ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਨੇ ਨਗਰ ਸੁਧਾਰ ਟਰੱਸਟ ਦੇ
ਚੇਅਰਮੈਨ ਸ੍ਰ ਗੁਰਤੇਜ ਸਿੰਘ ਖੋਸਾ ਨੂੰ ਸੌਂਪਿਆ ਮੰਗ ਪੱਤਰ
ਫਰੀਦਕੋਟ (ਮਨਪ੍ਰੀਤ ਸਿੰਘ ਅਰੋੜਾ) ਫਰੀਦਕੋਟ ਦੇ ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰ ਗੁਰਤੇਜ ਸਿੰਘ ਖੋਸਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਨਗਰ ਸੁਧਾਰ ਟਰੱਸਟ , ਫਰੀਦਕੋਟ ਟਰੱਸਟ ਵਿਕਾਸ ਸਕੀਮ ਨਹਿਰੂ ਸ਼ਾਪਿੰਗ ਸੈਂਟਰ ਫਰੀਦਕੋਟ ਦੇ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਸਟੋਰ ਪਰਪਜ ਲਈ ਪਹਿਲੀ ਮੰਜ਼ਿਲ ਦੀ ਉਸਾਰੀ ਕਰਨ ਸਬੰਧੀ ਮੰਨਜ਼ੂਰੀ ਦਿਤੀ ਜਾਵੇ, ਉਨਾ ਇਹ ਵੀ ਕਿਹਾ ਕਿ ਸਮੂਹ ਦੁਕਾਨਦਾਰ ਟਰੱਸਟ ਦੀਆਂ ਸ਼ਰਤਾਂ ਅਤੇ ਬਿਲਡਿੰਗ ਬਾਇਲਾਜ ਦੀ ਪਾਲਣਾ ਕਰਦੇ ਹੋਏ ਟਰੱਸਟ ਵੱਲੋਂ ਦਿੱਤੀ ਡਰਾਇੰਗ ਅਨੁਸਾਰ ਉਸਾਰੀ ਕਰਾਂਗੇ ਅਤੇ ਨਿਯਮਾਂ ਅਨੁਸਾਰ ਬਣਦੀ ਕੀਮਤ ਟਰੱਸਟ ਨੂੰ ਅਦਾ ਕਰਨ ਲਈ ਤਿਆਰ ਹਾਂ, ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ ਉਨਾਂ ਨੇ ਚੇਅਰਮੈਨਾਂ ਨੂੰ ਬਹੁਤ ਵਾਰੀ ਮੰਗ ਪੱਤਰ ਵੀ ਦਿੱਤੇ ਸਨ ਪਰ ਕਿਸੇ ਨੇ ਵੀ ਉਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਿਸ ਦਾ ਖਮਿਆਜ਼ਾ ਦੁਕਾਨਦਾਰ ਅੱਜ ਭੁਗਤ ਰਹੇ ਹਨ, ਜਿਸ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰ ਗੁਰਤੇਜ ਸਿੰਘ ਖੋਸਾ ਨੇ ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਨਾਂ ਦੀਆਂ ਜਾਇਜ਼ ਮੰਗਾਂ ਤੇ ਗੌਰ ਕੀਤਾ ਜਾਵੇਗਾ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਅਤੇ ਪਿਛਲੇ ਚੇਅਰਮੈਨਾਂ ਨੇ ਲੋਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਪਰ ਹੁਣ ਉਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਤੇ ਜਲਦ ਹੀ ਫਰੀਦਕੋਟ ਦੇ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋਂ ਦੇ ਸਹਿਯੋਗ ਨਾਲ ਉਨਾਂ ਦੀਆ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਇਸ ਮੌਕੇ ਰਵੀ ਬੁਗਰਾ ਜਿਲਾ ਪ੍ਰਧਾਨ ਵਪਾਰ ਮੰਡਲ, ਜਗਤਾਰ ਸਿੰਘ ਢਿੱਲੋਂ , ਗੁਰਜੀਤ ਸਿੰਘ ਬਰਾੜ , ਵਿਪਨ ਲਾਂਬਾ, ਅਤੇ ਵੱਡੀ ਗਿਣਤੀ ਵਿੱਚ ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰ ਹਾਜ਼ਰ ਸਨ ।