ਲੁਧਿਆਣਾ, 14 ਮਈ (jasbir singh) – ਮੰਗਲਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੋਲ 31 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਇਸ ਨਾਲ ਲੁਧਿਆਣਾ ਲੋਕ ਸਭਾ ਹਲਕੇ ਲਈ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 70 ਹੋ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਦੇ ਨਾਲ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਆਈ.ਏ.ਐਸ. ਵੀ ਮੌਜੂਦ ਸਨ ਜਦੋਂ ਅੱਜ ਮੰਗਲਵਾਰ ਨੂੰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ।
ਮੰਗਲਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਵਿੱਚ ਚਾਂਦੀ (ਆਜ਼ਾਦ), ਸ਼ਿਵ ਸੈਨਾ ਸ਼ਿੰਦੇ ਤੋਂ ਕੁਲਦੀਪ ਕੁਮਾਰ ਸ਼ਰਮਾ, ਕਰਨੈਲ ਸਿੰਘ (ਆਜ਼ਾਦ), ਅਜੀਤਪਾਲ ਸਿੰਘ (ਆਜ਼ਾਦ), ਗਲੋਬਲ ਰਿਪਬਲਿਕਨ ਪਾਰਟੀ ਤੋਂ ਸ਼ਿਵਮ ਯਾਦਵ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਅੰਮ੍ਰਿਤਪਾਲ ਸਿੰਘ, ਸੁਨਹਿਰਾ ਭਾਰਤ ਪਾਰਟੀ ਤੋਂ ਰਾਕੇਸ਼ ਕੁਮਾਰ, ਆਮ ਆਦਮੀ ਪਾਰਟੀ (ਆਪ) ਤੋਂ ਮੀਨੂੰ ਪਰਾਸ਼ਰ, ਰੁਪਿੰਦਰ ਕੁਮਾਰ (ਆਜ਼ਾਦ), ਬਲਦੇਵ ਸਿੰਘ (ਆਜ਼ਾਦ), ਭਾਰਤੀਯਾ ਜਵਾਨ ਕਿਸਾਨ ਪਾਰਟੀ ਤੋਂ ਭੁਪਿੰਦਰ ਸਿੰਘ, ਜਨ ਸੇਵਾ ਡਰਾਈਵਰ ਪਾਰਟੀ ਤੋਂ ਰਾਜੀਵ ਕੁਮਾਰ, ਬਲਜੀਤ ਸਿੰਘ (ਆਜ਼ਾਦ), ਭਾਰਤੀ ਮਾਨਵ ਅਧਿਕਾਰ ਪਾਰਟੀ ਤੋਂ ਨੰਦ ਲਾਲ ਸਿੰਘ, ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਅਨੁਪਮਾ ਨੇ ਨਾਮਜ਼ਦਗੀਆਂ ਦੇ ਦੋ ਸੈਟ, ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਰਵਨੀਤ ਸਿੰਘ ਬਿੱਟੂ ਨੇ ਨਾਮਜ਼ਦਗੀਆਂ ਦੇ ਦੋ ਸੈਟ, ਸੁਧੀਰ ਕੁਮਾਰ ਤ੍ਰਿਪਾਠੀ (ਆਜ਼ਾਦ), ਪਰਮਜੀਤ ਸਿੰਘ (ਆਜ਼ਾਦ), ਸਰਵਜਨ ਸੇਵਾ ਪਾਰਟੀ ਤੋਂ ਗੁਰਸੇਵਕ ਸਿੰਘ, ਕਨੱਈਆ ਲਾਲ (ਆਜ਼ਾਦ), ਗੁਰਦੀਪ ਸਿੰਘ ਕਾਹਲੋਂ (ਆਜ਼ਾਦ), ਲੋਕਤੰਤਰਿਕ ਲੋਕ ਰਾਜਯਾਮ ਪਾਰਟੀ ਤੋਂ ਜਗੀਰ ਸਿੰਘ ਨੇ ਨਾਮਜ਼ਦਗੀਆਂ ਦੇ ਦੋ ਸੈਟ ਦਾਖਲ ਕੀਤੇ, ਕਮਲ ਪਵਾਰ (ਆਜ਼ਾਦ), ਰਾਸ਼ਟਰਵਾਦੀ ਜਸਟਿਸ ਪਾਰਟੀ ਤੋਂ ਦਰਸ਼ਨ ਸਿੰਘ ਨੇ, ਪੀਪਲਜ਼ ਪਾਰਟੀ ਆਫ ਇੰਡੀਆ ਤੋਂ ਲਖਵੀਰ ਸਿੰਘ, ਜਨ ਸੇਵਾ ਡਰਾਈਵਰ ਪਾਰਟੀ ਤੋਂ ਰਾਜੀਵ ਕੁਮਾਰ, ਰਚਨਾ ਵਰਮਾ (ਆਜ਼ਾਦ) ਅਤੇ ਆਮ ਜਨਤਾ ਪਾਰਟੀ ਇੰਡੀਆ ਤੋਂ ਸ਼ੁਬਕਿਰਨ ਪਾਲ ਕੌਰ ਬਰਾੜ ਸ਼ਾਮਲ ਸਨ।
ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰਾਂ ਨੇ ਭਾਰਤ ਦੇ ਸੰਵਿਧਾਨ ਦੀ ਪਾਲਣਾ ਕਰਨ, ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਲਿਆ।
ਲੁਧਿਆਣਾ ਲੋਕ ਸਭਾ ਹਲਕੇ ਲਈ ਕੁੱਲ ਨਾਮਜ਼ਦਗੀਆਂ ਦੀ ਗਿਣਤੀ ਹੁਣ 70 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 30 ਆਜ਼ਾਦ ਉਮੀਦਵਾਰਾਂ ਵੱਲੋਂ ਦਾਖ਼ਲ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ 7 ਮਈ ਨੂੰ ਨਾਮਜ਼ਦਗੀ ਦੇ ਪਹਿਲੇ ਦਿਨ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਸੀ ਜਦਕਿ ਦੂਜੇ ਦਿਨ ਤਿੰਨ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਦੂਜੇ ਦਿਨ (8 ਮਈ) ਨੂੰ ਭਾਰਤੀ ਜਵਾਨ ਕਿਸਾਨ ਪਾਰਟੀ ਤੋਂ ਭੁਪਿੰਦਰ ਸਿੰਘ, ਵਿਪਨ ਕੁਮਾਰ (ਆਜ਼ਾਦ) ਅਤੇ ਬਲਦੇਵ ਰਾਜ ਕਤਨਾ (ਆਜ਼ਾਦ) ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸੇ ਤਰ੍ਹਾਂ ਤੀਜੇ ਦਿਨ 9 ਮਈ (ਵੀਰਵਾਰ) ਨੂੰ ਪੰਜ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਵਿੱਚ ਆਮ ਲੋਕ ਪਾਰਟੀ ਯੂਨਾਈਟਿਡ ਤੋਂ ਦਵਿੰਦਰ ਸਿੰਘ, ਸਰਵਜਨ ਸੇਵਾ ਪਾਰਟੀ ਵੱਲੋਂ ਗੁਰਸੇਵਕ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਜੈ ਪ੍ਰਕਾਸ਼ ਜੈਨ, ਸਿਮਰਨਦੀਪ ਸਿੰਘ ਅਤੇ ਰਵਿੰਦਰਪਾਲ ਸਿੰਘ ਸ਼ਾਮਲ ਸਨ।
ਸ਼ੁੱਕਰਵਾਰ ਨੂੰ 12 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਸਮਾਜਿਕ ਸੰਘਰਸ਼ ਪਾਰਟੀ ਤੋਂ ਹਰਵਿੰਦਰ ਕੌਰ, ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਰਵਨੀਤ ਸਿੰਘ ਬਿੱਟੂ, ਭਾਰਤੀ ਇੰਕਲਾਬ ਪਾਰਟੀ ਤੋਂ ਸੰਤੋਸ਼ ਕੁਮਾਰ, ਨਰੇਸ਼ ਕੁਮਾਰ ਧੀਂਗਾਨ (ਆਜ਼ਾਦ), ਕਰਨ ਧੀਂਗਾਨ (ਆਜ਼ਾਦ), ਲਖਵੀਰ ਸਿੰਘ (ਆਜ਼ਾਦ), ਭੋਲਾ ਸਿੰਘ (ਆਜ਼ਾਦ), ਵਿਸ਼ਾਲ ਕੁਮਾਰ ਅਰੋੜਾ (ਆਜ਼ਾਦ), ਬਲਵਿੰਦਰ ਸਿੰਘ (ਆਜ਼ਾਦ), ਸਹਿਜਧਾਰੀ ਸਿੱਖ ਪਾਰਟੀ ਤੋਂ ਅਮਨਦੀਪ ਸਿੰਘ, ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਦਵਿੰਦਰ ਸਿੰਘ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਜਸਵਿੰਦਰ ਕੌਰ ਸ਼ਾਮਲ ਹਨ।
ਸੋਮਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਕੋਲ 19 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਰਜਿੰਦਰ ਘਈ (ਆਜ਼ਾਦ), ਕਿਰਪਾਲ ਸਿੰਘ (ਆਜ਼ਾਦ), ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ.) ਤੋਂ ਰਣਜੀਤ ਸਿੰਘ ਢਿੱਲੋਂ, ਨਿੰਦਰਜੀਤ ਕੌਰ (ਐਸ.ਏ.ਡੀ), ਸਿਮਰਦੀਪ ਸਿੰਘ (ਆਜ਼ਾਦ), ਅਮਰਿੰਦਰ ਸਿੰਘ ਰਾਜਾ ਵੜਿੰਗ ਇੰਡੀਅਨ ਨੈਸ਼ਨਲ ਕਾਂਗਰਸ (ਆਈ.ਐਨ.ਸੀ.), ਅੰਮ੍ਰਿਤਾ ਵੜਿੰਗ (ਆਈ.ਐਨ.ਸੀ.), ਬਹੁਜਨ ਦ੍ਰਵਿੜ ਪਾਰਟੀ ਤੋਂ ਪ੍ਰਿਤਪਾਲ ਸਿੰਘ, ਆਮ ਆਦਮੀ ਪਾਰਟੀ (ਆਪ) ਤੋਂ ਅਸ਼ੋਕ ਪਰਾਸ਼ਰ ਪੱਪੀ, ਮੀਨੂੰ ਪਰਾਸ਼ਰ (ਆਪ), ਗੁਰਮੀਤ ਸਿੰਘ ਖਰੇ (ਆਜ਼ਾਦ),, ਹਿੰਦੁਸਤਾਨ ਸ਼ਕਤੀ ਸੈਨਾ ਤੋਂ ਦਵਿੰਦਰ ਬਾਗੜੀਆ, ਭਾਰਤੀ ਜਵਾਨ ਕਿਸਾਨ ਪਾਰਟੀ ਤੋਂ ਭੁਪਿੰਦਰ ਸਿੰਘ, ਕਮਲਜੀਤ ਸਿੰਘ ਬਰਾੜ (ਆਜ਼ਾਦ), ਪਲਵਿੰਦਰ ਕੌਰ (ਆਜ਼ਾਦ) ਅਤੇ ਸੰਜੀਵ ਕੁਮਾਰ (ਆਜ਼ਾਦ) ਸ਼ਾਮਲ ਹਨ।
ਇਸ ਤੋਂ ਇਲਾਵਾ ਅੱਜ 31 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਆਮ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ ਮੰਗਲਵਾਰ (7 ਮਈ) ਨੂੰ ਜਾਰੀ ਕੀਤਾ ਗਿਆ ਸੀ। ਨਾਮਜ਼ਦਗੀ ਪੱਤਰ 14 ਮਈ, 2024 (ਜਨਤਕ ਛੁੱਟੀਆਂ ਨੂੰ ਛੱਡ ਕੇ) ਤੱਕ ਹੀ ਦਾਖਲ ਕੀਤੇ ਜਾ ਸਕਦੇ ਸਨ ਅਤੇ ਨਾਮਜ਼ਦਗੀਆਂ ਦੀ ਪੜਤਾਲ ਭਲਕੇ 15 ਮਈ, 2024 (ਬੁੱਧਵਾਰ) ਨੂੰ ਹੋਵੇਗੀ। ਉਮੀਦਵਾਰ 17 ਮਈ, 2024 (ਸ਼ੁੱਕਰਵਾਰ) ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ।
ਪੰਜਾਬ ਵਿੱਚ 1 ਜੂਨ, 2024 (ਸ਼ਨੀਵਾਰ) ਨੂੰ ਪੋਲਿੰਗ ਦਿਨ ਤੈਅ ਕੀਤਾ ਗਿਆ ਹੈ। ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ। ਵੋਟਾਂ ਦੀ ਗਿਣਤੀ ਪੰਜਾਬ ਸਮੇਤ ਦੇਸ਼ ਭਰ ਵਿੱਚ 4 ਜੂਨ, 2024 (ਮੰਗਲਵਾਰ) ਨੂੰ ਹੋਵੇਗੀ। ਚੋਣਾਂ ਦੇ ਮੁਕੰਮਲ ਹੋਣ ਦੀ ਅੰਤਿਮ ਮਿਤੀ 6 ਜੂਨ, 2024 (ਵੀਰਵਾਰ) ਹੈ।