ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦਾ ਡੂੰਘਾ ਪ੍ਰਗਟਾਵਾ!
ਲੁਧਿਆਣਾ (ਗੌਰਵ ਬੱਸੀ)ਅਜ ਸੰਯੁਕਤ ਕਿਸਾਨ ਮੋਰਚੇ ਵਲੋਂ ਲਾਡੋਵਾਲ ਟੋਲਪਲਾਜੇ ਤੇ ਚਲ ਰਹੇ ਟੋਲ ਫਰੀ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸ਼ਹੀਦ ਕਿਸਾਨ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਗਈ ਇਸ ਵੇਲੇ ਆਗੂਆ ਕਿਹਾ ਕਿ ਮੋਦੀ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਮੰਨਣ ਦੀ ਬਿਜਾਏ ਜਬਰਜੁਲਮ ਤੇ ਉਤਰ ਆਈ ਹੈ,ਵਿਸ਼ਵ ਵਪਾਰ ਸ਼ੰਸਥਾ ਦੀਆਂ ਨੀਤੀਆਂ ਲਾਗੂ ਕਰਨ ਤਹਿਤ ਹੀ ਐਮ ਐਸ ਪੀ ਨੂੰ ਲਾਗੂ ਕਰਨ ਤੇ ਕਾਨੂਨੀ ਗਾਰੰਟੀਖਰੀਦ ਵੱਲ ਨਹੀਂ ਆ ਰਹੇ ਸਰਕਾਰ ਵੀ ਕਿਸਾਨ ਮਾਰੂ ਨੀਤੀਆਂ ਲਾਗੂ ਕਰਕੇ ਕਿਸਾਨਾਂ ਦਾ ਘਾਣ ਕਰਨ ਜਾ ਰਹੀ ਹੈ ਤੇ ਸਾਮਰਾਜੀ ਕਾਰਪੋਰੇਟਾ ਦੀਆਂ ਝੋਲੀਆਂ ਭਰ ਰਹੀਆਂ ਹਨ ਆਗੂਆ ਕਿਹਾ ਕਿ ਜਦੋਂ ਤੱਕ ਸਾਰੇ ਜਾਇਜ ਅਤੇ ਨਿਰਪੱਖ ਮੰਗਾਂ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਉਦੋਂ ਤੱਕ ਸ਼ੰਘਰਸ਼ ਨੂੰ ਤੇਜ ਕਰਨ ਦਾ ਅਹਿਦ ਲਿਆ ਗਿਆ,ਧਰਨੇ ਨੂੰ ਸੰਬੋਧਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪਰਾ,ਸੁਦਾਗਰ ਸਿੰਘ ਘੁਡਾਣੀ ਜਗਮੀਤ ਸਿੰਘ ਕਲਾਹੜ,ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ,ਜਮਹੂਰੀ ਕਿਸਾਨ ਸਭਾ ਜਸਵਿੰਦਰ ਸਿੰਘ,ਤੇ ਸੁਰਜੀਤ ਸਿੰਘ ਸਮਰਾ ਕੇਕੇਯੂ, ਮਲਕੀਤ ਸਿੰਘ ਮਜਦੂਰ ਆਗੂ,ਜਗਦੇਵ ਸਿੰਘ ਖੰਨਾ,,ਰਾਜਿੰਦਰ ਸਿੰਘ ਸਿਆੜ,ਬਲਵੰਤ ਸਿੰਘ ਘੁਡਾਣੀ ਸੁਰਿੰਦਰ ਸਿੰਘ ਕੰਦੋਲਾ,ਗੁਰਨਾਮ ਸਿੰਘ ਤਗੜ,ਰੁਪਿੰਦਰ ਸਿੰਘ ਜੋਗੀਮਾਜਰਾ,ਹਰਜਿੰਦਰ ਸਿੰਘ ਮੋਲਡਰ ਸਟੀਲ ਆਗੂ,ਬੀਬੀ ਅਮਰਜੀਤ ਕੌਰ ਮਾਜਰੀ,ਰਣਜੀਤ ਸਿੰਘ ਟਰਕ ਯੂਨੀਅਨ ਪ੍ਰਧਾਨ ਤੇ ਸਟੇਜ ਦੀ ਕਾਰਵਾਈ ਗੁਰਪ੍ਰੀਤ ਸਿੰਘ ਨੂਰਪਰਾ ਨੇ ਨਿਭਾਈ ।