Home Kapurthala ਫਲਾਇੰਗ ਟੀਮਾਂ ਨੇ ਕੀਤੀ ਬੀਜ ਡੀਲਰਾਂ ਦੀ ਅਚਾਨਕ ਜਾਂਚ

ਫਲਾਇੰਗ ਟੀਮਾਂ ਨੇ ਕੀਤੀ ਬੀਜ ਡੀਲਰਾਂ ਦੀ ਅਚਾਨਕ ਜਾਂਚ

25
0
ad here
ads
ads

ਕਪੂਰਥਲਾ 19 ਅਪ੍ਰੈਲ (ਪ੍ਰੀਤੀ ਜੱਗੀ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਖਾਦ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਸੰਯੁਕਤ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਗਠਿਤ ਟੀਮ ਵੱਲੋਂ ਕਪੂਰਥਲਾ ਜਿਲੇ ਵਿੱਚ ਬੀਜ ਡੀਲਰਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਟੀਮ ਦੀ ਅਗਵਾਈ ਕਰ ਰਹੇ ਡਾ ਬਲਬੀਰ ਚੰਦ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਐੱਚਪੀਐੱਸ ਭਰੋਤ ਦੀ ਅਗਵਾਈ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ ਜਸਪਾਲ ਸਿੰਘ ਵੱਲੋਂ ਬੀਜਾਂ ਦੇ ਸੈਂਪਲ ਵੀ ਭਰੇ ਗਏ ਤੇ ਡੀਲਰਾਂ ਦਾ ਰਿਕਾਰਡ ਚੈੱਕ ਕੀਤਾ ਗਿਆ। ਡਾ. ਭਰੋਤ ਨੇ ਦੱਸਿਆ ਕਿ ਪੂਸਾ 44 ਤੇ ਹਾਇਬ੍ਰਿਡ ਝੋਨੇ ‘ਤੇ ਪੂਰਨ ਪਾਬੰਦੀ ਹੈ ਇਸ ਲਈ ਕਿਸੇ ਵੀ ਡੀਲਰ ਕੋਲ ਇਹ ਬੀਜ ਪਾਏ ਜਾਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਡੀਲਰਾਂ ਨੂੰ ਬਿੱਲ ਬੁੱਕ ਸਟਾਕ ਰਜਿਸਟਰਡ ਤੇ ਹੋਰ ਰਿਕਾਰਡ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਡਣ ਦਸਤੇ ਦੇ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਪੂਸਾ 44 ਜਾਂ ਹਾਇਬਰਿਡ ਝੋਨੇ ਦੇ ਬੀਜ ਨਹੀਂ ਪਾਏ ਗਏ ਪ੍ਰੰਤੂ ਭਵਿੱਖ ਵਿੱਚ ਕਿਸੇ ਕੋਲ ਵੀ ਇਹ ਬੀਜ ਪਾਏ ਜਾਣ ਤੇ ਸਖਤ ਕਾੲਵਾਈ ਕੀਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ ਜਸਪਾਲ ਸਿੰਘ, ਡਾ ਹਰਮਨਜੀਤ ਸਿੰਘ ਭੁੱਲਰ , ਖੇਤੀਬਾੜੀ ਅਫਸਰ ਡਾ ਵਿਸ਼ਾਲ ਕੌਸ਼ਲ ਅਤੇ ਡਾ ਗਿਰੀਸ਼ ਮੌਜੂਦ ਸਨ।

ad here
ads
Previous articleਫਗਵਾੜਾ ਦੇ ਸਰਾਏ ਰੋਡ ‘ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ
Next articleयूके सुप्रीम कोर्ट ने ट्रांस महिलाओं को ‘महिला’ मानने से किया इनकार

LEAVE A REPLY

Please enter your comment!
Please enter your name here