Home Ludhiana ਬਲਾਕ ਸਿੱਧਵਾਂ ਬੇਟ-2 ‘ਚ ‘ਮੇਰੀ ਮਿੱਟੀ ਮੇਰਾ ਦੇਸ਼’ ਅਧੀਨ ਬਲਾਕ ਪੱਧਰੀ ਸਮਾਗਮ...

ਬਲਾਕ ਸਿੱਧਵਾਂ ਬੇਟ-2 ‘ਚ ‘ਮੇਰੀ ਮਿੱਟੀ ਮੇਰਾ ਦੇਸ਼’ ਅਧੀਨ ਬਲਾਕ ਪੱਧਰੀ ਸਮਾਗਮ ਆਯੋਜਿਤ !

128
0
ad here
ads
ads

ਬਲਾਕ ਸਿੱਧਵਾਂ ਬੇਟ-2 ‘ਚ ‘ਮੇਰੀ ਮਿੱਟੀ ਮੇਰਾ ਦੇਸ਼’ ਅਧੀਨ ਬਲਾਕ ਪੱਧਰੀ ਸਮਾਗਮ ਆਯੋਜਿਤ , ਵੱਖ-ਵੱਖ 51 ਸਕੂਲਾਂ ਦੇ ਹੈੱਡ ਟੀਚਰ ਆਪਣੇ-ਆਪਣੇ ਸਕੂਲ ਦੀ ਮਿੱਟੀ ਦਾ ਕਲਸ਼ ਤਿਆਰ ਕਰਕੇ ਬਲਾਕ ਪੱਧਰੀ ਸਮਾਗਮ ‘ਚ ਪਹੁੰਚੇ

ਲੁਧਿਆਣਾ, 10 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ)  ਬਲਾਕ ਸਿੱਧਵਾਂ ਬੇਟ-2 ਲੁਧਿਆਣਾ ਵਿਖੇ ‘ਮੇਰੀ ਮਿੱਟੀ ਮੇਰਾ ਦੇਸ਼’ ਅਧੀਨ ਅਮ੍ਰਿਤ ਵਾਟਿਕਾ ਲਈ ‘ਅਮ੍ਰਿਤ ਕਲਸ਼’ ਅਭਿਆਨ ਤਹਿਤ ਪ੍ਰੋਗਰਾਮ ਦਾ ਆਯੋਜਨ ਡੀ.ਈ.ਓ. ਐਲੀਮੈਂਟਰੀ ਬਲਦੇਵ ਸਿੰਘ ਜੋਧਾਂ ਅਤੇ ਬੀ.ਪੀ.ਈ.ਓ ਸਿੱਧਵਾਂ ਬੇਟ-2 ਹਰਦੇਵ ਸਿੰਘ ਦੀ ਅਗਵਾਈ ਹੇਠ ਹੋਇਆ।
ਇਹ ਪ੍ਰੋਗਰਾਮ ਬਲਵੀਰ ਸਿੰਘ, ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ-ਅਬਾਦ ਦੁਆਰਾ ਉਨਾਂ ਦੇ ਸਕੂਲ ਵਿੱਚ ਬਹੁਤ ਸੁਚੱਜੇ ਢੰਗ ਨਾਲ ਸਿਰੇ ਚੜ੍ਹਾਇਆ ਗਿਆ। ਇਸ ਸਮਾਗਮ ਵਿੱਚ ਬਲਾਕ ਦੇ 51 ਸਕੂਲਾਂ ਦੇ ਹੈੱਡ ਟੀਚਰ ਆਪਣੇ ਆਪਣੇ ਸਕੂਲ ਦੀ ਮਿੱਟੀ ਦਾ ਕਲਸ਼ ਤਿਆਰ ਕਰਕੇ ਬਲਾਕ ਪੱਧਰੀ ਸਮਾਗਮ ਵਿਚ ਪਹੁੰਚੇ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਜਿਲ੍ਹਾ ਸਿੱਖਿਆ ਅਫਸਰ (ਐਲੀ) ਲੁਧਿਆਣਾ ਬਲਦੇਵ ਸਿੰਘ ਜੋਧਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਮਿੱਟੀ ਅਨੇਕਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਸਿੰਜੀ ਹੋਈ ਹੈ। ਇਸ ਮਿੱਟੀ ‘ਚੋਂ ਹਮੇਸ਼ਾ ਦੇਸ਼ ਭਗਤੀ ਦੀ ਮਹਿਕ ਆਉਂਦੀ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਰਦੇਵ ਸਿੰਘ ਸਰਹਾਲੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਆਪਣੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਮਿੱਟੀ, ਪੌਣ ਤੇ ਪਾਣੀ ਦੀ ਹਮੇਸ਼ਾ ਰੱਖਿਆ ਕਰਨੀ ਚਾਹੀਦੀ ਹੈ। ਇਹੀ ਸਾਨੂੰ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਹੈ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਤੋਂ ਮਿੱਟੀ ਦੇ ਕਲਸ਼ ਲੈ ਕੇ ਪਹੁੰਚੇ 51  ਹੈੱਡ ਟੀਚਰ ਸਹਿਬਾਨਾਂ ਤੋਂ ਉਹਨਾਂ ਨੇ ਅੰਮ੍ਰਿਤ ਕਲਸ਼ ਪ੍ਰਾਪਤ ਕੀਤੇ।
ਇਸ ਦੌਰਾਨ ਸਮਾਗਮ ਦੇ ਜਿਲ੍ਹਾ ਨੋਡਲ ਅਫ਼ਸਰ ਮਨਮੀਤਪਾਲ ਸਿੰਘ ਗਰੇਵਾਲ, ਜਿਲ੍ਹਾ ਰਿਸੋਰਸ ਪਰਸਨ ਬਲਦੇਵ ਸਿੰਘ ਮੁੱਲਾਂਪੁਰ, ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ ਸਾਰੇ ਸੈਂਟਰ ਹੈੱਡ ਟੀਚਰ, ਜਸਵਿੰਦਰ ਕੌਰ, ਰਣਜੀਤ ਕੌਰ, ਮਿਡਲ ਸਕੂਲ ਦੇ ਇੰਚਾਰਜ ਹਰਜਿੰਦਰ ਸਿੰਘ ਔਲਖ, ਮੈਡਮ ਰਾਜਵੰਤ ਕੌਰ, ਪਰਮਿੰਦਰ ਕੌਰ, ਸੁਰਿੰਦਰ ਕੌਰ, ਰਾਜਿੰਦਰ ਕੌਰ, ਸੁਰਿੰਦਰ ਕੌਰ ਗੁੜੇ, ਲਖਵਿੰਦਰ ਕੌਰ, ਹਰਪ੍ਰੀਤ ਕੌਰ, ਹਰਮੀਤ ਕੌਰ, ਜਤਿੰਦਰਪਾਲ ਸਿੰਘ ਸਾਰੇ ਹੈੱਡ ਟੀਚਰ, ਬਲਵੀਰ ਸਿੰਘ, ਰਮਨਦੀਪ ਸਿੰਘ, ਸੁਖਦੀਪ ਸਿੰਘ, ਹਰਮਨਦੀਪ ਸਿੰਘ, ਬਲਵਿੰਦਰ ਸਿੰਘ ਸਮੇਤ ਸਾਰੇ ਬਲਾਕ ਦੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
ad here
ads
Previous articleਵਿਧਾਇਕ ਛੀਨਾ ਦੀ ਅਗੁਵਾਈ ‘ਚ ਵਾਰਡ ਨੰਬਰ 38 ‘ਚ ਸਵੱਛਤਾ ਮੁਹਿੰਮ ਦਾ ਆਗਾਜ਼ !
Next article30-ਕਿਲੋਗ੍ਰਾਮ ਕੋਕੀਨ ਬਰਾਮਦੀ: ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 4.94 ਕਰੋੜ ਰੁਪਏ ਦੀ ਡਰੱਗ ਮਨੀ ਤੇ ਪਿਸਤੌਲ ਬਰਾਮਦ ਸਮੇਤ ਨਸ਼ਾ ਤਸਕਰ ਕੀਤਾ ਕਾਬੂ !

LEAVE A REPLY

Please enter your comment!
Please enter your name here