ਲੁਧਿਆਣਾ, 3 ਮਈ (jasbir singh) – ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਵੱਲੋਂ ਬੀ.ਵੋਕ ਫੈਸ਼ਨ ਡਿਜ਼ਾਈਨ ਐਂਡ ਗਾਰਮੈਂਟ ਟੈਕਨਾਲੋਜੀ ਕੋਰਸ ਵਿੱਚ ਦਾਖਲੇ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀ ਫੈਸ਼ਨ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਲਈ ਇਸ ਸੁਨਹਿਰੀ ਮੌਕੇ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ https://applyadmission.net/niiftmohali2024/Registration.aspx ਲਿੰਕ ਰਾਹੀਂ ਸ਼ੁਰੂ ਹੋ ਚੁੱਕੀ ਹੈ ਅਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 27 ਮਈ, 2024 ਹੈ। ਉਨ੍ਹਾਂ ਦੱਸਿਆ ਕਿ ਵੇਰਵਿਆਂ ਨੂੰ ਵੈੱਬਸਾਈਟ www.niiftindia.com ‘ਤੇ ਵੀ ਦੇਖਿਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਮੋਬਾਇਲ ਨੰਬਰ 81468-41216 ‘ਤੇ ਵੀ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਨਿਫਟ ਉਨ੍ਹਾਂ ਸਾਰੇ ਉਮੀਦਵਾਰਾਂ ਲਈ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨਾਲ ਮਾਨਤਾ ਪ੍ਰਾਪਤ ਬੀ.ਵੋਕ (ਫੈਸ਼ਨ ਡਿਜ਼ਾਈਨ ਐਂਡ ਗਾਰਮੈਂਟ ਟੈਕਨਾਲੋਜੀ) ਦਾ ਤਿੰਨ ਸਾਲਾਂ ਦਾ ਡਿਗਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ/ਕਾਊਂਸਲ ਦੁਆਰਾ ਕਰਵਾਈ ਗਈ ਕਿਸੇ ਵੀ ਸਟਰੀਮ ਵਿੱਚ 12ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਡਿਗਰੀ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਕੈਰੀਅਰ ਦੇ ਵੱਖ-ਵੱਖ ਮੌਕਿਆਂ ਦਾ ਲਾਭ ਉਠਾ ਸਕਦੇ ਹਨ ਜਿਸ ਵਿੱਚ ਫੈਸ਼ਨ ਡਿਜ਼ਾਈਨਰ, ਗ੍ਰਾਫਿਕ ਡਿਜ਼ਾਈਨਰ, ਐਕਸਪੋਰਟ/ਖਰੀਦਣ ਵਾਲੇ ਘਰਾਣਿਆਂ ਵਿੱਚ ਮਰਚੈਂਡਾਈਜ਼ਰ, ਵਿਜ਼ੂਅਲ ਮਰਚੈਂਡਾਈਜ਼ਰ, ਪਲੈਨਿੰਗ ਐਂਡ ਕੰਸੈਪਟ ਮੈਨੇਜਰ, ਗਾਰਮੈਂਟ ਪ੍ਰੋਡਕਸ਼ਨ ਮੈਨੇਜਰ, ਗਾਰਮੈਂਟ ਪ੍ਰੋਡਕਸ਼ਨ ਕੁਆਲਿਟੀ ਕੰਟਰੋਲਰ, ਫੈਸ਼ਨ ਐਕਸੈਸਰੀ ਡਿਜ਼ਾਈਨਰ, ਫੈਸ਼ਨ ਰਿਟੇਲ ਸਟੋਰ ਮੈਨੇਜਰ, ਨਿੱਜੀ ਸਟਾਈਲਿਸਟ, ਅਧਿਆਪਕ ਅਤੇ ਟ੍ਰੇਨਰ ਆਦਿ ਸ਼ਾਮਲ ਹਨ