ਪੱਤਰਕਾਰ ਬੂਟਾ ਸਿੰਘ ਕੋਹਾੜਾ ਨੂੰ ਸਦਮਾ, ਸਕੇ ਸਾਂਢੂ ਦਾ ਹੋਇਆ ਦੇਹਾਂਤ
ਸਾਹੇਨਾਵਲ 25 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) ਪੱਤਰਕਾਰ ਬੂਟਾ ਸਿੰਘ ਕੋਹਾੜਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਸਕੇ 53 ਸਾਲਾ ਸਾਂਢੂ ਰਾਜਿੰਦਰ ਕੁਮਾਰ ਬੱਬਾ ਕਾਰੋਬਾਰੀ ਅਤੇ ਸਮਾਜਸੇਵੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਈ। ਪੱਤਰਕਾਰ ਬੂਟਾ ਸਿੰਘ ਕੋਹਾੜਾ ਨੇ ਦੱਸਿਆ ਕਿ ਉਹਨਾਂ ਦੇ ਭਰਾ ਵਰਗੇ ਰਾਜਿੰਦਰ ਕੁਮਾਰ ਬੱਬਾ ਆਪਣੇ ਪਿੱਛੇ ਆਪਣੀ ਪਤਨੀ ਅਤੇ ਵਿਆਹੇ ਹੋਏ ਦੋ ਪੁੱਤਰ, ਇਕ ਧੀ ਤੇ ਪੋਤਰਿਆਂ ਨੂੰ ਛੱਡ ਗਿਆ । ਰਾਜਿੰਦਰ ਕੁਮਾਰ ਬੱਬਾ ਜੀ ਬਹੁਤ ਹੀ ਮਿਹਨਤੀ ਅਤੇ ਲੋਕਾਂ ਦੀ ਸੇਵਾ ਕਰਨ ਵਾਲਾ ਇਨਸਾਨ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇੱਥੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਸ ਤੋਂ ਕੀਤੇ ਜਾਦਾ ਲੋਕਾਂ ਨੂੰ ਘਾਟਾ ਪਿਆ ਹੈ, ਕਿਉਂਕਿ ਉਨ੍ਹਾਂ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਲਈ ਤਤਪਰ ਤਿਆਰ ਰਹਿੰਦੇ ਸਨ। ਉਹਨਾਂ ਆਪਣੀ ਜ਼ਿੰਦਗੀ ‘ਚ ਸ਼ੰਘਰਸ ਕਰਕੇ ਆਪਣਾ ਤੇ ਆਪਣੇ ਬੱਚਿਆਂ ਦੇ ਕਾਰੋਬਾਰ ਨੂੰ ਖੜਾ ਕੀਤਾ ।ਉਹਨਾਂ ਅੱਗੇ ਦੱਸਿਆ ਕਿ ਰਾਜਿੰਦਰ ਕੁਮਾਰ ਬੱਬਾ ਦੀ ਅੰਤਿਮ ਅਰਦਾਸ 31 ਅਕਤੂਬਰ ਦਿਨ ਮੰਗਲਵਾਰ ਨੂੰ ਰਾਧਾ ਵੱਲਭ ਮੰਦਿਰ ਲੋਹਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਾਅਦ ਦੁਪਿਹਰ 1 ਤੋਂ 2 ਵਜੇ ਹੋਵੇਗੀ।ਇਸ ਮੌਕੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸਮੂਹ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਹਾਜ਼ਰ ਹੋਏ।