ਪਟਵਾਰੀ/ਕਾਨੂੰਗੋ ਯੂਨੀਅਨ ਨੇ ਕਿਹਾ ਅਸੀਂ ਮੁੱਖ ਮੰਤਰੀ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਮੰਗਾਂ ਪੂਰੀਆਂ ਨਾ ਹੋਇਆਂ ਤਾਂ ਹੜਤਾਲ ਤੇ ਜਾਵਾਂਗੇ!
ਸੰਗਰੂਰ (ਗੌਰਵ ਬੱਸੀ) ਅੱਜ ਮਿਤੀ 30 ਅਗਸਤ ਨੂੰ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਸਾਹਿਬ ਵੱਲੋ ਇੱਕ ਵੀਡੀਓ ਪੋਸਟ ਕੀਤੀ ਗਈ ਜਿਸ ਵਿੱਚ ਓਹਨਾਂ ਨੇ ਸਾਫ਼ ਸ਼ਬਦਾਂ ਵਿੱਚ ਪਟਵਾਰੀ/ ਕਾਨੂੰਗੋ/ਤਹਿਸੀਲਦਾਰ/ਡੀ.ਸੀ ਦਫਤਰ ਮੁਲਾਜ਼ਮ ਨੂੰ ਸਪੱਸ਼ਟ ਸ਼ਬਦਾਂ ਵਿੱਚ ਹੜਤਾਲ ਦੇ ਸੰਬੰਧ ਵਿੱਚ ਚੇਤਾਵਨੀ ਦਿੱਤੀ ਗਈ। ਕਿਉਂ ਕੇ ਪਿਛਲ਼ੇ ਕੁਝ ਵਕ਼ਤ ਤੋਂ ਪੰਜਾਬ ਦੇ ਵੱਖ ਵੱਖ ਸਰਕਾਰੀ ਅੱਧਆਰੀਆ ਵਿੱਚ ਹੜਤਾਲਾਂ ਹੁੰਦੀਆ ਰਹਿੰਦੀਆਂ ਹਨ। ਜਿੱਦਾਂ ਕੇ ਕੁਝ ਵਕ਼ਤ ਪਹਿਲਾਂ ਹੀ ਪੰਜਾਬ ਪਟਵਾਰੀ/ਕਾਨੂੰਗੋ ਯੂਨੀਅਨ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕੇ ਵਾਰ ਵਾਰ ਮੰਗ ਪੱਤਰ ਦੇਣ ਤੋਂ ਬਾਅਦ ਵੀ ਅਤੇ ਵਾਰ ਵਾਰ ਸਰਕਾਰ ਦੇ ਆਸ਼ਵਾਸਨ ਤੋਂ ਬਾਅਦ ਵੀ ਜੇਕਰ ਸਾਡੀ ਮੰਗਾ ਨਾ ਮੰਨੀਆਂ ਗਈਆਂ ਤਾਂ ਪੰਜਾਬ ਪੱਧਰ ਉੱਤੇ ਕਲਮ ਛੋੜਹੜਤਾਲ ਕੀਤੀ ਜਾਵੇਗੀ। ਜਿਸਦੇ ਸੰਬੰਧ ਵਿੱਚ ਅੱਜ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਕੇ ਜੇਕਰ ਪਟਵਾਰੀ। ਕਾਨੂੰਗੋ/ਤਹਿਸੀਲਦਾਰ, ਡੀ ਸੀ ਦਫਤਰ ਦੇ ਕਰਮਚਾਰੀਆਂ ਵੱਲੋਂ ਕੋਈ ਵੀ ਹੜਤਾਲ ਕੀਤੀ ਗਈ ਤਾਂ ਪੰਜਾਬ ਸਰਕਾਰ ਸੋਚੂ ਕੇ ਹੁਣ ਕਲਮ ਚੁੱਕ ਕੇ ਸਰਕਾਰ ਦੁਆਰਾ ਕੀ ਕਿੱਤਾ ਜਾਉ। ਅਤੇ ਕਿੱਦਾ ਕਿੱਤਾ ਜਾਵੇਗਾ।ਪੰਜਾਬ ਵਿੱਚ ਬਹੁਤ ਪੜ੍ਹੇ ਲਿਖੇ ਨੌਜਵਾਨ ਵਿਹਲੇ ਘੁੰਮ ਰਹੇ ਨੇ ਓਹਨਾਂ ਨੂੰ ਨੌਕਰੀਆਂ ਦੇ ਦਿੱਤੀਆ ਜਾਣਗੀਆਂ। ਹੁਣ ਕੁਝ ਵਕਤ ਪਹਿਲਾ ਹੀ ਪੰਜਾਬ ਪਟਵਾਰੀ ਯੂਨੀਅਨ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵਲੋਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਦਾ ਜਵਾਬ ਦਿੰਦੇ ਹੋਏ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਸ ਵਿਚ ਉਹ ਸਿੱਧਾ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ।ਭੇਜਿਆ ਗਿਆ ਕੇ ਜੇਕਰ ਸਰਕਾਰ ਨੇ ਮੰਗਾ ਨਾਂ ਮੰਨੀਆਂ ਤਾਂ ਸੰਘਰਸ਼ ਵੱਡੇ ਪੱਧਰ ਉੱਤੇ ਜਾਓ। ਅਤੇ ਨਾਲ ਹੀ ਕਿਹਾ ਕੇ ਅਸੀਂ ਮੁੱਖ ਮੰਤਰੀ ਸਾਹਿਬ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਮੰਗਾ ਪੂਰੀਆ ਨਾਂ ਹੋਣ ਦੀ ਸੂਰਤ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।