ਪ੍ਰਸ਼ਾਸ਼ਨ ਵਲੋਂ ਮਹਿਲਾ ਕੇਂਦਰੀ ਜੇਲ੍ਹ, ਲੁਧਿਆਣਾ ਨੂੰ ਕੰਬਲ ਤੇ ਸਵੈਟਰ ਸੌਂਪੇ , ਕੈਦੀਆਂ ਨੂੰ ਕੜਾਕੇ ਦੀ ਠੰਡ ਤੋਂ ਬਚਾਅ ਲਈ ਕੀਤਾ ਉਪਰਾਲਾ !
ਲੁਧਿਆਣਾ, 02 ਜਨਵਰੀ (ਮਨਪ੍ਰੀਤ ਸਿੰਘ ਅਰੋੜਾ) – ਮੌਜੂਦਾ ਸਮੇਂ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਵਲੋਂ ਮਹਿਲਾ ਕੇਂਦਰੀ ਜੇਲ੍ਹ, ਲੁਧਿਆਣਾ ਵਿਖੇ ਕੈਦੀਆਂ ਨੂੰ ਕੰਬਲ ਅਤੇ ਸਵੈਟਰ ਮੁਹੱਈਆ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨ ਪਾਲ ਰਾਜਪੂਤ ਆਈ.ਏ.ਐਸ. (ਯੂ.ਟੀ.) ਵਲੋਂ ਦੱਸਿਆ ਗਿਆ ਕਿ ਲੁਧਿਆਣਾ ਵਿੱਚ ਵੱਧ ਰਹੀ ਠੰਡ ਸਦਕਾ ਮਹਿਲਾ ਕੇਂਦਰੀ ਜੇਲ੍ਹ ਲੁਧਿਆਣਾ ਦੀ ਸੁਪਰਡੰਟ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੈਦੀਆਂ ਲਈ ਗਰਮ ਕਪੜੇ ਅਤੇ ਕੰਬਲਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਐਨ.ਜੀ.ਓ. ਸਿਟੀ ਨੀਡਜ ਦੇ ਸਹਿਯੋਗ ਨਾਲ ਸੁਪਰਡੰਟ ਮਹਿਲਾ ਕੇਂਦਰੀ ਜੇਲ੍ਹ ਨੂੰ ਕੰਬਲ ਅਤੇ ਸਵੈਟਰ ਮੁਹੱਈਆ ਕਰਏ ਗਏ ਤਾਂ ਜੋ ਕੈਦੀਆਂ ਨੂੰ ਇਸ ਕਹਿਰ ਦੀ ਸਰਦੀ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਜਸਦੇਵ ਸੇਖੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।