Home Ludhiana ਪੀ.ਬੀ-10 ਨਾਲ ਸਬੰਧਤ ਲਾਇਸੰਸ ਦੀਆਂ ਸਾਰੀਆਂ ਸੇਵਾਵਾਂ ਦਾ ਲਾਭ ਹੁਣ ਦੋਵੇਂ ਟਰੈਕਾਂ...

ਪੀ.ਬੀ-10 ਨਾਲ ਸਬੰਧਤ ਲਾਇਸੰਸ ਦੀਆਂ ਸਾਰੀਆਂ ਸੇਵਾਵਾਂ ਦਾ ਲਾਭ ਹੁਣ ਦੋਵੇਂ ਟਰੈਕਾਂ ‘ਤੇ ਲਿਆ ਜਾ ਸਕਦਾ ਹੈ – ਆਰ.ਟੀ.ਏ. ਲੁਧਿਆਣਾ

32
0
ad here
ads
ads

ਲੁਧਿਆਣਾ, 22 ਅਪ੍ਰੈਲ (jasbir singh) – ਸਕੱਤਰ, ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਰਮਨਦੀਪ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੀ.ਬੀ-10 ਦੀਆਂ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸਾਰੀਆਂ ਸੇਵਾਵਾਂ ਦੋਵੇਂ ਟਰੈਕਾਂ ‘ਤੇ ਉਪਲੱਬਧ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਫੈਸਲਾ ਗਿਆ ਹੈ।

ad here
ads

ਸਕੱਤਰ, ਆਰ.ਟੀ.ਏ. ਰਮਨਦੀਪ ਸਿੰਘ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਵਿਸਥਾਰ ਨਾਲ ਦੱਸਿਆ ਗਿਆ ਕਿ ਦਫ਼ਤਰ ਆਰ.ਟੀ.ਏ. ਲੁਧਿਆਣਾ ਅਧੀਨ ਆਉਂਦੇ ਦੋਵਂੇ ਟੈਸਟ ਟਰੈਕ ਜਿਸ ਵਿੱਚ ਐਸ.ਸੀ.ਡੀ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ, ਸੈਕਟਰ-32 ਸ਼ਾਮਲ ਹਨ, ਵਿਖੇ ਹੁਣ ਪੀ.ਬੀ-10 ਦੀਆਂ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ।

ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨੈਕਾਰ ਵੱਲੋ ਆਪਣੀ ਸਹੂਲਤ ਅਨੁਸਾਰ ਦੋਵੇਂ ਟੈਸਟ ਟਰੈਕਾਂ ਵਿੱਚੋ ਕਿਸੇ ਵੀ ਟਰੈਕ ‘ਤੇ ਲਰਨਿੰਗ ਲਾਇਸੈਂਸ, ਪੱਕਾ ਲਾਇਸੈਂਸ, ਲਾਇਸੰਸ ਰਿਨਿਊ ਕਰਵਾਉਣਾ ਹੋਵੇ, ਪਤਾ ਬਦਲੀ, ਡੁਪਲੀਕੇਟ ਲਾਇਸੰਸ, ਡੀ.ਐਲ. ਐਕਸਟਰੈਕਟ, ਇੰਟਰਨੈਸ਼ਨਲ ਡਰਾਈਵਿੰਗ ਲਾਇਸੰਸ ਆਦਿ ਸਬੰਧੀ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ।

ad here
ads
Previous articleमहेंद्रगढ़ स्कूल बस दुर्घटना: सुरक्षा दिशा-निर्देशों की अवहेलना करने पर शीर्ष अधिकारियों को दंडित करने के लिए पंजाब एंड हरियाणा हाइकोर्ट में अवमानना ​​याचिका दायर
Next articleਬੀ.ਐਲ.ਓਜ਼ ਨੂੰ ਪਿਛਲੀਆਂ ਚੋਣਾਂ ‘ਚ 40 ਫੀਸਦੀ ਤੋਂ ਘੱਟ ਵੋਟਿੰਗ ਵਾਲੇ ਖੇਤਰਾਂ ‘ਚ ਵੋਟਰਾਂ ਦੀ ਗਿਣਤੀ ਵਧਾਉਣ ਲਈ ਘਰ-ਘਰ ਜਾਣ ਦੇ ਨਿਰਦੇ

LEAVE A REPLY

Please enter your comment!
Please enter your name here