ਪੰਜਾਬ ਰੈਵੀਨੀਊ ਪਟਵਾਰ ਯੂਨੀਅਨ ਦੀ ਹੜਤਾਲ ਖ਼ਤਮ!
ਅੱਜ ਮਿਤੀ 25/11/2023 ਨੂੰ ਪੰਜਾਬ ਰੈਵੀਨੀਊ ਪਟਵਾਰ ਯੂਨੀਅਨ ਅਤੇ ਕਾਨੂੰਗੋਂ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਮੋਗਾ ਵਿਖੇ ਸ. ਹਰਵੀਰ ਸਿੰਘ ਢੀਡਸਾ( ਸੂਬਾ ਪ੍ਰਧਾਨ ਪਟਵਾਰ ਯੂਨੀਅਨ) ਅਤੇ ਸ. ਰੁਪਿੰਦਰ ਗਰੇਵਾਲ( ਸੂਬਾ ਪ੍ਰਧਾਨ ਕਾਨੂੰਗੋ ਐਸ਼ੋਸ਼ੀਏਸ਼ਨ) ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਾਰੇ ਜਿਲ੍ਹਿਆ ਦੇ ਪ੍ਰਧਾਨ ਅਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਹੋਏ। ਜਿਸ ਵਿੱਚ ਕਾਫੀ ਅਹਿਮ ਮੁੱਦਿਆ ਤੇ ਫ਼ੈਸਲੇ ਲਏ ਗਏ।
1. ਕੋਈ ਵੀ ਪਟਵਾਰੀ ਵਾਧੂ ਸਰਕਲ ਦਾ ਕੰਮ ਕਰਨ ਲਈ ਵਚਨਵੱਧ ਨਹੀ ਹੋਵੇਗਾ। ਅਪਣੀ ਮਰਜ਼ੀ ਅਨੁਸਾਰ ਵਾਧੂ ਸਰਕਲ ਦਾ ਕੰਮ ਕਰ ਸਕੇਗਾ।
2. ਪਟਵਾਰੀਆ ਨੂੰ ਸਰਕਾਰੀ ਦਫ਼ਤਰ ਦਿੱਤੇ ਜਾਣ। ਨਹੀਂ ਤਾਂ ਪ੍ਰਾਈਵੇਟ ਦਫਤਰਾਂ ਦਾ ਕਿਰਾਈਆ ਦਿੱਤਾ ਜਾਵੇ।
3. ਮਿਤੀ 28/11/2023. ਨੂੰ ਅਸਮਾਂ ਐਕਟ ਦਾ ਵਿਰੋਧ ਕੀਤਾ ਜਾਵੇਗਾ!ਅਤੇ ਜਿਹੜੇ ਸਰਕਲ ਘੱਟ ਕੀਤੇ ਗਏ ਹਨ ਉਹਨਾਂ ਨੂੰ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ ਜਾਵੇਗਾ।
4. ਸੰਘਰਸ਼ ਦੌਰਾਨ ਜੇ ਕਿਸੇ ਪਟਵਾਰੀ ਨਾਲ ਵਧੀਕੀ ਕੀਤੀ ਗਈ ਹੈ ਉਸ ਲਈ ਜ਼ਿਲ੍ਹਾ ਬਾਡੀ ਨਾਲ ਗੱਲ ਕਰਕੇ ਉਸਦਾ ਸਨਮਾਨ ਵਾਪਸ ਦਵਾਈਆ ਜਾਵੇਗਾ। ਜਦੋ ਤੱਕ ਸਨਮਾਨ ਵਾਪਸ ਨਹੀਂ ਮਿਲਦਾ ਉਸ ਦਫ਼ਤਰ ਦਾ ਕੰਮ ਬੰਦ ਰੱਖਿਆ।ਜਾਵੇਗਾ।
ਇਸ ਮੌਕੇ ਉੱਤੇ ਸੂਬਾ ਪਟਵਾਰ ਯੂਨੀਅਨ ਪ੍ਰਧਾਨ ਹਰਵੀਰ ਸਿੰਘ ਢੀਡਸਾਂ, ਸੂਬਾ ਕਾਨੂੰਗੋਂ ਐਸ਼ੋਸ਼ੀਏਸ਼ਨ ਪ੍ਰਧਾਨ ਸ: ਰੁਪਿੰਦਰ ਸਿੰਘ ਗਰੇਵਾਲ, ਉਂਕਾਰ ਸਿੰਘ ਸੂਬਾ ਜਨਰਲ ਸਕੱਤਰ ਕਾਨੂੰਗੋ ਐਸ਼ੋਸ਼ੀਏਸ਼ਨ, ਸੁਖਵਿੰਦਰ ਸਿੰਘ ਸੁੱਖੀ ਸੂਬਾ ਜਨਰਲ ਸਕੱਤਰ ਪਟਵਾਰ ਯੂਨੀਅਨ, ਹਰਵਿੰਦਰ ਸਿੰਘ ਪੋਹਲੀ ਸੂਬਾ ਖਜਾਨਚੀ ਕਾਨੂੰਗੋ ਐਸ਼ੋਸ਼ੀਏਸ਼ਨ, ਬਲਰਾਜ ਸਿੰਘ ਔਜਲਾ ਸੂਬਾ ਖਜਾਨਚੀ ਪਟਵਾਰ ਯੂਨੀਅਨ, ਸੁਖਪ੍ਰੀਤ ਸਿੰਘ ਪੰਨੂੰ ਨੁਮਾਇਦਾ ਕੁਲ ਹਿੰਦ ਸੂਬਾ ਕਾਨੂੰਗੋ ਐਸ਼ੋਸ਼ੀਏਸ਼ਨ, ਨਿਰਮਲ ਸਿੰਘ ਗਿੱਲ ਨੁਮਾਇਦਾ ਕੁਲ ਹਿੰਦ ਸੂਬਾ ਪਟਵਾਰ ਯੂਨੀਅਨ, ਲੁਧਿਆਣਾ ਦੇ ਪਟਵਾਰ ਯੂਨੀਅਨ ਪ੍ਰਧਾਨ ਸਾਡੇ ਬੜੇ ਸਤਿਕਾਰਯੋਗ ਵਰਿੰਦਰ ਕੁਮਾਰ ਸ਼ਰਮਾਂ ਜੀ, ਮਨਜੀਤ ਸਿੰਘ ਸੈਨੀ ਜਨਰਲ ਸਕੱਤਰ ਪਟਵਾਰ ਯੂਨੀਅਨ, ਲੁਧਿਆਣਾ, ਪਰਮਿੰਦਰ ਸਿੰਘ ਕੈਸ਼ੀਅਰ ‘ਪਟਵਾਰ ਯੂਨੀਅਨ, ਲੁਧਿਆਣਾ, ਸੁਖਜਿੰਦਰ ਸਿੰਘ ਔਜਲਾ ਪ੍ਰਧਾਨ ਕਾਨੂੰਗੋ ਐਸ਼ੋਸ਼ੀਏਸ਼ਨ ਜ਼ਿਲ੍ਹਾ ਲੁਧਿਆਣਾ,ਕਰਨ ਜਸਪਾਲ ਜਨਰਲ ਸਕੱਤਰ ਪਟਵਾਰ ਯੂਨੀਅਨ ਲੁਧਿਆਣਾ, ਬਲਜਿੰਦਰ ਸਿੰਘ ਕੈਸ਼ੀਅਰ ਪਟਵਾਰ ਯੂਨੀਅਨ ਲੁਧਿਆਣਾ, ਵਰਿੰਦਰ ਪਾਲ ਪ੍ਰਧਾਨ ਤਹਿਸੀਲ ਪੂਰਬੀ ਲੁਧਿਆਣਾ, ਨਿਰਮਲ ਸਿੰਘ ਰੰਧਾਵਾ ‘ਤਹਿਸੀਲ ਲੁਧਿਆਣਾ(ਪੱਛਮੀ) ਨਰਿੰਦਰ ਸਿੰਘ ਸਿੱਧੂ ਪ੍ਰਧਾਨ ਤਹਿਸੀਲ ਰਾਏਕੋਟ, ਅਨਿਤ ਮਲਿਕ ਪ੍ਰਧਾਨ ਤਹਿਸੀਲ ਜਗਰਾਊ, ਗੁਰਮੇਲ ਸਿੰਘ ਪ੍ਰਧਾਨ ਤਹਿਸੀਲ ਪਾਇਲ, ਵੀਰਾਜਦੀਪ ਪ੍ਰਧਾਨ ਤਹਿਸੀਲ ਖੰਨਾ, ਮਨਮੀਤ ਸਿੰਘ ਪ੍ਰਧਾਨ ਤਹਿਸੀਲ ਸਮਰਾਲਾ, ਦੀਦਾਰ ਸਿੰਘ ਪ੍ਰਧਾਨ ਤਹਿਸੀਲ ਮਲੇਰਕੋਟਲਾ ਆਦਿ ਸੂਬੇ ਦੇ ਹੋਰ ਜ਼ਿਲਿਆ ਦੇ ਪ੍ਰਧਾਨ ਅਤੇ ਸੂਬਾ ਪਟਵਾਰ ਯੂਨੀਅਨ ਅਤੇ ਸੂਬਾ ਕਾਨੂੰਗੋ ਐਸ਼ੋਸ਼ੀਏਸ਼ਨ ਦੇ ਹੋਰ ਮੈਂਬਰ ਵੀ ਮੌਕੇ ਪਰ ਮੌਜੂਦ ਰਹੇ।
ਰਿਪੋਰਟ:- ਗੌਰਵ ਬੱਸੀ