ਚਾਚਾ ਪ੍ਰਤਾਪ ਨੇ ਗੁਰਸਿੱਖ ਦੀ ਮਿਸਾਲ ਕਾਇਮ ਕੀਤੀ-ਸ਼ੰਯੌਜਕ ਬਲਜੀਤ
ਗੁਰਦਾਸਪੁਰ-ਮਾਨਵ ਕਲਿਆਣ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਬਾਬਾ ਗੁਰਬਚਨ ਸਿੰਘ ਜੀ ਨੇ ਅਹਿਮ ਫੈਸਲੇ ਲੈ ਕੇ ਨਿਰੰਕਾਰੀ ਮਿਸ਼ਨ ਦਾ ਮਾਰਗਦਰਸ਼ਨ ਕੀਤਾ। ਮਾਨਵਤਾ ਨੂੰ ਬਾਬਾ ਜੀ ਦੀਆ ਪ੍ਰੇਰਣਾਦਾਇਕ ਸਿੱਖਿਆਵਾਂ ਤੋ ਪ੍ਰੇਰਣਾ ਲੈਣ ਦੀ ਜਰੂਰਤ ਹੈ। ਉਕਤ ਵਿਚਾਰ ਕੇਂਦਰੀ ਪ੍ਰਚਾਰਕ ਭਾਈਸਾਹਿਬ ਰਾਜ ਸੇਠੀ ਜੀ (ਅੰਮ੍ਰਿਤਸਰ) ਜੀ ਨੇ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਥਾਥਾ ਗੁਰਬਚਨ ਸਿੰਘ ਜੀ ਅਤੇ ਹੋਰ ਸੰਤਾ ਦੇ ਬਲਿਦਾਨ ਨੂੰ ਸਮਰਪਿਤ ਮਾਨਵ ਏਕਤਾ ਦਿਵਸ ਦੋਰਾਨ ਸੰਗਤ ਨੂੰ ਸੰਬੋਧਨ ਕਰਦਿਆ ਹੋਇਆ ਪ੍ਰਗਟ ਕੀਤੇ।
ਉਹਨਾ ਫਰਮਾਇਆ ਕਿ ਸਤਿਗੁਰੂ ਕਿਸੇ ਇੱਕ ਲਈ ਨਹੀ ਬਲਕਿ ਪੂਰਨ ਸੰਸਾਰ ਦੇ ਕਲਿਆਣ ਲਈ ਪ੍ਰਗਟ ਹੁੰਦਾ ਹੈ ਬਾਬਾ ਗੁਰਬਚਨ ਸਿੰਘ ਜੀ ਨੇ ਬ੍ਰਹਮ ਗਿਆਨ ਦੇ ਬੋਧ ਲਈ ਜਿੱਥੇ ਮਾਨਵ ਕਲਿਆਣ ਯਾਤਰਾ ਕਰਕੇ ਮਿਸਨ ਦੀ ਆਵਾਜ ਨੂੰ ਲੋਕਾਂ ਤੱਕ ਪਹੁੰਚਾਇਆ ਉਥੇ ਹੀ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਮੰਸੂਰੀ ਕਾਨਫਰੰਸ ਰਾਹੀ ਸਰਧਾਲੂਆ ਨੂੰ ਨਸ਼ਾਬੰਦੀ, ਦਹੇਜ ਪ੍ਰਥਾ ਰੋਕ , ਸਾਦਾ ਵਿਆਹ ਸਾਦੀ ਕਰਨ ਵਰਗੇ ਫੈਸਲੇ ਲਏ। ਉਨਾ ਦੱਸਿਆ ਕਿ 24 ਅਪ੍ਰੈਲ 1980 ਨੂੰ ਦਿੱਲੀ ਵਿਖੇ ਬਾਬਾ ਜੀ ਨੇ ਮਿਸ਼ਨ ਲਈ ਆਪਣਾ ਬਲਿਦਾਨ ਦੇ ਦਿੱਤਾ। ਸਾਨੂੰ ਬਾਬਾ ਜੀ ਦੀਆ ਪ੍ਰੇਰਣਾਦਾਇਕ ਸਿੱਖਿਆਵਾਂ ਤੋ ਪ੍ਰੇਰਣਾ ਲੈਕੇ ਸਤਿਗੁਰੂ ਮਾਤਾ ਸੁਦਿਕਸਾ ਜੀ ਮਹਾਰਾਜ ਦੇ ਆਦੇਸ਼ਾ-ਉਪਦੇਸ਼ਾ ਅਨੁਸਾਰ ਗੁਰਸਿੱਖੀ ਮਾਰਗ ਤੇ ਚਲਦੇ ਹੋਏ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ।
ਬ੍ਰਾਂਚ ਸ਼ੰਯੌਜਕ ਬਲਜੀਤ ਸਿੰਘ ਨੇ ਮੁੱਖ ਮਹਿਮਾਨ ਤੇ ਸੰਗਤ ਦਾ ਧੰਨਵਾਦ ਕਰਦਿਆ ਹੋਇਆ ਕਿ ਮਾਨਵ ਏਕਤਾ ਦਿਵਸ ਤੇ ਰੋਸਨੀ ਪਾਈ। ਉਨਾਂ ਕਿਹਾ ਕਿ ਚਾਚਾ ਪ੍ਰਤਾਪ ਸਿੰਘ ਨੇ ਜਿੱਥੇ ਅੰਗਰੱਖਿਅਕ ਦੀ ਬਾਖੂਬੀ ਡਿਊਟੀ ਕੀਤੀ ਉਥੇ ਬਾਬਾ ਜੀ ਦੇ ਨਾਲ ਹੀ ਸ਼ਹਾਦਤ ਪਾ ਕੇ ਪੂਰਨ ਗੁਰਸਿੱਖ ਦੀ ਮਿਸਾਲ ਪੇਸ਼ ਕੀਤੀ। ਸਤਿਸੰਗ ਦੋਰਾਨ ਵੱਖ ਵੱਖ ਬੁਲਾਰਿਆ ਨੇ ਬਾਬਾ ਗੁਰਬਚਨ ਸਿੰਘ ਜੀ ਦੇ ਜੀਵਨ, ਸਿੱਖਿਆਵਾਂ, ਸਮਾਜ ਸੁਧਾਰਕ ਫੈਸਲੇ ਆਦਿ ਪ੍ਰੇਰਣਾਦਾਇਕ ਭਜਨ, ਕਵਿਤਾ, ਵਿਚਾਰ ਪੇਸ ਕੀਤੇ। ਅੰਤ ਵਿੱਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।