Home Ludhiana ਨਸ਼ਿਆਂ ਵਿਰੁੱਧ ਹਲਕਾ ਆਤਮ ਨਗਰ ‘ਚ ਕੱਢੀ ਬਾਈਕ ਰੈਲੀ !

ਨਸ਼ਿਆਂ ਵਿਰੁੱਧ ਹਲਕਾ ਆਤਮ ਨਗਰ ‘ਚ ਕੱਢੀ ਬਾਈਕ ਰੈਲੀ !

178
0
ad here
ads
ads

ਨਸ਼ਿਆਂ ਵਿਰੁੱਧ ਹਲਕਾ ਆਤਮ ਨਗਰ ‘ਚ ਕੱਢੀ ਬਾਈਕ ਰੈਲੀ ,ਵਿਧਾਇਕ ਸਿੱਧੂ ਨਾਲ ਪੁਲਿਸ ਕਮਿਸ਼ਨਰ ਸਿੱਧੂ ਵੀ ਰਹੇ ਮੌਜੂਦ !

ਲੁਧਿਆਣਾ, 06 ਨਵੰਬਰ (ਮਨਪ੍ਰੀਤ ਸਿੰਘ ਅਰੋੜਾ)  ਤੰਦਰੁਸਤੀ ਨੂੰ ਉਤਸ਼ਾਹਤ ਕਰਨ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ ‘ਨਸ਼ਾ ਮੁਕਤ ਹਲਕਾ ਆਤਮ ਨਗਰ’ ਬੈਨਰ ਹੇਠ ਬਾਈਕ ਰੈਲੀ ਕੱਢੀ ਗਈ। ਰੈਲੀ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਨੌਜਵਾਨ ਵੀ ਮੌਜੂਦ ਸਨ।
ਰੈਲੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨੌਜਵਾਨਾਂ ਨੂੰ ਸੋਹੰ ਚੁਕਾਈ ਗਈ ਕਿ ਉਹ ਆਪਣੀ ਜਿੰਦਗੀ ਵਿੱਚ ਨਸ਼ਿਆਂ ਨੂੰ ਕੋਈ ਸਥਾਨ ਨਹੀਂ ਦੇਣਗੇ ਅਤੇ ਸ਼ਹੀਦਾਂ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨਗੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਅਸੀਂ ਸ਼ਹਿਰ ਨੂੰ ਨਸ਼ਾ ਮੁਕਤ ਕਰ ਸਕੀਏੇ। ਉਨ੍ਹਾ ਰੈਲੀ ਦੌਰਾਨ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ ਜਿਸ ਵਿੱਚ ਹਰ ਉਮਰ ਵਰਗ ਦੇ ਲੋਕ ਉਤਸ਼ਾਹ ਨਾਲ ਅੱਗੇ ਆਏ ਅਤੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਬਾਈਕ ਸਵਾਰਾਂ ਵਜੋਂ ਸ਼ਮੂਲੀਅਤ ਕੀਤੀ ਗਈ।
ਰੈਲੀ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਵਲੋਂ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ, ਰਾਜਗੁਰੂ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਦੇ ਵਾਰਸ ਦੱਸਿਦਿਆਂ ਕਿਹਾ ਕਿ ਗੁਆਂਢੀ ਮੁਲਕਾਂ ਵਲੋਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਕੇ ਸਾਡੀ ਜਵਾਨੀ ਦਾ ਘਾਣ ਕਰਨ ਦੀਆਂ ਕੌਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਜੇਕਰ ਨਸ਼ੇ ਦੀ ਖਪਤ ‘ਤੇ ਕਾਬੂ ਪਾ ਲਿਆ ਜਾਵੇ ਤਾਂ ਸਪਲਾਈ ਚੇਨ ਆਪਣੇ ਆਪ ਟੁੱਟ ਜਾਵੇਗੀ। ਉਨ੍ਹਾਂ 16 ਨਵੰਬਰ ਨੁੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਦੇਸ਼ ਦੀ ਸਭ ਤੋਂ ਵੱਡੀ ਮੈਗਾ ਸਾਈਕਲ ਰੈਲੀ ‘ਚ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਕਿਹਾ ਨਸ਼ੇ ਦੇ ਕੋਹੜ ਤੋਂ ਛੁਟਕਾਰਾ ਪਾਉਣ ਲਈ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।
ਇਹ ਰੈਲੀ ਸਥਾਨਕ ਅਰੋੜਾ ਪੈਲੇਸ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗਿੱਲ ਰੋਡ, ਦੁੱਗਰੀ ਰੋਡ, ਮਾਡਲ ਟਾਊਨ ਹੁੰਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸਰਬਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਸਮਾਪਤ ਹੋਈ।
ad here
ads
Previous articleਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਦੇ ਝੋਨਾ ਘੁਟਾਲੇ ‘ਚ ਸ਼ਾਮਲ ਇੱਕ ਹੋਰ ਮੁਲਜ਼ਮ ਵਪਾਰੀ ਗ੍ਰਿਫ਼ਤਾਰ !
Next articleਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਜ਼ਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੱਲੋਂ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਸ ਸੈਮੀਨਾਰ ਲਗਾਇਆ ਗਿਆ !

LEAVE A REPLY

Please enter your comment!
Please enter your name here