Home Ludhiana ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭਿੰਡਰ ਵਲੋਂ ਸੜਕ ਦੇ ਨਿਰਮਾਣ ਕਾਰਜ਼ਾਂ ਦਾ...

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭਿੰਡਰ ਵਲੋਂ ਸੜਕ ਦੇ ਨਿਰਮਾਣ ਕਾਰਜ਼ਾਂ ਦਾ ਨੀਰੀਖਣ

92
0
ad here
ads
ads

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭਿੰਡਰ ਵਲੋਂ ਸੜਕ ਦੇ ਨਿਰਮਾਣ ਕਾਰਜ਼ਾਂ ਦਾ ਨੀਰੀਖਣ , 69-ਏ ਅਧੀਨ ਗੋਲ ਮਾਰਕੀਟ ‘ਚ ਕਰੀਬ 1.5 ਕਿਲੋਮੀਟਰ ਲੰਬੀ ਬਣਾਈ ਜਾ ਰਹੀ ਸੜਕ

ਲੁਧਿਆਣਾ, 19 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਤਰਸੇਮ ਸਿੰਘ ਭਿੰਡਰ ਵਲੋਂ ਹਲਕਾ ਆਤਮ ਨਗਰ ਵਿਖੇ 69-ਏ ਅਧੀਨ ਗੋਲ ਮਾਰਕੀਟ ਵਿਖੇ ਕਰੀਬ 1.5 ਕਿਲੋਮੀਟਰ ਲੰਬੀ ਬਣਾਈ ਜਾ ਰਹੀ ਸੜਕ ਦਾ ਨੀਰੀਖਣ ਕੀਤਾ।

ਚੇਅਰਮੈਨ ਭਿੰਡਰ ਦੇ ਨਾਲ ਮਾਰਕੀਟ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਵਲੋਂ ਨਿਰਮਾਣ ਕਾਰਜ਼ਾਂ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ad here
ads

ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਵਲੋਂ ਪਹਿਲਾਂ 69-ਏ ਅਧੀਨ ਇੰਟਲਾਕਿੰਗ ਟਾਈਲਾਂ ਵੀ ਲਗਾਈਆਂ ਜਾ ਚੁੱਕੀਆਂ ਹਨ।

ਨਿਰਮਾਣ ਕਾਰਜ਼ ਮੌਕੇ ਨਗਰ ਸੁਧਾਰ ਟਰੱਸਟ ਦੇ ਇੰਜੀ: ਸ੍ਰੀ ਵਿਕਰਮ ਕੁਮਾਰ, ਏ.ਟੀ.ਈ. ਸ੍ਰੀ ਜਸਵਿੰਦਰ ਸਿੰਘ ਅਤੇ ਸ੍ਰੀ ਬਲਬੀਰ ਸਿੰਘ ਵੀ ਮੌਜੂਦ ਸਨ।

ad here
ads
Previous articleਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 19 ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ !
Next articleਡਿਪਟੀ ਕਮਿਸ਼ਨਰ ਵੱਲੋਂ ਫੀਲਖਾਨਾ ਸਕੂਲ ਆਫ਼ ਐਮੀਨੈਂਸ ਦੇ ਚੱਲ ਰਹੇ ਕੰਮ ਦਾ ਜਾਇਜ਼ਾ !

LEAVE A REPLY

Please enter your comment!
Please enter your name here