ਪੰਜਾਬ ਦੇ ਸਨਅਤਕਾਰਾਂ ਦੀ ਹਰ ਮੁਸ਼ਿਕਲ ਕੀਤੀ ਜਾਵੇਗੀ ਹੱਲ-ਈ ਟੀ ਓ
-ਬਿਜਲੀ ਵਿਭਾਗ ਪੰਜਾਬ ਦੀ ਕਿਰਸਾਨੀ ਅਤੇ ਸਨਅਤ ਲਈ ਦਿਨ-ਰਾਤ ਸਰਗਰਮ
ਅੰਮ੍ਰਿਤਸਰ, 9 ਅਗਸਤ (ਮਨਪ੍ਰੀਤ ਸਿੰਘ ਅਰੋੜ)-ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਅੰਮ੍ਰਿਤਸਰ ਜਿਲ੍ਹੇ ਦੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਹਰ ਮੁਸ਼ਿਕਲ ਦਾ ਹੱਲ ਕੀਤਾ ਜਾਵੇਗਾ ਅਤੇ ਤੁਹਾਡੇ ਕਾਰੋਬਾਰ ਵਿਚ ਆਉਂਦੀ ਹਰ
ਰੁਕਾਵਟ ਨੂੰ ਦੂਰ ਕੀਤਾ ਜਾਵੇਗਾ। ਅੱਜ ਅੰਮ੍ਰਿਤਸਰ ਦੇ ਵੱਡੇ ਸਨਅਤਕਾਰਾਂ ਦੀਆਂ ਤਿੰਨ ਜਥੇਬੰਦੀਆਂ ਜਿੰਨਾ ਵਿਚ ਫੋਕਲ ਪੁਆਇੰਟ ਇੰਡਸਟੀਰਅਲ ਵੈਲਫੇਅਰ ਐਸੋਸੀਏਸ਼ਨ, ਬੱਲ ਕਲਾਂ ਇੰਡਸੀਅਲ ਵੈਲਫੇਅਰ ਐਸੋਸੀਏਸ਼ਨ ਅਤੇ ਪੰਜਾਬ ਵਪਾਰ ਮੰਡਲ ਸ਼ਾਮਿਲ ਹਨ, ਦੇ ਨੁੰਮਾਇਦੇ ਜੋ ਕਿ ਕੈਬਨਿਟ ਮੰਤਰੀ ਨੂੰ ਮਿਲਣ ਲਈ ਪੁੱਜੇ ਸਨ, ਨਾਲ ਗੱਲਾਬਤ ਕਰਦੇ ਸ. ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿਚ ਸਨਅਤਕਾਰਾਂ ਤੇ ਵਪਾਰੀਆਂ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਕਦੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਰਾਜ ਵਿਚ ਨੌਕਰੀਆਂ ਤੇ ਕਾਰੋਬਾਰ ਦੇ ਮੌਕੇ ਪੈਦਾ ਕਰਨ ਲਈ ਸਾਨੂੰ ਤੁਹਾਡੇ ਵੱਡੇ ਸਾਥ ਦੀ ਲੋੜ ਹੈ ਅਤੇ ਤੁਹਾਡੇ ਕਾਰੋਬਾਰ ਵਿਚ ਆਉਂਦੀ ਹਰ ਮੁਸ਼ਿਕਲ ਦਾ ਹੱਲ ਕਰਨਾ ਸਾਡਾ ਫਰਜ਼ ਹੈ।
ਸ. ਹਰਭਜਨ ਸਿੰਘ ਨੇ ਕਿਹਾ ਕਿ ਬਤੌਰ ਬਿਜਲੀ ਮੰਤਰੀ ਮੈਂ ਤਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੇ ਵਿਭਾਗ ਵੱਲੋਂ ਤਹਾਨੂੰ ਕੋਈ ਤੁਹਾਡੇ ਉਦਯੋਗਾਂ ਨੂੰ ਚਾਲੂ ਰੱਖਣ ਵਿਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੇਰੇ ਅਧਿਕਾਰੀ ਤੇ ਕਰਮਚਾਰੀ ਤੁਹਾਡੇ ਉਦਯੋਗਾਂ ਦੀ ਊਰਜਾ ਲੋੜ ਨੂੰ ਚਾਲੂ ਰੱਖਣ ਲਈ ਦਿਨ-ਰਾਤ ਸਰਗਰਮ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਤੁਹਾਡੀ ਜੋ ਵੀ ਲੋੜ ਹੋਰ ਵਿਭਾਗਾਂ ਨਾਲ ਸਬੰਧਤ ਹੈ, ਉਹ ਮੈਂ ਜਿਲ੍ਹੇ ਪੱਧਰ ਉਤੇ ਡਿਪਟੀ ਕਮਿਸ਼ਨਰ ਨਾਲ ਅਤੇ ਰਾਜ ਪੱਧਰ ਉਤੇ ਮੁੱਖ ਮੰਤਰੀ ਪੰਜਾਬ ਕੋਲ ਪੁੱਜਦੀ ਕਰਕੇ ਉਸਦਾ ਵੀ ਹਰ ਸੰਭਵ ਹੱਲ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਰਾਜ ਵਿਚ ਖੁਸ਼ਹਾਲੀ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਸੁਪਨਾ ਸੰਜੋਈ ਬੈਠੇ ਹਨ ਅਤੇ ਇਹ ਤੁਹਾਡੇ ਸਹਿਯੋਗ ਨਾਲ ਹੀ ਸੰਭਵ ਹੋਣਾ ਹੈ। ਉਨਾਂ ਮੌਕੇ ਚੀਫ ਇੰਜੀਨੀਅਰ ਬਾਰਡਰ ਜੋਨ ਸ੍ਰੀ ਰੁਪਿੰਦਰਜੀਤ ਸਿੰਘ ਰੰਧਾਵਾ, ਐਕਸੀਅਨ ਸ੍ਰੀ ਪਿਆਰੇ ਲਾਲ ਸੇਠ, ਸ੍ਰੀ ਸਮੀਰ ਜੈਨ, ਸ੍ਰੀ ਕਮਲ ਡਾਲਮੀਆ, ਸ੍ਰੀ ਸੰਦੀਪ ਖੋਸਲਾ, ਸ੍ਰੀ ਰਾਜਨ ਮਹਿਰਾ, ਸ੍ਰੀ ਸੰਜੀਵ ਮਹਾਜਨ ਅਤੇ ਹੋਰ ਅਹੁਦੇਦਾਰ ਵੀ ਹਾਜਰ ਸਨ।