ਲੁਧਿਆਣਾ, 8 ਮਈ: jasbir singh
ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ)-ਕਮ-ਡਿਪਟੀ ਕਮਿਸ਼ਨਰ (ਡੀ.ਸੀ.) ਸਾਕਸ਼ੀ ਸਾਹਨੀ ਨੇ ਨਾਇਬ ਤਹਿਸੀਲਦਾਰ ਸਾਹਨੇਵਾਲ ਮਨਵੀਰ ਕੌਰ ਨੂੰ ਸਬ-ਰਜਿਸਟਰਾਰ (ਲੁਧਿਆਣਾ ਪੱਛਮੀ) ਦੇ ਦਫ਼ਤਰ ਵਿਖੇ ਹਫ਼ਤੇ ਵਿੱਚ ਦੋ ਦਿਨ (ਸੋਮਵਾਰ ਅਤੇ ਬੁੱਧਵਾਰ) ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਫੈਸਲਾ ਸਬ-ਰਜਿਸਟਾਰ ਲੁਧਿਆਣਾ ਪੱਛਮੀ ਦੇ ਦਫਤਰ ਵਿਖੇ ਸੁਚਾਰੂ ਢੰਗ ਨਾਲ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।
ਬੁੱਧਵਾਰ ਨੂੰ ਜਾਰੀ ਹੁਕਮਾਂ ਵਿੱਚ ਡੀ.ਈ.ਓ ਸਾਹਨੀ ਨੇ ਦੱਸਿਆ ਕਿ ਤਹਿਸੀਲਦਾਰ ਸਮਰਾਲਾ ਕੁਲਵੰਤ ਸਿੰਘ ਸਿੱਧੂ ਕੋਲ ਸਬ-ਰਜਿਸਟਰਾਰ (ਲੁਧਿਆਣਾ ਪੱਛਮੀ) ਦਾ ਵਾਧੂ ਚਾਰਜ ਵੀ ਹੈ।
ਲੋਕ ਸਭਾ-2024 ਚੋਣਾਂ ਦੌਰਾਨ ਤਹਿਸੀਲਦਾਰ ਸਮਰਾਲਾ ਨੂੰ ਸਮਰਾਲਾ ਵਿਧਾਨ ਸਭਾ ਹਲਕੇ ਦਾ ਏ.ਆਰ.ਓ.-1 ਵੀ ਨਿਯੁਕਤ ਕੀਤਾ ਗਿਆ ਹੈ।
ਚੋਣਾਂ ਦੌਰਾਨ ਤਹਿਸੀਲਦਾਰ ਨੂੰ ਏ.ਆਰ.ਓ.-1 ਦੀ ਆਪਣੀ ਡਿਊਟੀ ‘ਤੇ ਧਿਆਨ ਦੇਣਾ ਹੁੰਦਾ ਹੈ, ਜਿਸ ਕਾਰਨ ਸਬ-ਰਜਿਸਟਰਾਰ (ਲੁਧਿਆਣਾ ਪੱਛਮੀ) ਦੇ ਦਫ਼ਤਰ ਵਿਖੇ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਸਬ-ਰਜਿਸਟਰਾਰ (ਲੁਧਿਆਣਾ ਪੱਛਮੀ) ਦੇ ਦਫ਼ਤਰ ਵਿਖੇ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣ ਲਈ ਨਾਇਬ ਤਹਿਸੀਲਦਾਰ ਸਾਹਨੇਵਾਲ ਮਨਵੀਰ ਕੌਰ ਨੂੰ ਹਫ਼ਤੇ ਵਿੱਚ ਦੋ ਦਿਨ (ਸੋਮਵਾਰ ਅਤੇ ਬੁੱਧਵਾਰ) ਰਜਿਸਟਰੀਆਂ ਲਈ ਸਬ-ਰਜਿਸਟਰਾਰ (ਲੁਧਿਆਣਾ ਪੱਛਮੀ) ਦੇ ਦਫ਼ਤਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੁਧਿਆਣਾ ਦੇ ਸਾਰੇ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਲੋਕਾਂ ਲਈ ਸਾਰੀਆਂ ਬੁਨਿਆਦੀ ਨਾਗਰਿਕ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਨਾਲ ਵੀ ਸਾਂਝੀ ਕੀਤੀ ਗਈ ਹੈ।