ਫਗਵਾੜਾ 9 ਅਪ੍ਰੈਲ ( ਪ੍ਰੀਤੀ ਜੱਗੀ) ਸਮਾਜ ਭਲਾਈ ਦੇ ਕੰਮਾਂ ਨਾਲ ਜਾਣੀ ਜਾਂਦੀ ਲੋਕ ਭਲਾਈ ਬਾਪੂ ਮੰਡਲ ਫਰੈਂਡ ਕਲੋਨੀ ਨੇੜੇ ਲਾਲ ਪੈਲੇਸ ਫਗਵਾੜਾ ਦੇ ਜਰਨਲ ਸਕੱਤਰ ਤੁਲਸੀ ਰਾਮ ਖੋਸਲਾ ਨੇ ਸੰਸਥਾ ਪ੍ਰਤੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਸੰਭਾਲ ਪਰਵਾਰ ਵਲੋਂ ਹੀ ਕੀਤੀ ਜਾਂਦੀ ਹੈ ਪਰ ਹੌਲੀ ਹੌਲੀ
ਬਦਲਦੀਆਂ ਕਦਰਾਂ ਕੀਮਤਾਂ ਕਾਰਨ,ਤੇਜ਼ ਰਫ਼ਤਾਰ ਜ਼ਿੰਦਗੀ ਦੀ ਚਾਲ ਕਾਰਨ ਜਾਂ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਾਰਣ ਬਜੁਰਗਾਂ ਦੀ ਸੰਭਾਲ ਨਹੀਂ ਹੋ ਰਹੀ ਅਤੇ ਬਜੁਰਗ਼ ਨਾਲ ਦੁਰਵਿਵਹਾਰ ਜਾਂ ਉਹਨਾਂ ਦਾ ਸ਼ੋਸਣ ਵਧਦਾ ਜਾ ਰਿਹਾ ਹੈ ਜਿਸ ਨੂੰ ਵੇਖਕੇ ਉਨ੍ਹਾਂ ਸੰਸਥਾ ਦੀ ਸ਼ੁਰੂਆਤ ਕੀਤੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਮੰਤਵ ਬਜ਼ੁਰਗਾਂ ਦੀ ਹੋ ਰਹੀ ਖੱਜਲ ਖ਼ੁਆਰੀ ਨੂੰ ਰੋਕ ਉਨ੍ਹਾਂ ਦੀਆ ਰੋਜ਼ਮਰਾ ਜੀਵਨ ਦੀਆ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਅਤੇ ਹਰ ਉਸ ਸਰਕਾਰੀ ਸੰਸਥਾਨਾਂ ਜਿਵੇਂ ਸਿਵਲ ਹਸਪਤਾਲ , ਕੋਰਟ ਕਚਹਿਰੀਆਂ , ਪਟਵਾਰਖਾਨਾ , ਅਤੇ ਕਈ ਹੋਰ ਸਰਕਾਰੀ ਅਦਾਰਿਆਂ ਜਿੱਥੇ ਸੀਨੀਅਰ ਸਿਟੀਜਨ ਦੀ ਕੱਦਰ ਹੋਣੀ ਚਾਹੀਦੀ ਹੈ ਬੇਕਦਰੀ ਹੋ ਰਹੀ ਹੈ ਨੂੰ ਰੋਕ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਉਨ੍ਹਾਂ ਸੰਸਥਾਵਾਂ ਚ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿਵਾਉਣਾ ਹੋਵੇਗਾ ਹਾਲਾਕਿ ਭਾਰਤ ਦੀ ਵਿਸ਼ੇਸਤਾ ਉਸ ਦੇ ਪਰਵਾਰਕ ਢਾਂਚੇ ਕਰਕੇ ਹੀ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈ ਉਨ੍ਹਾਂ ਦੱਸਿਆ ਕਿ ਸੰਸਥਾ ਦੇ ਸਥਾਪਨਾ ਦਿਵਸ ਸਬੰਧੀ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਜਾਵੇਗਾ ਮਿਤੀ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ 8.00 ਵਜੇ ਤੋਂ 10 ਵਜੇ ਤੱਕ ਕੀਤਾ ਜਾਵੇਗਾ ਇਸ ਦੋਰਾਨ ਕੀਰਤਨ ਠੀਕ 11.00 ਵਜੇ ਅਤੇ ਸਨਮਾਨ ਸਮਾਰੋਹ ਦੁਪਹਿਰ 12.00 ਵਜੇ ਤੋਂ 1.30 ਵਜੇ ਤੱਕ ਹੋਵੇਗਾ ਇਸ ਤੋਂ ਉਪਰੰਤ ਚਾਹ ਪਕੌੜੇ ਅਤੇ ਗੂਰੁ ਕਾ ਲੰਗਰ ਅਤੁੱਟ ਵਰਤੇਗਾ