ਫਗਵਾੜਾ 7 ਅਪ੍ਰੈਲ ( ਪ੍ਰੀਤੀ ਜੱਗੀ ) ਪਿੰਡ ਲੱਖਪੁਰ ਵਿਖੇ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਡਿਵੈਲਪਮੈਂਟ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਸੀਵਰੇਜ ਦੇ ਕੰਮ ਵਿਚ ਸਹਿਯੋਗ ਕਰਦੇ ਹੋਏ ਪ੍ਰਵਾਸੀ ਭਾਰਤੀਆਂ ਨੇ 1.60 ਰੁਪਏ ਦੀ ਰਕਮ ਭੇਜੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਗੁਰਮੀਤ ਸਿੰਘ ਗੋਗੀ ਅਤੇ ਸੁਸਾਇਟੀ ਸਲਾਹਕਾਰ ਜਸਵਿੰਦਰ ਸਿੰਘ ਬੰਗੜ ਰਿਟਾ. ਪਿ੍ਰੰਸੀਪਲ ਨੇ ਦੱਸਿਆ ਕਿ ਅਵਤਾਰ ਸਿੰਘ ਢੱਡਵਾਲ (ਯੂ.ਕੇ) ਪੁੱਤਰ ਗੁਰਮੀਤ ਸਿੰਘ ਢਡਵਾਲ ਨੇ ਪੰਜਾਹ ਹਜਾਰ ਰੁਪਏ, ਹਰਦੇਵ ਸਿੰਘ ਢੱਡਵਾਲ (ਕਨੇਡਾ) ਪੁੱਤਰ ਸੰਸਾਰ ਸਿੰਘ ਢੱਡਵਾਲ ਨੇ ਪੰਜਾਹ ਹਜਾਰ, ਬੂਟਾ ਸਿੰਘ ਢੱਡਵਾਲ (ਯੂ.ਐਸ.ਏ.) ਪੁੱਤਰ ਗੁਰਮੇਜ ਸਿੰਘ ਢਡਵਾਲ ਨੇ ਪੰਜਾਹ ਹਜਾਰ ਰੁਪਏ ਜਦਕਿ ਦਲਜੀਤ ਸਿੰਘ (ਯੂ.ਐਸ.ਏ.) ਪੁੱਤਰ ਨਸੀਬ ਸਿੰਘ ਨੇ ਚਲ ਰਹੇ ਸੀਵਰੇਜ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ 10 ਹਜਾਰ ਰੁਪਏ ਭੇਜੇ ਹਨ। ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਵਿਚ ਪ੍ਰਵਾਸੀ ਭਾਰਤੀਆਂ ਵਲੋਂ ਵਢਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਸਰਪੰਚ ਗੁਰਮੀਤ ਸਿੰਘ ਗੋਗੀ ਨੇ ਦੱਸਿਆ ਕਿ ਪਿੰਡ ਵਿਚ ਸੀਵਰੇਜ ਦਾ ਕੰਮ ਕਾਫੀ ਸਮੇਂ ਤੋਂ ਅਧੂਰਾ ਸੀ। ਜਿਸ ਨੂੰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪੂਰਾ ਕਰਵਾਇਆ ਜਾ ਰਿਹਾ ਹੈ। ਉਹਨਾਂ ਪਿੰਡ ਵਾਸੀਆਂ ਅਤੇ ਪਿੰਡ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਵਿਚ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਪਿੰਡ ਲੱਖਪੁਰ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕੀਤਾ ਜਾਵੇਗਾ। ਪਿੰਡ ਵਿਚ ਸੀਵਰੇਜ, ਸਟਰੀਟ ਲਾਈਟਾਂ, ਬੂਟੇ ਲਗਾਉਣ ਤੋਂ ਇਲਾਵਾ ਬਜੁਰਗਾਂ ਦੇ ਬੈਠਣ ਲਈ ਪਾਰਕ , ਬੱਸ ਸਟੈਂਡ ਆਦਿ ਵਿਚ ਕੁਰਸੀਆਂ ਲਗਵਾਈਆਂ ਜਾਣਗੀਆਂ। ਇਸ ਮੌਕੇ ਸਰਬਜੀਤ ਸਿੰਘ ਢੱਡਵਾਲ, ਕੁਲਦੀਪ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਤਰਲੋਚਨ ਸਿੰਘ ਆਦਿ ਹਾਜਰ ਸਨ