ ਕਾਰਵਾਈ ਮਨੂੰ ਵੈਸਨੋ ਢਾਬਾ, ਸਾਹਮਣੇ ਪੁਰਾਣੀ ਸਬਜੀ ਮੰਡੀ, ਕਾਰਾਬਾਰਾ ਰੋਡ ਲੁਧਿਆਣਾ ਵਿਖੇੇ ਕੀਤੀ ਗਈ ਜਿੱਥੇ ਰੇਡ ਦੋਰਾਨ 03 ਬੱਚਿਆ ਨੂੰ ਰੈਸਕਿਊ ਕੀਤਾ ਗਿਆ।

ad here
ads

ਟੀਮ ਵਿੱਚ ਸ਼੍ਰੀਮਤੀ ਰਸ਼ਮੀ (ਜਿਲ੍ਹਾ ਬਾਲ ਸੁਰੱਖਿਆ ਅਫਸਰ), ਸ਼੍ਰੀ ਦੀਪਕ ਕੁਮਾਰ (ਲੀਗਲ ਕਮ ਪ੍ਰੋਬੇਸ਼ਨ ਅਫਸਰ), ਸ੍ਰੀ ਮੁਬੀਨ ਕੁਰੈਸੀ (ਬਾਲ ਸੁਰੱਖਿਆ ਅਫਸਰ(ਆਈ.ਸੀ)) ਦਫਤਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ ਅਤੇ ਇਸ ਤੋਂ ਇਲਾਵਾ ਟੀਮ ਵਿੱਚ, ਡਾ:ਪ੍ਰਿਆ (ਮੈਡੀਕਲ ਅਫਸਰ), ਸ਼੍ਰੀ ਗੋਰਵ ਪੁਰੀ(ਡਿਪਟੀ ਡਾਇਰੈਕਟਰ ਆਫ ਫੈਕਟਰੀ) ਅਤੇ ਹਰਪ੍ਰੀਤ ਕੋਰ (ਲੇਬਰ ਇੰਸਪੈਕਟਰ), ਹਰਦੇਵ ਸਿੰਘ(ਪੁਲਿਸ ਵਿਭਾਗ), ਯਾਦਵਿੰਦਰ ਸ਼ਰਮਾ (DLSA) ਮਨਪ੍ਰੀਤ ਐਮ.ਪੀ ਸਿੰਘ (DLSA), ਸ਼੍ਰੀ ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਵਿਪਨ ਕਲਿਆਣ (ਸਿੱਖਿਆ ਵਿਭਾਗ) ਅਤੇ ਸ਼੍ਰੀ ਸੰਦੀਪ ਸਿੰਘ (BBA) ਦੇ ਮੈਂਬਰ ਵੀ ਸ਼ਾਮਲ ਸਨ।

ad here
ads
Previous articleਵਿਧਾਇਕ ਛੀਨਾ ਵਲੋਂ ਲਾਭਪਾਤਰੀਆਂ ਨੂੰ ਆਯੂਸ਼ਮਾਨ ਭਾਰਤ ਸਕੀਮ ਤਹਿਤ ਬਣਾਏ ਕਾਰਡ ਕੀਤੇ ਸਪੁਰਦ !
Next article85 ਲੱਖ ਰੁਪਏ ਦੀ ਲਾਗਤ ਨਾਲ ਇਲਾਕੇ ਦੀ ਬਦਲੇਗੀ ਨੁਹਾਰ – ਦਲਜੀਤ ਸਿੰਘ ਭੋਲਾ ਗਰੇਵਾਲ !

LEAVE A REPLY

Please enter your comment!
Please enter your name here