ਨਸ਼ੇ ਵਿਰੁੱਧ ਹਲਕਾ ਲੁਧਿਆਣਾ ਦੱਖਣੀ ਤੋਂ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਇਲਾਕਾ ਵਾਸੀਆਂ ਅਤੇ ਪੁਲਿਸ ਦੇ ਸਹਿਯੋਗ ਨਾਲ ਮੁਹਿੰਮ ਦਾ ਆਗਾਜ਼।
ਏ ਸੀ ਪੀ ਸੰਦੀਪ ਵਢੇਰਾ, ਐਸ ਐਚ ਓ ਕੁਲਵੀਰ ਸਿੰਘ, ਯੂਥ ਆਗੂ ਸਨੀ ਬਸਰਾ ਅਤੇ ਇਲਾਕਾ ਵਾਸੀਆਂ ਨੂੰ ਨਾਲ ਲੈਕੇ ਨਸ਼ੇ ਖਿਲਾਫ ਮੁਹਿੰਮ।
ਨਸ਼ਾ ਨੌਜਵਾਨੀ ਲਈ ਕੌੜ, ਜਾਗਰੂਕਤਾ ਅਤੇ ਨਸ਼ੇ ਤੇ ਸੌਦਾਗਰਾਂ ਤੇ ਨਕੇਲ ਜਰੂਰੀ: ਐਮ ਐਲ ਏ ਛੀਨਾ
ਲੁਧਿਆਣਾ 1 ਸਤੰਬਰ ( ਗੌਰਵ ਬੱਸੀ) ਵਿਧਾਨ ਸਭਾ ਹਲਕਾ ਦੱਖਣੀ, ਅੱਜ ਇੱਥੇ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਵਿਧਾਨ ਸਭਾ ਹਲਕਾ ਦੱਖਣੀ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਸ਼ਿਮਲਾਪੁਰੀ ਦੇ ਸਤਿਗੁਰੂ ਨਗਰ ਗਲੀ ਨੰਬਰ 8 ਤੋਂ ਇਸ ਦੀ ਸ਼ੁਰੂਆਤ ਕੀਤੀ ਗਈ, ਐਮ ਐਲ ਏ ਛੀਨਾ ਦੇ ਨਾਲ ਉਨ੍ਹਾ ਦੀ ਟੀਮ, ਇਲਾਕੇ ਦੇ ਏ ਸੀ ਪੀ ਸੰਦੀਪ ਵਢੇਰਾ, ਏਰੀਆ ਐਸ ਐਚ ਓ ਕੁਲਵੀਰ ਸਿੰਘ ਅਤੇ ਯੂਥ ਆਗੂ ਸਨੀ ਬਸਰਾ ਅਤੇ ਉਸ ਦੀ ਟੀਮ ਦੀ ਅਗੁਵਾਈ ਚ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਮੁੱਖ ਮੰਤਵ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਹੈ, ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਦੇ ਨਾਲ ਜੋੜਨਾ ਅਤੇ ਇਲਾਕੇ ਦੇ ਲੋਕਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰਨਾ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਇਲਾਕੇ ਦੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਅਗਾਹ ਕਰਨਾ ਹੈ। ਐਮ ਐਲ ਏ ਛੀਨਾ ਨੇ ਕਿਹਾ ਕਿ ਨਸ਼ੇ ਕਾਰਨ ਹੁਣ ਤੱਕ ਪੰਜਾਬ ਦੇ ਕਈ ਘਰ ਉੱਜੜ ਚੁੱਕੇ ਨੇ ਅਤੇ ਨਸ਼ੇ ਕਾਰਨ ਕ੍ਰਾਈਮ ਦਰ ਚ ਵੀ ਵਾਧਾ ਹੋ ਰਿਹਾ ਹੈ, ਨਸ਼ੇ ਤੇ ਠਲ਼ ਪਾਉਣ ਦੇ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹਲ ਹੋ ਜਾਵੇਗਾ।
ਐਮ ਐਲ ਏ ਛੀਨਾ ਨੇ ਇਸ ਮੁਹਿਮ ਦਾ ਆਗਾਜ਼ ਕਰਨ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਪਿਛਲੀਆਂ ਸਰਕਾਰਾਂ ਨੇ ਨਸ਼ੇ ਤੇ ਠੱਲ ਪਾਉਣ ਦੇ ਸਿਰਫ ਦਾਅਵੇ ਹੀ ਕੀਤੇ ਨੇ, ਜਦੋਂ ਕੇ ਜ਼ਮੀਨੀ ਪੱਧਰ ਤੇ ਕੰਮ ਨਹੀਂ ਕੀਤੇ, ਉਨ੍ਹਾਂ ਕਿਹਾ ਕਿ ਅਸੀਂ ਇਸ ਮੁਹਿਮ ਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਨਾਲ ਜੋੜਾਂਗੇ ਤਾਂ ਜੋਕਿ ਨਸ਼ਾ ਕਰਨ ਵਾਲਿਆਂ ਤੇ ਅਤੇ ਨਸ਼ਾ ਵੇਚਣ ਵਾਲਿਆਂ ਤੇ ਠੱਲ ਪਾਈ ਜਾ ਸਕੇ। ਉਨ੍ਹਾ ਕਿਹਾ ਕਿ ਪੰਜਾਬ ਪੁਲਿਸ ਵੀ ਇਸ ਮੁਹਿੰਮ ਚ ਪੂਰਾ ਸਾਥ ਦੇ ਰਹੀ ਹੈ। ਉਨ੍ਹਾ ਕਿਹਾ ਕਿ ਜਿੱਥੇ ਨਸ਼ਾ ਕਰਨ ਵਾਲਿਆਂ ਦੀ ਅਸੀਂ ਮਦਦ ਕਰਨਗੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਚ ਦਾਖਿਲ ਕਰਵਾਉਣਗੇ, ਓਥੇ ਹੀ ਨਸ਼ੇ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕਰਨਗੇ। ਉਨ੍ਹਾ ਕਿਹਾ ਕਿ ਨਸ਼ੇ ਕਾਰਨ ਅੱਜ ਪੰਜਾਬ ਦੀ ਬਦਨਾਮੀ ਹੋ ਰਹੀ ਹੈ। ਇਸ ਕਰਕੇ ਅਸੀਂ ਇਲਾਕੇ ਦੇ ਯੂਥ ਨੂੰ ਇਸ ਮੁਹਿੰਮ ਦੇ ਨਾਲ ਜੋੜ ਰਹੇ ਹਨ ਤਾਂ ਕੇ ਸਮਾਜ ਚ ਇਕ ਚੰਗਾ ਸੁਨੇਹਾ ਜਾਵੇ। ਐਮ ਐਲ ਏ ਛੀਨਾ ਨੇ ਇਸ ਮੁਹਿਮ ਚ ਸ਼ਾਮਿਲ ਹੋਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਮੁਹਿਮ ਚ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ।