ਫਗਵਾੜਾ 24 ਮਾਰਚ ( ਪ੍ਰੀਤੀ ਜੱਗੀ)ਸਮੂਹ ਸਾਧ ਸੰਗਤ ਫਗਵਾੜਾ ਇਲਾਕਾ ਨਿਵਾਸੀਆਂ ਵਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਬਰਸੀ ਸਬੰਧੀ ਸ੍ਰੀਮਾਨ 108 ਸੰਤ ਬਾਬਾ ਬਸੰਤ ਸਿੰਘ ਜੀ , ਸ੍ਰੀਮਾਨ 108 ਸੰਤ ਬਾਬਾ ਗਿਆਨ ਸਿੰਘ ਜੀ , ਸ੍ਰੀਮਾਨ 108 ਸੰਤ ਬਾਬਾ ਹਰਭਜਨ ਸਿੰਘ (ਵਿਰੱਕਤ) ਨਿਰਮਲ ਕੁੱਟੀਆ ਜੌਹਲਾਂ ਸੰਪਰਦਾਇ ਹੋਤੀ ਮਰਦਾਨ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਮਾਡਲ ਟਾਊਨ ਫਗਵਾੜਾ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਗਿਆ । ਇਸ ਮੌਕੇ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ।ਜਿਸ ਵਿੱਚ ਨਿਰਮਲ ਕੁੱਟੀਆ ਜੌਹਲਾਂ ਦੇ ਮੁੱਖੀ ਸੰਤ ਬਾਬਾ ਜੀਤ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ ਉਨ੍ਹਾਂ ਇਸ ਮੌਕੇ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ, ਉਨ੍ਹਾਂ ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਸ਼ਹੀਦੀ ਦਿਹਾੜੇ ਸਬੰਧੀ ਗੁਰੂ ਸਾਹਿਬ ਦਾ ਇਤਿਹਾਸ ਸਰਵਣ ਕਰਵਾਇਆ ਅਤੇ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰਨ ਲਈ ਕਿਹਾ,ਫਗਵਾੜਾ ਦੀਆਂ ਸਮੂਹ ਸੰਗਤਾਂ ਦਾ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਫਗਵਾੜੇ ਦੀਆਂ ਸੰਗਤਾਂ ਵਲੋਂ ਨਿਰਮਲ ਕੁੱਟੀਆ ਜੌਹਲਾਂ ਦੇ ਮੁੱਖੀ ਸੰਤ ਬਾਬਾ ਜੀਤ ਸਿੰਘ ਜੀ ਨੂੰ ਸਿਰੋਪਾ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆਂ । ਇਸ ਮੌਕੇ ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਭੁਪਿੰਦਰ ਸਿੰਘ ਜਲੰਧਰ ਵਾਲੇ , ਨਿਰਮਲ ਕੁੱਟੀਆ ਜੌਹਲਾਂ ਦਾ ਜਥਾਂ, ਭਾਈ ਅਜਾਇਬ ਸਿੰਘ ਇੰਗਲੈਂਡ ਵਾਲੇ ,ਪੈਲੀ ਵਾਲਿਆ ਦਾ ਪੰਥਕ ਜਥਾ ਭਾਈ ਸੁਰਿੰਦਰ ਸਿੰਘ ਖਾਲਸਾ,ਮਨਪ੍ਰੀਤ ਸਿੰਘ ਪੈਲੀ,ਭਾਈ ਅਜੀਤ ,ਭਾਈ ਮਨਜੀਤ ਸਿੰਘ ਪੈਲੀ ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ ।ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆਂ।ਸਮਾਗਮ ਦੇ ਅੰਤ ਵਿੱਚ ਰਾਗੀ/ਢਾਡੀ ਜਥਿਆ,ਪੱਤਰਕਾਰਾਂ ਅਤੇ ਸਮਾਗਮ ਦੇ ਸਹਿਯੋਗੀਆ ਦਾ ਨਿਰਮਲ ਕੁੱਟੀਆ ਜੌਹਲਾਂ ਦੇ ਮੁੱਖੀ ਸੰਤ ਬਾਬਾ ਜੀਤ ਸਿੰਘ ਜੀ ਨੇ ਸਿਰੋਪੇ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆਂ ।ਇਸ ਮੌਕੇ ਸ.ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ ਫਗਵਾੜਾ,ਪਰਮਜੀਤ ਸਿੰਘ ਖੁਰਾਣਾ,ਹਰਜਿੰਦਰ ਸਿੰਘ ਖਾਲਸਾ,ਭੁਪਿੰਦਰ ਸਿੰਘ ਭੁੱਲਾਰਾਈ,ਜਤਿੰਦਰ ਸਿੰਘ ਖਾਲਸਾ,ਜਗਜੀਤ ਸਿੰਘ ਸੋਢੀ,ਹਰਮੇਲ ਸਿੰਘ,ਆਜਾਦ ਸਿੰਘ,ਸੁਰਿੰਦਰ ਸਿੰਘ,ਪਾਲ ਸਿੰਘ,ਦਾਰਾ ਸਿੰਘ,ਗਜਵੀਰ ਸਿੰਘ ਵਾਲੀਆ,ਬਹਾਦਰ ਸਿੰਘ ਸੰਗਤਪੁਰ,ਬਲਜਿੰਦਰ ਸਿੰਘ ਠੇਕੇਦਾਰ,ਬਲਵਿੰਦਰ ਸਿੰਘ ਘੇੜਾ,ਅਰਵਿੰਦਰ ਸਿੰਘ ਨੀਟਾ,ਤਰਨਜੀਤ ਸਿੰਘ ਬੰਟੀ ਵਾਲੀਆਂ,ਜਸਪਾਲ ਸਿੰਘ ਖੰਗੂੜਾ, ਆਦਿ ਹਾਜ਼ਰ ਸਨ ।